ਆਪਣੀ ਯਾਤਰਾ ਲਈ ਤਿਆਰੀ ਕਰੋ


ਅਹਿਮ ਦਸਤਾਵੇਜ਼ਾਂ ਨੂੰ ਆਪਣੇ ਨਾਲ ਰੱਖੋ

ਇਹ ਉਹ ਦਸਤਾਵੇਜ਼ ਹਨ ਜਿਨ੍ਹਾਂ ਦੀ ਤੁਹਾਨੂੰ ਇੱਥੇ ਪਹੁੰਚਣ 'ਤੇ ਲੋੜ ਪਏਗੀ। ਇਹਨਾਂ ਦਸਤਾਵੇਜ਼ਾਂ ਨੂੰ ਆਪਣੇ ਸੂਟਕੇਸ ਵਿੱਚ ਨਾ ਪਾਓ। ਸਫਰ ਕਰਦੇ ਸਮੇਂ ਉਹਨਾਂ ਨੂੰ ਆਪਣੇ ਨਾਲ ਰੱਖੋ।

 • ਤੁਹਾਡਾ(ਡੇ) ਪਾਸਪੋਰਟ
 • ਤੁਹਾਡਾ ਕੈਨੇਡੀਅਨ ਇਮੀਗ੍ਰੈਂਟ ਵੀਜ਼ਾ ਅਤੇ/ਜਾਂ ਸਥਾਈ ਰਿਹਾਇਸ਼ ਦਾ ਸਬੂਤ
 • ਉਹਨਾਂ ਸਾਰੀਆਂ ਚੀਜ਼ਾਂ ਦੀ ਸੂਚੀ ਜੋ ਤੁਸੀਂ ਆਪਣੇ ਨਾਲ ਲਿਆ ਰਹੇ ਹੋ
 • ਉਹਨਾਂ ਕਿਸੇ ਵੀ ਚੀਜ਼ਾਂ ਦੀ ਸੂਚੀ ਜੋ ਬਾਅਦ ਵਿੱਚ ਆ ਰਹੀਆਂ ਹਨ
 • ਏਅਰਪੋਰਟ ਪਹੁੰਚਣ 'ਤੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਦੇਣ ਲਈ ਕੈਨੇਡੀਅਨ ਡਾਕ ਪਤਾ ਤਾਂ ਜੋ ਤੁਸੀਂ ਪਰਮਾਨੈਂਟ ਰੈਜ਼ੀਡੈਂਟ ਕਾਰਡ ਲਈ ਦਰਖਾਸਤ ਦੇ ਸਕੋ


