ਕੈਨੇਡਾ ਵਿੱਚ ਤੁਹਾਡੀ ਨਵੀਂ ਜ਼ਿੰਦਗੀ ਸੰਭਾਵਨਾਵਾਂ ਨਾਲ ਭਰੀ ਹੋਈ ਹੈ। ਤੁਸੀਂ ਮੁੜ ਤੋਂ ਸਕੂਲ ਜਾਣ, ਨਵਾਂ ਕੈਰੀਅਰ ਬਣਾਉਣ, ਜਾਂ ਆਪਣੇ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕਰ ਸਕਦੇ ਹੋ। ਕੈਨੇਡਾ ਰਹਿਣਾ ਰੋਮਾਂਚਕ ਹੈ, ਪਰ ਇਹ ਮਹਿੰਗਾ ਵੀ ਹੋ ਸਕਦਾ ਹੈ। ਤੁਸੀਂ ਜੋ ਕੁਝ ਵੀ ਕਰਨ ਦੀ ਯੋਜਨਾ ਬਣਾਉਂਦੇ ਹੋ, ਤੁਹਾਨੂੰ ਆਪਣੇ ਪੈਸੇ ਦੀ ਧਿਆਨ ਨਾਲ ਸੰਭਾਲ ਕਰਨ ਦੀ ਲੋੜ ਹੋਵੇਗੀ। ਅਸੀਂ ਮਦਦ ਕਰਨ ਲਈ ਮੌਜੂਦ ਹਾਂ।
ਆਪਣੇ ਰੋਜ਼ਮੱਰਾ ਦੇ ਖਰਚਿਆਂ ਦਾ ਪ੍ਰਬੰਧਨ ਕਰਨ ਲਈ, ਤੁਹਾਨੂੰ ਬੈਂਕ ਅਕਾਉਂਟ ਦੀ ਲੋੜ ਹੋਵੇਗੀ। ਇੱਕ CIBC ਚੈਕਿੰਗ ਖਾਤੇ ਨਾਲ ਤੁਸੀਂ:
- ਆਪਣੇ ਬੈਂਕ ਕਾਰਡ ਦੀ ਵਰਤੋਂ ਨਾਲ ਜਾਂ ਚੈੱਕ ਲਿਖ ਕੇ ਵਸਤੂਆਂ ਅਤੇ ਸੇਵਾਵਾਂ ਲਈ ਭੁਗਤਾਨ ਕਰੋ
- ਆਪਣੇ ਬਿੱਲਾਂ ਦਾ ਭੁਗਤਾਨ ਔਨਲਾਈਨ ਜਾਂ ਟੈਲੀਫ਼ੋਨ ਦੁਆਰਾ ਕਰੋ
- ਬੈਂਕ ਮਸ਼ੀਨ ਜਾਂ CIBC ਸ਼ਾਖਾ ਤੋਂ ਨਕਦੀ ਲਵੋ: ਆਪਣੇ ਸਭ ਤੋਂ ਨੇੜਲੀ ਦਾ ਪਤਾ ਲਗਾਓ
ਰੋਜ਼ਮੱਰਾ ਦੇ ਖਰਚਿਆਂ ਤੋਂ ਇਲਾਵਾ, ਤੁਹਾਨੂੰ ਇਹ ਪਤਾ ਲੱਗ ਸਕਦਾ ਹੈ ਕਿ ਤੁਹਾਨੂੰ ਅਚਾਨਕ ਕਿਸੇ ਅਜਿਹੀ ਚੀਜ਼ ਲਈ ਭੁਗਤਾਨ ਕਰਨਾ ਪੈ ਸਕਦਾ ਹੈ ਜਿਸ ਦੀ ਤੁਸੀਂ ਆਸ ਨਹੀਂ ਕਰ ਰਹੇ ਸੀ, ਜਿਵੇਂ ਕਿ ਨਵੀਆਂ ਐਨਕਾਂ, ਜਾਂ ਕਾਰ ਦੀਆਂ ਮੁਰੰਮਤਾਂ ਲਈ। ਜੇ ਤੁਸੀਂ ਖਰਚ ਨਾਲੋਂ ਜ਼ਿਆਦਾ ਪੈਸਾ ਕਮਾਉਂਦੇ ਹੋ, ਤਾਂ ਆਪਣੇ ਖਰਚਿਆਂ ਦਾ ਭੁਗਤਾਨ ਕਰਨ ਤੋਂ ਬਾਅਦ ਤੁਹਾਡੇ ਕੋਲ ਪੈਸਾ ਬਚ ਜਾਵੇਗਾ। ਜੇ ਤੁਸੀਂ ਇਸ ਵਧੀਕ ਪੈਸੇ ਨੂੰ CIBC ਸੇਵਿੰਗਜ਼ ਅਕਾਉਂਟ ਵਿੱਚ ਸੁਰੱਖਿਅਤ ਢੰਗ ਨਾਲ ਪਾਉਂਦੇ ਹੋ, ਤਾਂ ਤੁਸੀਂ ਆਪਣੇ ਪੈਸੇ 'ਤੇ ਵਿਆਜ ਕਮਾਓਗੇ, ਅਤੇ ਅਚਾਨਕ ਹੋਣ ਵਾਲੇ ਖਰਚਿਆਂ ਲਈ ਬਿਹਤਰ ਢੰਗ ਨਾਲ ਤਿਆਰ ਹੋਵੋਗੇ।

ਸਮਝੋ ਕਿ ਤੁਹਾਡਾ ਪੈਸਾ ਕਿੱਥੇ ਜਾਂਦਾ ਹੈ
ਭਾਵੇਂ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਤੁਸੀਂ ਆਪਣੇ ਪੈਸੇ ਦੀ ਧਿਆਨ ਨਾਲ ਸੰਭਾਲ ਕਰ ਰਹੇ ਹੋ, ਤੁਸੀਂ ਇਹ ਦੇਖ ਸਕਦੇ ਹੋ ਕਿ ਜਿੰਨਾ ਤੁਸੀਂ ਸੋਚਿਆ ਸੀ ਬੈਂਕ ਵਿੱਚ ਉਸ ਤੋਂ ਘੱਟ ਪੈਸਾ ਹੈ। ਇਹੀ ਕਾਰਨ ਹੈ ਬਜਟ ਬਣਾਉਣਾ ਅਤੇ ਉਸ 'ਤੇ ਅਮਲ ਕਰਨਾ ਅਹਿਮ ਹੈ। ਬਜਟ ਨੂੰ ਇਹ ਯਕੀਨੀ ਬਣਾਉਣ ਲਈ ਤਿਆਰ ਕੀਤਾ ਜਾਂਦਾ ਹੈ ਕਿ ਤੁਸੀਂ ਜਿੰਨਾ ਪੈਸਾ ਕਮਾਉਂਦੇ ਹੋ ਉਸ ਨਾਲੋਂ ਜ਼ਿਆਦਾ ਖਰਚ ਨਾ ਕਰੋ। ਤੁਸੀਂ ਸਾਡੇ ਔਨਲਾਈਨ ਬਜਟ ਕੈਲਕੂਲੇਟਰ ਦੀ ਵਰਤੋਂ ਕਰਕੇ ਆਪਣੇ ਵੱਲੋਂ ਖਰਚ ਕੀਤੇ ਜਾਂਦੇ ਪੈਸੇ ਅਤੇ ਜਿਹਨਾਂ ਚੀਜ਼ਾਂ ਉੱਤੇ ਤੁਸੀਂ ਇਸ ਨੂੰ ਖਰਚ ਕਰਦੇ ਹੋ ਉਸ ਬਾਰੇ ਬਹੁਤ ਕੁਝ ਪਤਾ ਲਗਾ ਸਕਦੇ ਹੋ।
ਘੱਟ ਪੈਸਾ ਖਰਚ ਕਰਨ ਦੇ ਸਿਆਣਪ ਭਰੇ ਤਰੀਕੇ
ਅਜਿਹੇ ਬਹੁਤ ਸਾਰੇ ਤਰੀਕੇ ਹਨ ਜਿਹਨਾਂ ਨਾਲ ਤੁਸੀਂ ਉਹਨਾਂ ਚੀਜ਼ਾਂ ਨੂੰ ਛੱਡੇ ਬਗੈਰ, ਜਿਹਨਾਂ ਦੀ ਤੁਹਾਨੂੰ ਸਚਮੁਚ ਲੋੜ ਹੈ, ਘੱਟ ਪੈਸੇ ਖਰਚ ਕਰ ਸਕਦੇ ਹੋ। ਉਦਾਹਰਨ ਲਈ:
