ਜੇ ਤੁਸੀਂ ਕੈਨੇਡਾ ਆਉਣ ਵਾਲੇ ਬਹੁਤੇ ਨਵੇਂ ਵਿਅਕਤੀਆਂ ਦੀ ਤਰ੍ਹਾਂ ਹੋ, ਤਾਂ ਸ਼ਾਇਦ ਤੁਸੀਂ ਆਪਣਾ ਘਰ ਖਰੀਦਣ ਬਾਰੇ ਸੋਚ ਰਹੇ ਹੋ ਸਕਦੇ ਹੋ। ਤੁਸੀਂ ਚਾਹੋਗੇ ਕਿ ਇਹ ਸਕਾਰਾਤਮਕ ਤਜਰਬਾ ਹੋਵੇ। ਇਹ ਵਿਚਾਰ ਕਰਨ ਵਾਸਤੇ ਕੁਝ ਮਹੱਤਵਪੂਰਨ ਗੱਲਾਂ ਹਨ।

ਕੀ ਇਹ ਘਰ ਖਰੀਦਣ ਲਈ ਸਹੀ ਸਮਾਂ ਹੈ?

ਘਰ ਖਰੀਦਣਾ ਘਰ ਕਿਰਾਏ 'ਤੇ ਲੈਣ ਤੋਂ ਵੱਖਰਾ ਹੁੰਦਾ ਹੈ। ਇਸਦੇ ਨਾਲ ਜ਼ਿਆਦਾ ਵਿੱਤੀ ਜ਼ਿੰਮੇਵਾਰੀ ਆਉਂਦੀ ਹੈ। ਮਿਸਾਲ ਲਈ ਤੁਹਾਨੂੰ ਪ੍ਰਾਪਰਟੀ ਟੈਕਸ ਦੇਣੇ ਪੈਣਗੇ, ਬੀਮਾ ਖਰੀਦਣਾ ਪਏਗਾ, ਪਾਣੀ ਦੇ ਬਿੱਲਾਂ ਦਾ ਧਿਆਨ ਰੱਖਣਾ ਪਏਗਾ ਅਤੇ ਹੋਰ ਖਰਚਿਆਂ ਦਾ ਪ੍ਰਬੰਧ ਕਰਨਾ ਪਏਗਾ ਜਿਨ੍ਹਾਂ ਲਈ ਤੁਸੀਂ ਉਸ ਸਮੇਂ ਜ਼ਿੰਮੇਵਾਰ ਨਹੀਂ ਹੁੰਦੇ ਜਦੋਂ ਤੁਸੀਂ ਘਰ ਕਿਰਾਏ 'ਤੇ ਲੈਂਦੇ ਹੋ। ਤੁਹਾਨੂੰ ਆਪਣੇ ਘਰ ਦੀ ਸਾਂਭ-ਸੰਭਾਲ ਲਈ ਮੁਰੰਮਤਾਂ ਅਤੇ ਸਰਵਿਸ ਲਈ ਵੀ ਭੁਗਤਾਨ ਕਰਨ ਦੀ ਲੋੜ ਹੋ ਸਕਦੀ ਹੈ। ਜਦੋਂ ਤੁਸੀਂ ਕਿਰਾਏ 'ਤੇ ਲੈਂਦੇ ਹੋ, ਤਾਂ ਤੁਹਾਡਾ ਮਕਾਨ ਮਾਲਕ ਆਮ ਤੌਰ 'ਤੇ ਇਹਨਾਂ ਚੀਜ਼ਾਂ ਲਈ ਭੁਗਤਾਨ ਕਰਦਾ ਹੈ।

ਤੁਹਾਨੂੰ ਘਰ ਲੈਣ ਵਿੱਚ ਸ਼ਾਮਲ ਕੰਮ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ। ਚੀਜ਼ਾਂ ਨੂੰ ਸਹੀ ਕਰਨਾ, ਆਪਣੀ ਰਿਹਾਇਸ਼ ਤੋਂ ਬਰਫ ਨੂੰ ਹਟਾਉਣਾ, ਬਗੀਚੇ ਦੀ ਦੇਖਭਾਲ ਕਰਨਾ - ਇਹ ਸਭ ਸਮਾਂ ਲਗਾਉਣ ਵਾਲੀਆਂ ਗੱਲਾਂ ਹੋ ਸਕਦੀਆਂ ਹਨ। ਇਸ ਤੋਂ ਪਹਿਲਾ ਕਿ ਤੁਸੀਂ ਘਰ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰੋ, ਇਹ ਯਕੀਨੀ ਬਣਾਓ ਕਿ ਤੁਹਾਡੇ ਕੋਲ ਇਸ ਵਾਸਤੇ ਸਮਾਂ ਅਤੇ ਵਿੱਤੀ ਸਾਧਨ ਹਨ।

ਜਦੋਂ ਤੁਸੀਂ ਇਹ ਫੈਸਲਾ ਕਰਦੇ ਹੋ ਕਿ ਤੁਸੀਂ ਘਰ ਖਰੀਦਣ ਲਈ ਤਿਆਰ ਹੋ, ਤਾਂ ਤੁਹਾਨੂੰ ਸ਼ਾਇਦ ਬੈਂਕ ਤੋਂ ਕਰਜ਼ ਲੈਣ ਦੀ ਲੋੜ ਹੋਵੇਗੀ। ਘਰ ਖਰੀਦਣ ਲਈ ਕਰਜ਼ ਨੂੰ ਮੌਰਗੇਜ ਕਿਹਾ ਜਾਂਦਾ ਹੈ। ਕੈਨੇਡਾ ਵਿੱਚ ਕਈ ਮੌਰਗੇਜ ਵਿਕਲਪ ਹਨ।

ਇੱਕ ਪੁਰਸ਼ ਅਤੇ ਔਰਤ ਘਰ ਦੇ ਇੱਕ ਡ੍ਰਾਇਵਵੇਅ 'ਤੇ, ਇੱਕ ਸਾਈਨ ਬੋਰਡ ਦੇ ਪਿੱਛੇ ਖੜ੍ਹੇ ਹਨ ਜਿਸ 'ਤੇ

ਪੇਸ਼ਾਵਰਾਨਾ ਸਲਾਹ ਲਵੋ

ਇੱਕ ਪੇਸ਼ੇਵਰ ਮੌਰਗੇਜ ਸਲਾਹਕਾਰ ਤੁਹਾਡੀ ਇਹ ਸਮਝਣ ਵਿੱਚ ਮਦਦ ਕਰ ਸਕਦਾ ਹੈ ਕਿ ਤੁਹਾਨੂੰ ਡਾਊਨ ਪੇਮੈਂਟ ਵੱਜੋਂ ਕਿੰਨੇ ਪੈਸੇ ਦੀ ਲੋੜ ਹੋਵੇਗੀ, ਤੁਹਾਨੂੰ ਕਿੰਨਾ ਪੈਸਾ ਉਧਾਰ ਲੈਣ ਦੀ ਲੋੜ ਹੋਵੇਗੀ, ਅਤੇ ਪੈਸਾ ਵਾਪਸ ਕਰਨ ਲਈ ਕਿੰਨਾ ਸਮਾਂ ਲੱਗ ਸਕਦਾ ਹੈ। ਇੱਕ ਚੰਗਾ ਸਲਾਹਕਾਰ ਤੁਹਾਡੇ ਤੋਂ ਤੁਹਾਡੇ ਵਿੱਤੀ ਟੀਚਿਆਂ ਬਾਰੇ ਪੁੱਛੇਗਾ - ਜਿਵੇਂ ਕਿ ਆਪਣੇ ਬੱਚੇ ਦੀ ਸਿੱਖਿਆ ਲਈ ਬੱਚਤਾਂ ਕਰਨੀਆਂ - ਤਾਂ ਜੋ ਇਹ ਯਕੀਨੀ ਬਣਾਉਣ ਵਿੱਚ ਮਦਦ ਹੋ ਸਕੇ ਕਿ ਤੁਹਾਡੇ ਨਵੇਂ ਘਰ ਦਾ ਖਰਚ ਤੁਹਾਨੂੰ ਆਪਣੇ ਹੋਰਨਾਂ ਟੀਚਿਆਂ ਨੂੰ ਹਾਸਲ ਕਰਨ ਤੋਂ ਰੋਕਦਾ ਨਹੀਂ ਹੈ।

