ਬੈਂਕਿੰਗ ਸੰਬੰਧੀ ਕੁਝ ਆਮ ਸ਼ਬਦ

ਕੈਨੇਡਾ ਵਿੱਚ ਬਿੱਲਾਂ ਦਾ ਭੁਗਤਾਨ ਕਰਨ, ਚੀਜ਼ਾਂ ਖਰੀਦਣ, ਪੈਸੇ ਭੇਜਣ ਅਤੇ ਪੈਸੇ ਪ੍ਰਾਪਤ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਇਹਨਾਂ ਵਿੱਚ ਸ਼ਾਮਲ ਹਨ:

ਨਕਦੀ ਨੋਟ ਅਤੇ ਇੱਕ ਚੈੱਕ।

ਚੈੱਕ: ਇੱਕ ਚੈੱਕ ਕਾਗਜ਼ ਦਾ ਇੱਕ ਟੁਕੜਾ ਹੈ ਜਿਸ ਉੱਤੇ ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ ਛਪੀ ਹੁੰਦੀ ਹੈ। ਚੈੱਕ ਰਾਹੀਂ ਭੁਗਤਾਨ ਕਰਨ ਲਈ, ਤੁਸੀਂ ਭੁਗਤਾਨ ਜਾਣਕਾਰੀ ਇਸ ਵਿੱਚ ਸ਼ਾਮਲ ਕਰਦੇ ਹੋ, ਇਸ ਉੱਤੇ ਦਸਤਖਤ ਕਰਦੇ ਹੋ, ਉਸ ਵਿਅਕਤੀ ਨੂੰ ਦਿੰਦੇ ਹੋ ਜਿਸ ਤੋਂ ਤੁਸੀਂ ਕੁਝ ਖਰੀਦ ਰਹੇ ਹੁੰਦੇ ਹੋ। ਜਦੋਂ ਉਹ ਆਪਣੇ ਬੈਂਕ ਖਾਤੇ ਵਿੱਚ ਚੈੱਕ ਜਮਾਂ ਕਰਦੇ ਹਨ ਤਾਂ ਤੁਹਾਡੇ ਖਾਤੇ ਤੋਂ ਪੈਸਾ ਬਾਹਰ ਆ ਜਾਵੇਗਾ।

ਇੱਕ ਡੈਬਿਟ ਅਤੇ ਕ੍ਰੈਡਿਟ ਕਾਰਡ ਭੁਗਤਾਨ ਟਰਮੀਨਲ ਜਿਸ ਵਿੱਚ ਇੱਕ ਕਾਰਡ ਹੈ।

ਡੈਬਿਟ ਕਾਰਡ (ਜਾਂ ਬੈਂਕ ਕਾਰਡ): ਜਦੋਂ ਤੁਸੀਂ ਕੈਨੇਡੀਅਨ ਬੈਂਕ ਖਾਤਾ ਖੋਲ੍ਹਦੇ ਹੋ, ਤਾਂ ਤੁਹਾਨੂੰ ਸੁਰੱਖਿਆ ਲਈ ਡੈਬਿਟ ਕਾਰਡ ਅਤੇ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ (PIN) ਮਿਲੇਗਾ। ਤੁਸੀਂ ਚੀਜ਼ਾਂ ਦਾ ਭੁਗਤਾਨ ਕਰਨ ਲਈ ਇਹਨਾਂ ਦੀ ਵਰਤੋਂ ਕਰ ਸਕਦੇ ਹੋ। ਜਦੋਂ ਤੁਸੀਂ ਡੈਬਿਟ ਕਾਰਡ ਨਾਲ ਭੁਗਤਾਨ ਕਰਦੇ ਹੋ, ਤਾਂ ਪੈਸਾ ਤੁਰੰਤ ਤੁਹਾਡੇ ਖਾਤੇ ਵਿੱਚੋਂ ਲੈ ਲਿਆ ਜਾਵੇਗਾ ਅਤੇ (ਸੰਬੰਧਤ) ਸਟੋਰ ਵਿੱਚ ਇਸ ਦਾ ਭੁਗਤਾਨ ਕਰ ਦਿੱਤਾ ਜਾਵੇਗਾ।