ਆਪਣੇ ਪਹੁੰਚਣ ਲਈ ਤਿਆਰੀ ਕਰੋ

 • ਰਵਾਨਾ ਹੋਣ ਤੋਂ ਪਹਿਲਾਂ, ਜਿਵੇਂ ਹੀ ਤੁਸੀਂ ਕੈਨੇਡਾ ਪਹੁੰਚਦੇ ਹੋ ਤਾਂ ਰਹਿਣ ਲਈ ਅਸਥਾਈ ਜਗ੍ਹਾ ਲੱਭੋ। ਇਹ ਹੋਟਲ ਜਾਂ ਦੋਸਤ ਜਾਂ ਰਿਸ਼ਤੇਦਾਰ ਦਾ ਘਰ ਹੋ ਸਕਦਾ ਹੈ। ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕੈਨੇਡਾ ਤੋਂ ਜ਼ਿਆਦਾ ਜਾਣਕਾਰੀ ਲਵੋ।
 • ਇਸ ਬਾਰੇ ਸੋਚੋ ਕਿ ਤੁਸੀਂ ਸਥਾਈ ਤੌਰ 'ਤੇ ਕਿੱਥੇ ਰਹਿਣ ਜਾ ਰਹੇ ਹੋ। ਕੈਨੇਡਾ ਮੌਰਗੇਜ ਐਂਡ ਹਾਉਸਿੰਗ ਕਾਰਪੋਰੇਸ਼ਨ (CMHC) ਤੁਹਾਨੂੰ ਕਿਰਾਏ ਅਤੇ ਖਰੀਦਣ ਬਾਰੇ ਜਾਣਕਾਰੀ ਦੇ ਸਕਦੀ ਹੈ।
 • ਤੁਹਾਨੂੰ ਪਹਿਲੇ 6 ਤੋਂ 12 ਮਹੀਨਿਆਂ ਲਈ ਰਹਿਣ ਵਾਸਤੇ ਲੋੜੀਂਦੇ ਪੈਸੇ ਲਿਆਉਣ ਦੀ ਲੋੜ ਹੋਵੇਗੀ। ਇਹ ਪਤਾ ਲਗਾਉਣ ਲਈ ਕਿ ਤੁਹਾਨੂੰ ਕਿੰਨੇ ਪੈਸੇ ਦੀ ਲੋੜ ਹੋਵੇਗੀ, ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕੈਨੇਡਾ ਕੋਲ ਜਾਓ।
 • ਰਵਾਨਾ ਹੋਣ ਤੋਂ ਪਹਿਲਾਂ ਜਾਂ ਇੱਥੇ ਪਹੁੰਚਦੇ ਸਾਰ ਹੀ ਬੈਂਕ ਖਾਤਾ ਖੋਲ੍ਹਣ ਲਈ ਤਿਆਰ ਰਹੋ। ਆਪਣੀਆਂ ਬੈਂਕਿੰਗ ਚੋਣਾਂ ਬਾਰੇ ਜਾਣੋ
 • ਜੇ ਤੁਸੀਂ ਕੈਨੇਡਾ ਵਿੱਚ ਡ੍ਰਾਇਵ ਕਰਨਾ ਚਾਹੁੰਦੇ ਹੋ ਤਾਂ ਪਤਾ ਲਗਾਓ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਡ੍ਰਾਇਵਰ ਦੇ ਲਾਇਸੈਂਸ ਦੀ ਲੋੜ ਹੋਵੇਗੀ। ਹਰੇਕ ਸੂਬੇ ਦੇ ਆਪਣੇ ਨਿਯਮ ਹਨ
 • ਪਤਾ ਲਗਾਓ ਕਿ ਤੁਹਾਡੇ ਇੱਥੇ ਪਹੁੰਚਣ 'ਤੇ ਤੁਹਾਨੂੰ ਕਿਸ ਤਰ੍ਹਾਂ ਦੀ ਸਿਹਤ-ਸੰਭਾਲ ਕਵਰੇਜ ਮਿਲੇਗੀ। ਇਸ ਤੋਂ ਇਲਾਵਾ, ਇਸ ਬਾਰੇ ਵੀ ਪਤਾ ਲਗਾਓ ਕਿ ਕੀ ਤੁਹਾਨੂੰ ਤੁਰੰਤ ਕਵਰੇਜ ਮਿਲੇਗੀ ਜਾਂ ਕੀ ਤੁਹਾਨੂੰ ਉਡੀਕ ਕਰਨੀ ਪਏਗੀ; ਹਰੇਕ ਸੂਬਾ ਵੱਖਰਾ ਹੈ। ਤੁਸੀਂ ਰਵਾਨਾ ਹੋਣ ਤੋਂ ਪਹਿਲਾਂ ਨਿੱਜੀ ਡਾਕਟਰੀ ਬੀਮਾ ਖਰੀਦਣ ਦੇ ਇੱਛੁਕ ਹੋ ਸਕਦੇ ਹਨ ਤਾਂ ਜੋ ਤੁਸੀਂ ਇੱਥੇ ਪਹੁੰਚਦੇ ਸਾਰ ਹੀ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਦੀ ਸਿਹਤ ਦੀ ਰੱਖਿਆ ਕਰ ਸਕੋ।