ਮੌਰਗੇਜ ਦੀਆਂ ਵਿਆਜ ਦੀਆਂ ਦਰਾਂ ਨੂੰ ਸਮਝਣਾ

ਕੈਨੇਡਾ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮੌਰਗੇਜ ਦਰਾਂ ਹਨ। ਫਿਕਸਡ ਅਤੇ ਵੈਰੀਏਬਲ ਸਭ ਤੋਂ ਆਮ ਕਿਸਮਾਂ ਹਨ। ਇੱਕ ਮੌਰਗੇਜ ਸਲਾਹਕਾਰ ਤੁਹਾਡੀ ਇਹ ਫੈਸਲਾ ਕਰਨ ਵਿੱਚ ਮਦਦ ਕਰ ਸਕਦਾ ਹੈ ਕਿ ਤੁਹਾਡੀ ਵਿੱਤੀ ਸਥਿਤੀ ਅਨੁਸਾਰ ਕਿਹੜੀ ਤੁਹਾਡੇ ਲਈ ਬਿਹਤਰੀਨ ਹੈ।

ਫਿਕਸਡ ਰੇਟ ਜ਼ਿਆਦਾਤਰ ਵੈਰੀਏਬਲ ਰੇਟਾਂ ਤੋਂ ਵੱਧ ਹੁੰਦੀਆਂ ਹਨ। ਪਰ ਜਦੋਂ ਤੁਸੀਂ ਫਿਕਸਡ ਰੇਟ ਦੀ ਚੋਣ ਕਰਦੇ ਹੋ, ਤਾਂ ਦਰ ਸਮੁੱਚੀ ਮੌਰਗੇਜ ਦੀ ਮਿਆਦ ਦੌਰਾਨ ਇੱਕੋ ਰਹਿੰਦੀ ਹੈ ਤਾਂ ਜੋ ਤੁਹਾਨੂੰ ਇਹਨਾਂ ਦੇ ਵਧਣ ਬਾਰੇ ਚਿੰਤਾ ਨਾ ਰਹੇ।

ਜੇ ਤੁਸੀਂ ਵੈਰੀਏਬਲ ਰੇਟ ਦੀ ਚੋਣ ਕਰਦੇ ਹੋ, ਤਾਂ ਤੁਹਾਡੀ ਮੌਰਗੇਜ ਦੀ ਸ਼ੁਰੂਆਤ ਸਮੇਂ ਤੁਹਾਡੇ ਦੁਆਰਾ ਭੁਗਤਾਨ ਕੀਤਾ ਜਾਂਦਾ ਵਿਆਜ ਘੱਟ ਹੋ ਸਕਦਾ ਹੈ, ਪਰ ਇਹ ਮੌਰਗੇਜ ਦੀ ਮਿਆਦ ਦੌਰਾਨ ਵੱਧ ਸਕਦਾ ਹੈ। ਜੇ ਇਸ ਨਾਲ ਤੁਹਾਨੂੰ ਚਿੰਤਾ ਹੁੰਦੀ ਹੈ, ਤਾਂ ਤੁਸੀਂ ਫਿਕਸਡ ਰੇਟ ਵੱਲ ਜਾਣ ਦੇ ਇੱਛੁਕ ਹੋ ਸਕਦੇ ਹਨ।