ਇੱਕ ਕੰਪਿਊਟਰ ਦੇ ਸਾਹਮਣੇ ਇੱਕ ਚੈੱਕ ਦਾ ਚਿੱਤਰ।

ਈਮੇਲ ਮਨੀ ਟ੍ਰਾਂਸਫਰ (ਇੰਟਰੈਕ ਈ-ਟ੍ਰਾਂਸਫਰ): ਕਿਸੇ ਹੋਰ ਵਿਅਕਤੀ ਤੱਕ ਪੈਸੇ ਪਹੁੰਚਾਉਣਾ ਤੇਜ਼ ਅਤੇ ਸੁਰੱਖਿਅਤ ਤਰੀਕਾ ਹੈ। ਇਸ ਤਰੀਕੇ ਨਾਲ ਕਿਸੇ ਨੂੰ ਭੁਗਤਾਨ ਕਰਨ ਲਈ, ਤੁਸੀਂ ਬੈਂਕ ਲੂੰ ਆਪਣੇ ਪ੍ਰਾਪਤਕਰਤਾ ਦਾ ਈਮੇਲ ਪਤਾ ਅਤੇ ਉਹ ਰਾਸ਼ੀ ਦਿਓ ਜਿਸ ਨੂੰ ਤੁਸੀਂ ਭੇਜਣਾ ਚਾਹੁੰਦੇ ਹੋ। ਬਾਕੀ ਸਭ ਚੀਜ਼ਾਂ ਦਾ ਧਿਆਨ ਬੈਂਕ ਰੱਖਦਾ ਹੈ।

ਔਨਲਾਈਨ ਬੈਂਕਿੰਗ ਪੂਰੀ ਕਰਨ ਲਈ ਇੱਕ ਟੈਬਲੇਟ ਨੂੰ ਵਰਤ ਰਹੇ ਹੱਥ।

ਡਾਇਰੈਕਟ ਡਿਪਾਜ਼ਿਟ: ਜਦੋਂ ਕੋਈ ਵਿਅਕਤੀ ਡਾਇਰੈਕਟ ਡਿਪਾਜ਼ਿਟ ਰਾਹੀਂ ਤੁਹਾਨੂੰ ਪੈਸੇ ਦਿੰਦਾ ਹੈ, ਤਾਂ ਉਹ ਤੁਹਾਡੇ ਬੈਂਕ ਖਾਤੇ ਵਿੱਚ ਸਿੱਧੇ ਪੈਸੇ ਜਮਾਂ ਕਰਵਾਉਂਦੇ ਹਨ। ਬਹੁਤੇ ਮਾਲਕ ਆਪਣੇ ਕਰਮਚਾਰੀਆਂ ਨੂੰ ਇਸ ਤਰ੍ਹਾਂ ਨਾਲ ਤਨਖਾਹ ਦਿੰਦੇ ਹਨ।

ਇੱਕ ਕੰਪਿਊਟਰ ਦੇ ਸਾਹਮਣੇ ਇੱਕ ਚੈੱਕ ਦਾ ਚਿੱਤਰ।

ਪੂਰਵ-ਅਧਿਕਾਰਤ ਭੁਗਤਾਨ: ਇਹ ਦੁਹਰਾਓ ਵਾਲੇ ਭੁਗਤਾਨ ਹੁੰਦੇ ਹਨ ਜੋ ਤੁਹਾਡੇ ਬੈਂਕ ਤੋਂ ਆਪਣੇ-ਆਪ ਬਾਹਰ ਆਉਂਦੇ ਹਨ। ਮਿਸਾਲ ਲਈ, ਕਿਰਪਾ ਕਰਕੇ ਆਪਣੇ ਫੋਨ ਬਿੱਲਾਂ ਜਾਂ ਹਾਈਡ੍ਰੋ ਬਿੱਲਾਂ ਲਈ ਇਹਨਾਂ ਦੀ ਵਰਤੋਂ ਕਰੋ। ਜਦੋਂ ਤੁਸੀਂ ਔਨਲਾਈਨ ਪੂਰਵ-ਅਧਿਕਾਰਤ ਭੁਗਤਾਨ ਸਥਾਪਿਤ ਕਰਦੇ ਹੋ, ਤਾਂ ਤੁਹਾਨੂੰ ਆਪਣੇ ਬਿੱਲ ਦੇ ਭੁਗਤਾਨ ਬਾਰੇ ਭੁੱਲਣ ਲਈ ਕੋਈ ਚਿੰਤਾ ਨਹੀਂ ਹੁੰਦੀ।