ਆਪਣੇ ਬਿੱਲਾਂ ਦਾ ਸਮੇਂ ਸਿਰ ਭੁਗਤਾਨ ਕਰੋ। ਜੇ ਤੁਸੀਂ ਬਿੱਲ ਦਾ ਭੁਗਤਾਨ ਦੇਰੀ ਨਾਲ ਕਰਦੇ ਹੋ, ਤਾਂ ਤੁਹਾਨੂੰ ਦੇਰੀ ਵਾਲੇ ਭੁਗਤਾਨ ਦੀ ਫੀਸ ਅਦਾ ਕਰਨੀ ਪਏਗੀ। ਤੁਹਾਡੇ ਬਿੱਲਾਂ ਦੇ ਸਮੇਂ ਸਿਰ ਭੁਗਤਾਨ ਕਰਨ ਨਾਲ ਤੁਹਾਡੇ ਪੈਸੇ ਦੀ ਬੱਚਤ ਹੋਵੇਗੀ। ਇਸ ਨਾਲ ਤੁਹਾਡੀ ਕੈਨੇਡਾ ਵਿੱਚ ਵਧੀਆ ਕ੍ਰੈਡਿਟ ਰੇਟਿੰਗ ਬਣਨ ਵਿੱਚ ਮਦਦ ਹੋਵੇਗੀ। ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਸਮੇਂ ਸਿਰ ਆਪਣੇ ਬਿੱਲਾਂ ਦਾ ਭੁਗਤਾਨ ਕਰਦੇ ਹੋ, ਤੁਸੀਂ ਆਪਣੇ CIBC ਚੈਕਿੰਗ ਅਕਾਉਂਟ ਤੋਂ ਪਹਿਲਾਂ ਤੋਂ ਅਧਿਕਾਰ ਵਾਲੀਆਂ ਰਕਮਾਂ ਕਢਵਾਉਣ (ਪ੍ਰੀ-ਆਥੋਰਾਇਜ਼ਡ ਵਿਦਡ੍ਰਾਅਲਜ਼) ਜਾਂ ਔਨਲਾਈਨ ਬਿੱਲ ਭੁਗਤਾਨ ਸਟੈਂਪ ਕਰ ਸਕਦੇ ਹੋ।
ਆਪਣੇ ਕ੍ਰੈਡਿਟ ਕਾਰਡ ਦੇ ਬਕਾਇਆ ਦਾ ਹਰ ਮਹੀਨੇ ਭੁਗਤਾਨ ਕਰੋ। ਜੇ ਤੁਸੀਂ ਹਰੇਕ ਮਹੀਨੇ ਆਪਣੇ ਕ੍ਰੈਡਿਟ ਕਾਰਡ ਦਾ ਮੁਕੰਮਲ ਬਕਾਇਆ ਅਦਾ ਕਰ ਦਿੰਦੇ ਹੋ ਤਾਂ ਤੁਹਾਨੂੰ ਕਿਸੇ ਵਿਆਜ ਦਾ ਭੁਗਤਾਨ ਨਹੀਂ ਕਰਨਾ ਪਏਗਾ। ਆਪਣੇ ਮੁਕੰਮਲ ਬਕਾਏ ਦਾ ਭੁਗਤਾਨ ਕਰਨ ਨਾਲ ਤੁਹਾਨੂੰ ਵਧੀਆ ਕ੍ਰੈਡਿਟ ਰੇਟਿੰਗ ਬਣਾਉਣ ਵਿੱਚ ਵੀ ਮਦਦ ਮਿਲੇਗੀ।
ਬੈਂਕਿੰਗ ਫੀਸਾਂ ਵਿੱਚ ਘੱਟ ਭੁਗਤਾਨ ਕਰੋ। ਜ਼ਿਆਦਾਤਰ ਬੈਂਕਾਂ ਦੀਆਂ ਇਸ ਬਾਰੇ ਵਿਸ਼ੇਸ਼ ਫੀਸਾਂ ਅਤੇ ਨਿਯਮ ਹੁੰਦੇ ਹਨ ਕਿ ਤੁਸੀਂ ਆਪਣੇ ਅਕਾਉਂਟ ਦੀ ਵਰਤੋਂ ਕਿਵੇਂ ਕਰ ਸਕਦੇ ਹੋ। ਕੁਝ ਬੈਂਕ ਤੁਹਾਨੂੰ ਇੱਕ ਖਾਸ ਗਿਣਤੀ ਵਿੱਚ ਚੈੱਕ ਮੁਫ਼ਤ ਲਿਖਣ ਦੀ ਖੁੱਲ੍ਹ ਦਿੰਦੇ ਹਨ। ਜੇ ਤੁਸੀਂ ਉਸ ਨਾਲੋਂ ਜ਼ਿਆਦਾ ਚੈੱਕ ਲਿਖਦੇ ਹੋ ਜਿੰਨੀ ਤੁਹਾਨੂੰ ਇਜਾਜ਼ਤ ਹੁੰਦੀ ਹੈ ਤਾਂ ਤੁਹਾਡੇ ਤੋਂ ਵਧੀਕ ਫੀਸ ਵਸੂਲ ਕੀਤੀ ਜਾਵੇਗੀ। ਕੁਝ ਤੁਹਾਨੂੰ ਆਪਣੀਆਂ ਕੈਸ਼ ਮਸ਼ੀਨਾਂ ਮੁਫ਼ਤ ਵਰਤਣ ਦਿੰਦੇ ਹਨ। ਪਰ ਜੇ ਤੁਸੀਂ ਕਿਸੇ ਹੋਰ ਬੈਂਕ ਨਾਲ ਸੰਬੰਧਤ ਕੈਸ਼ ਮਸ਼ੀਨਾਂ ਵਰਤਦੇ ਹੋ ਤਾਂ ਉਹ ਤੁਹਾਡੇ ਤੋਂ ਫੀਸ ਲੈਣਗੇ। ਇਸ ਬਾਰੇ ਪਤਾ ਲਗਾਓ ਕਿ ਤੁਹਾਡੇ ਅਕਾਉਂਟ ਲਈ ਕਿਹੜੇ ਨਿਯਮ ਹਨ ਅਤੇ ਪੈਸੇ ਬਚਾਉਣ ਲਈ ਉਹਨਾਂ ਦੀ ਪਾਲਣਾ ਕਰੋ।
ਆਪਣੇ ਖਾਤਿਆਂ ਦਾ ਔਨਲਾਈਨ ਪ੍ਰਬੰਧਨ ਕਰੋ। ਆਪਣੇ ਬਿੱਲਾਂ ਦਾ ਭੁਗਤਾਨ ਕਰਨ ਵਿੱਚ ਅਤੇ ਆਪਣੀ ਕਮਾਈ ਨਾਲੋਂ ਜ਼ਿਆਦਾ ਪੈਸਾ ਨਾ ਖਰਚ ਕਰਨ ਵਿੱਚ ਮਦਦ ਲਈ, ਆਪਣੇ ਬੈਂਕ ਅਕਾਉਂਟ ਦੇ ਔਨਲਾਈਨ ਪ੍ਰਬੰਧਨ ਦਾ ਸੁਝਾਅ ਵਧੀਆ ਹੁੰਦਾ ਹੈ। ਔਨਲਾਈਨ ਬੈਂਕਿੰਗ ਨਾਲ ਤੁਸੀਂ ਇਹ ਦੇਖਣ ਲਈ ਇੰਟਰਨੈਟ ਦੀ ਬਕਾਇਦਾ ਵਰਤੋਂ ਕਰ ਸਕਦੇ ਹੋ ਕਿ ਤੁਹਾਡੇ ਅਕਾਉਂਟ ਵਿੱਚ ਕਿੰਨਾ ਬਕਾਇਆ ਹੈ, ਤੁਸੀਂ ਖੁਦ-ਬ-ਖੁਦ ਬਿੱਲ ਭੁਗਤਾਨ ਤੈਅ ਕਰ ਸਕਦੇ ਹੋ, ਅਤੇ ਫੰਡ ਟ੍ਰਾਂਸਫਰ ਕਰ ਸਕਦੇ ਹੋ।
ਆਪਣੀ ਯੋਜਨਾ ਦੀ ਪਾਲਣਾ ਕਰੋ। ਇਹ ਸਮਝਣ ਲਈ ਕਿ ਤੁਹਾਡਾ ਪੈਸਾ ਕਿੱਥੇ ਜਾਂਦਾ ਹੈ ਆਪਣੇ ਬਜਟ ਦੀ ਪਾਲਣਾ ਕਰੋ। ਜੇ ਤੁਸੀਂ ਆਪਣੇ ਬਜਟ ਦੀ ਪਾਲਣਾ ਕਰਦੇ ਹੋ ਅਤੇ ਇਹ ਪਤਾ ਲਗਾਉਂਦੇ ਹੋ ਕਿ ਤੁਸੀਂ ਜੋ ਕਮਾਉਂਦੇ ਹੋ ਉਸ ਨਾਲੋਂ ਜ਼ਿਆਦਾ ਪੈਸਾ ਖਰਚ ਕਰਦੇ ਹੋ ਤਾਂ ਆਪਣੇ ਬਜਟ ਵਿੱਚ ਤਬਦੀਲੀ ਲਿਆਓ।