ਆਪਣੇ ਭਵਿੱਖ ਲਈ ਯੋਜਨਾ ਬਣਾਓ

 • ਅਹਿਮ ਪਰਿਵਾਰਕ ਦਸਤਾਵੇਜ਼ ਆਪਣੇ ਨਾਲ ਲਿਆਓ। ਇਹਨਾਂ ਵਿੱਚ ਜਨਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਤਲਾਕ ਦੇ ਕਾਗਜ਼ਾਤ, ਡਾਕਟਰੀ ਰਿਪੋਰਟਾਂ ਆਦਿ ਸ਼ਾਮਲ ਹਨ। ਅਹਿਮ ਦਸਤਾਵੇਜ਼ਾਂ ਦਾ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਅਨੁਵਾਦ ਕਰਵਾਉਣ ਦਾ ਇੰਤਜ਼ਾਮ ਕਰੋ ਅਤੇ ਕਿਸੇ ਵਕੀਲ ਨੂੰ ਉਹਨਾਂ ਨੂੰ ਪ੍ਰਮਾਣਤ ਕਰਨ ਲਈ ਕਹੋ।
 • ਆਪਣੇ ਨਾਲ ਆਪਣੇ ਸਾਰੇ ਹਾਈ ਸਕੂਲ, ਕਾਲਜ ਅਤੇ ਯੂਨੀਵਰਸਿਟੀ ਡਿਪਲੋਮੇ ਅਤੇ ਸਰਟੀਫਿਕੇਟ ਲਿਆਓ। ਅਧਿਕਾਰਤ ਦਸਤਾਵੇਜ਼ ਵੀ ਨਾਲ ਲਿਆਓ ਜੋ ਤੁਹਾਡੇ ਅੰਕ ਦਿਖਾਉਂਦੇ ਹਨ। ਇਹਨਾਂ ਦਸਤਾਵੇਜ਼ਾਂ ਦਾ ਅੰਗ੍ਰੇਜ਼ੀ ਜਾਂ ਫ੍ਰੈਂਚ ਵਿੱਚ ਅਨੁਵਾਦ ਕਰਵਾਉਣ ਦਾ ਇੰਤਜ਼ਾਮ ਕਰੋ - ਜੇ ਤੁਸੀਂ ਕੈਨੇਡਾ ਵਿੱਚ ਕੰਮ ਕਰਨ ਜਾਂ ਪੜ੍ਹਾਈ ਕਰਨ ਦੀ ਯੋਜਨਾ ਬਣਾਉਂਦੇ ਹੋ ਤਾਂ ਤੁਹਾਨੂੰ ਇਹਨਾਂ ਦੀ ਲੋੜ ਪਏਗੀ।
 • ਕੈਨੇਡਾ ਸਰਕਾਰ ਜ਼ਰੀਏ ਇਸ ਬਾਰੇ ਪਤਾ ਕਰੋ ਕਿ ਤੁਹਾਡੇ ਨਵੇਂ ਕੈਨੇਡੀਅਨ ਸੂਬੇ ਜਾਂ ਖੇਤਰ ਵਿੱਚ ਕਿਹੜੇ ਪ੍ਰੋਗਰਾਮ ਉਪਲਬਧ ਹਨ।
 • ਕੰਮ ਦੀ ਉਸ ਕਿਸਮ ਬਾਰੇ ਸੋਚੋ ਜੋ ਤੁਸੀਂ ਕੈਨੇਡਾ ਵਿੱਚ ਕਰਨ ਦੇ ਇੱਛੁਕ ਹੋ ਸਕਦੇ ਹੋ। ਕੁਝ ਨੌਕਰੀਆਂ ਲਈ ਤੁਹਾਨੂੰ ਵਿਸ਼ੇਸ਼ ਲਾਇਸੈਂਸਿੰਗ, ਸਰਟੀਫਿਕੇਸ਼ਨ ਜਾਂ ਰਜਿਸਟ੍ਰੇਸ਼ਨ ਦੀ ਲੋੜ ਹੋਵੇਗੀ। ਤੁਸੀਂ ਪਹੁੰਚਣ ਤੋਂ ਪਹਿਲਾਂ ਦਰਖਾਸਤ ਦੇ ਸਕਦੇ ਹੋ।
 • ਕੈਨੇਡਾ ਵਿੱਚ ਨੌਕਰੀ ਦੇ ਮੌਕਿਆਂ ਬਾਰੇ ਪਤਾ ਕਰੋ। ਪਤਾ ਕਰੋ ਕਿ ਜਦੋਂ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਕੰਮ ਲੱਭਣ ਵਿੱਚ ਮਦਦ ਲਈ ਕਿਹੜੀਆਂ ਸੇਵਾਵਾਂ ਉਪਲਬਧ ਹਨ