ਕ੍ਰੈਡਿਟ ਸੰਬੰਧੀ ਸ਼ਬਦਾਂ ਦੀ ਵਿਆਖਿਆ

ਸਲਾਨਾ ਫੀਸ: ਕੁਝ ਕ੍ਰੈਡਿਟ ਕਾਰਡ ਤੁਹਾਡੇ ਤੋਂ ਸਲਾਨਾ ਫੀਸ ਵਸੂਲਣਗੇ ਜਿਨ੍ਹਾਂ ਦਾ ਤੁਸੀਂ ਲਾਜ਼ਮੀ ਤੌਰ 'ਤੇ ਸਾਲ ਵਿੱਚ ਇੱਕ ਭਾਰੀ ਭੁਗਤਾਨ ਕਰਨਾ ਹੁੰਦਾ ਹੈ। ਸਲਾਨਾ ਫੀਸ ਵਾਲੇ ਕ੍ਰੈਡਿਟ ਕਾਰਡ ਆਮ ਤੌਰ 'ਤੇ ਖਾਸ ਫਾਇਦੇ ਪੇਸ਼ ਕਰਦੇ ਹਨ - ਉਦਾਹਰਨ ਲਈ ਘੱਟ ਵਿਆਜ, ਟ੍ਰੈਵਲ ਮਾਈਲ, ਜਾਂ ਹੋਰ ਰਿਵਾਰਡ।

ਕ੍ਰੈਡਿਟ ਕਾਰਡ ਦੀ ਸੀਮਾ: ਇਹ ਉਹ ਵੱਧ ਤੋਂ ਵੱਧ ਰਾਸ਼ੀ ਹੈ ਜਿੱਥੋਂ ਤੱਕ ਤੁਹਾਨੂੰ ਆਪਣੇ ਕ੍ਰੈਡਿਟ ਕਾਰਡ ਤੋਂ ਉਧਾਰ ਲੈਣ ਦੀ ਆਗਿਆ ਹੁੰਦੀ ਹੈ।

ਕ੍ਰੈਡਿਟ ਰੇਟਿੰਗ: ਤੁਹਾਡੀ ਕ੍ਰੈਡਿਟ ਰੇਟਿੰਗ ਦਾ ਨੰਬਰ 300 ਅਤੇ 900 ਦੇ ਦਰਮਿਆਨ ਹੁੰਦਾ ਹੈ ਜੋ ਪੈਸੇ ਉਧਾਰ ਦੇਣ ਵਾਲਿਆਂ ਨੂੰ ਇਹ ਦੱਸਦਾ ਹੈ ਕਿ ਕੀ ਉਹ ਤੁਹਾਡੇ ਬਿੱਲਾਂ ਦਾ ਭੁਗਤਾਨ ਕਰਨ ਅਤੇ ਕਰਜ਼ਿਆਂ ਦਾ ਮੁੜ ਤੋਂ ਭੁਗਤਾਨ ਕਰਨ ਲਈ ਤੁਹਾਡੇ 'ਤੇ ਭਰੋਸਾ ਕਰ ਸਕਦੇ ਹਨ। ਤੁਸੀਂ ਜਿੰਨੇ ਜ਼ਿਆਦਾ ਅੰਕ ਪ੍ਰਾਪਤ ਕਰਦੇ ਹੋ ਓਨਾ ਹੀ ਬਿਹਤਰ ਹੋਵੇਗਾ। ਪਤਾ ਲਗਾਓ ਕਿ ਆਪਣੀ ਕ੍ਰੈਡਿਟ ਰੇਟਿੰਗ ਨੂੰ ਕਿਵੇਂ ਬਣਾਉਣਾ ਹੈ।

ਨਿਊਨਤਮ ਭੁਗਤਾਨ: ਇਹ ਉਹ ਨਿਊਨਤਮ ਰਾਸ਼ੀ ਹੈ ਜੋ ਤੁਹਾਨੂੰ ਆਪਣੇ ਖਾਤੇ ਦਾ ਬਿੱਲ ਪ੍ਰਾਪਤ ਕਰਨ ਤੋਂ ਬਾਅਦ ਬੈਂਕ ਨੂੰ ਮੁੜ ਭੁਗਤਾਨ ਕਰਨ ਦੀ ਆਗਿਆ ਹੁੰਦੀ ਹੈ। ਤੁਸੀਂ ਨਿਊਨਤਮ ਭੁਗਤਾਨ ਤੋਂ ਜ਼ਿਆਦਾ ਦਾ ਭੁਗਤਾਨ ਕਰ ਸਕਦੇ ਹੋ, ਪਰ ਤੁਹਾਨੂੰ ਇਸ ਤੋਂ ਘੱਟ ਭੁਗਤਾਨ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਇਸ ਤੋਂ ਘੱਟ ਦਾ ਭੁਗਤਾਨ ਕਰਦੇ ਹੋ ਤਾਂ ਇਹ ਤੁਹਾਡੀ ਕ੍ਰੈਡਿਟ ਰੇਟਿੰਗ ਨੂੰ ਨੁਕਸਾਨ ਪਹੁੰਚਾਏਗਾ।

ਫਿਕਸਡ ਰੇਟ (ਨਿਸ਼ਚਿਤ ਦਰ): ਜੇ ਬੈਂਕ ਤੁਹਾਡੇ ਤੋਂ ਕਰਜ਼ ਉੱਤੇ ਫਿਕਸਡ ਰੇਟ ਵਸੂਲ ਕਰਦਾ ਹੈ ਤਾਂ ਤੁਹਾਡੇ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਵਿਆਜ ਦੀ ਰਕਮ ਇੱਕੋ ਜਿੰਨੀ ਰਹੇਗੀ।

ਵੇਰੀਏਬਲ ਰੇਟ (ਬਦਲਣਹਾਰ ਦਰ): ਜੇ ਬੈਂਕ ਤੁਹਾਡੇ ਤੋਂ ਕਰਜ਼ ਉੱਤੇ ਵੇਰੀਏਬਲ ਰੇਟ ਵਸੂਲ ਕਰਦਾ ਹੈ ਤਾਂ ਤੁਹਾਡੇ ਦੁਆਰਾ ਭੁਗਤਾਨ ਕੀਤੀ ਜਾਣ ਵਾਲੀ ਵਿਆਜ ਦੀ ਰਕਮ ਵੱਧ ਜਾਂ ਘੱਟ ਸਕਦੀ ਹੈ।

CMHC: ਕੈਨੇਡੀਅਨ ਮੌਰਗੇਜ ਐਂਡ ਹਾਉਸਿੰਗ ਕਾਰਪੋਰੇਸ਼ਨ (CMHC) ਕੈਨੇਡੀਅਨ ਸਰਕਾਰ ਦੀ ਹਾਉਸਿੰਗ ਅਥਾਰਿਟੀ ਹੈ। ਉਹ ਕੈਨੇਡੀਅਨ ਰਿਹਾਇਸ਼ੀ ਬਜ਼ਾਰ ਨੂੰ ਘਰ ਖਰੀਦਣ ਵਾਲਿਆਂ ਲਈ ਸਸਤਾ ਬਣਾਈ ਰੱਖਣ ਵਿੱਚ ਮਦਦ ਲਈ ਖੋਜ ਅਤੇ ਸਲਾਹ ਮੁਹੱਈਆ ਕਰਦੀ ਹੈ।

ਡਾਊਨ ਪੇਮੈਂਟ (ਪੇਸ਼ਗੀ ਭੁਗਤਾਨ): ਜੇ ਤੁਸੀਂ ਘਰ ਖਰੀਦ ਰਹੇ ਹੋ, ਤਾਂ ਤੁਹਾਨੂੰ ਇਸ ਲਈ ਭੁਗਤਾਨ ਕਰਨ ਵਿੱਚ ਮਦਦ ਲਈ ਮੌਰਗੇਜ ਦੀ ਲੋੜ ਪੈ ਸਕਦੀ ਹੈ। ਮੌਰਗੇਜ ਕਰਜ਼ ਦੀ ਇੱਕ ਕਿਸਮ ਹੁੰਦੀ ਹੈ। ਤੁਹਾਨੂੰ ਆਪਣੇ ਨਵੇਂ ਘਰ ਦੀ ਲਾਗਤ ਦੇ 100% ਲਈ ਮੌਰਗੇਜ ਨਹੀਂ ਮਿਲ ਸਕਦਾ, ਇਸ ਲਈ ਤੁਹਾਨੂੰ ਕੁਝ ਲਾਗਤ ਦਾ ਭੁਗਤਾਨ ਆਪਣੇ ਆਪ ਕਰਨਾ ਪਏਗਾ। ਇਸ ਰਾਸ਼ੀ ਨੂੰ ਡਾਊਨ ਪੇਮੈਂਟ ਕਿਹਾ ਜਾਂਦਾ ਹੈ।

ਹਾਈ-ਰੇਸ਼ੋ ਮੌਰਗੇਜ (ਉੱਚ ਅਨੁਪਾਤ ਵਾਲੀ ਮੌਰਗੇਜ): ਜੇ ਤੁਸੀਂ ਆਪਣੇ ਘਰ ਦੇ ਮੁੱਲ ਦੇ 80% ਜਾਂ ਇਸ ਤੋਂ ਜ਼ਿਆਦਾ ਲਈ ਮੌਰਗੇਜ ਲੈਂਦੇ ਹੋ ਤਾਂ ਇਸ ਨੂੰ ਹਾਈ-ਰੇਸ਼ੋ ਮੌਰਗੇਜ ਸਮਝਿਆ ਜਾਂਦਾ ਹੈ। ਹਾਈ ਰੇਸ਼ੋ ਮੌਰਗੇਜ ਲਾਜ਼ਮੀ ਤੌਰ 'ਤੇ ਬੀਮਾਕ੍ਰਿਤ ਹੋਣੀ ਚਾਹੀਦੀ ਹੈ। ਕੈਨੇਡਾ ਮੌਰਗੇਜ ਐਂਡ ਹਾਉਸਿੰਗ ਕਾਰਪੋਰੇਸ਼ਨ (CMHC) ਮੌਰਗੇਜ ਬੀਮੇ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।

ਮੌਰਗੇਜ ਦੀ ਰਿਣਮੁਕਤੀ: ਜਦੋਂ ਤੁਸੀਂ ਮੌਰਗੇਜ ਲੈਂਦੇ ਹੋ, ਤਾਂ ਤੁਸੀਂ ਅਤੇ ਤੁਹਾਡਾ ਬੈਂਕ ਉਹਨਾਂ ਸਾਲਾਂ ਦੀ ਗਿਣਤੀ ਬਾਰੇ ਸਹਿਮਤ ਹੁੰਦੇ ਹੋ ਜੋ ਤੁਸੀਂ ਇਸ ਦਾ ਮੁਕੰਮਲ ਰੂਪ ਵਿੱਚ ਮੁੜ ਭੁਗਤਾਨ ਕਰਨ ਲਈ ਲਗਾ ਸਕਦੇ ਹੋ। ਇਸ ਸਮੇਂ ਨੂੰ ਤੁਹਾਡੇ ਮੌਰਗੇਜ ਦੀ ਰਿਣਮੁਕਤੀ ਕਿਹਾ ਜਾਂਦਾ ਹੈ। ਵੱਧ ਤੋਂ ਵੱਧ ਰਿਣ-ਮੁਕਤੀ ਆਮ ਤੌਰ 'ਤੇ 25 ਸਾਲਾਂ ਦੀ ਹੁੰਦੀ ਹੈ। ਆਪਣੇ ਬੈਂਕ ਤੋਂ ਵੇਰਵੇ ਪੁੱਛੋ।

ਮੌਰਗੇਜ ਦੀ ਮਿਆਦ: ਜਦੋਂ ਤੁਸੀਂ ਮੌਰਗੇਜ ਲੈਂਦੇ ਹੋ, ਤਾਂ ਤੁਸੀਂ ਇੱਕ ਨਿਯਤ ਸਮੇਂ ਲਈ ਇੱਕ ਖਾਸ ਵਿਆਜ ਦੀ ਦਰ ਦਾ ਭੁਗਤਾਨ ਕਰਨ ਲਈ ਸਹਿਮਤ ਹੋਵੋਗੇ। ਇਸ ਸਮੇਂ ਦੀ ਮਿਆਦ ਨੂੰ ਮੌਰਗੇਜ ਦੀ ਮਿਆਦ ਕਿਹਾ ਜਾਂਦਾ ਹੈ।