ਕੀ ਗਾਰੰਟਡ ਇਨਵੈਸਟਮੈਂਟ ਸਰਟੀਫਿਕੇਟ ਤੁਹਾਡੇ ਲਈ ਸਹੀ ਹੈ?

ਗਾਰੰਟਡ ਇਨਵੈਸਟਮੈਂਟ ਸਰਟੀਫਿਕੇਟ (GIC) ਨਿਵੇਸ਼ ਦੀ ਇੱਕ ਕਿਸਮ ਹੈ ਜਿਸ ਨਾਲ ਤੁਸੀਂ ਵਿਆਜ ਦੀ ਸਥਿਰ ਜਾਂ ਬਦਲਣਹਾਰ ਦਰ ਕਮਾ ਸਕਦੇ ਹੋ। GICs ਤੁਹਾਡੀਆਂ ਬੱਚਤਾਂ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰ ਸਕਦੇ ਹਨ। ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਤੁਸੀਂ GIC ਦੀ ਕਿਹੜੀ ਕਿਸਮ ਲੈਂਦੇ ਹੋ, ਤੁਹਾਨੂੰ ਨਿਸ਼ਚਿਤ ਸਮੇਂ ਲਈ ਖਾਤੇ ਵਿੱਚ ਆਪਣਾ ਪੈਸਾ ਰੱਖਣਾ ਪੈ ਸਕਦਾ ਹੈ।

ਹਰੇਕ GIC ਦੀ ਇੱਕ “ਮਿਆਦ” ਹੁੰਦੀ ਹੈ - ਇੱਕ ਨਿਸ਼ਚਿਤ ਸਮਾਂ ਜਿਸ ਦੌਰਾਨ ਤੁਸੀਂ ਵਿਆਜ ਕਮਾਓਗੇ। ਤੁਹਾਡੇ GIC 'ਤੇ ਨਿਰਭਰ ਕਰਦੇ ਹੋਏ ਹੋ ਸਕਦਾ ਹੈ ਤੁਸੀਂ ਆਪਣੀ GIC ਦਾ ਛੇਤੀ ਨਕਦ ਭੁਗਤਾਨ ਨਾ ਲੈ ਸਕੋ ਜਾਂ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਸੀਂ ਵਿਆਜ ਪ੍ਰਾਪਤ ਨਾ ਕਰੋ। ਮਿਆਦ ਦੀ ਆਖਰੀ ਤਾਰੀਖ ਨੂੰ “ਮੈਚਿਊਰਿਟੀ ਡੇਟ (ਮਿਆਦ ਪੁੱਗਣ ਦੀ ਤਾਰੀਖ)” ਕਿਹਾ ਜਾਂਦਾ ਹੈ। CIBC ਕਈ ਵੱਖ-ਵੱਖ ਕਿਸਮ ਦੇ GICs ਪੇਸ਼ ਕਰਦਾ ਹੈ।

ਨਕਦ ਨਾਲ ਬਦਲੇ ਜਾ ਸਕਣ ਵਾਲੇ GIC

ਭੁਨਾਉਣ-ਯੋਗ GICS ਮੁਨਾਸਬ ਦਰ 'ਤੇ ਲਾਭ ਪੇਸ਼ ਕਰਦੇ ਹਨ। ਜੇ ਤੁਹਾਨੂੰ ਲੋੜ ਪੈਂਦੀ ਹੈ ਤਾਂ ਤੁਸੀਂ ਆਪਣਾ ਪੈਸਾ ਕਢਵਾ ਸਕਦੇ ਹੋ, ਇਸ ਲਈ ਇਹ ਉਸ ਸਥਿਤੀ ਵਿੱਚ ਵਧੀਆ ਵਿਕਲਪ ਹਨ ਜੇ ਇਸ ਗੱਲ ਦੀ ਸੰਭਾਵਨਾ ਹੁੰਦੀ ਹੈ ਕਿ ਤੁਹਾਨੂੰ GIC ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਆਪਣੇ ਪੈਸੇ ਤੱਕ ਪਹੁੰਚ ਕਰਨ ਦੀ ਲੋੜ ਹੋਵੇਗੀ। ਅਸੀਂ 3 ਤਰ੍ਹਾਂ ਦੀਆਂ ਭੁਣਾਉਣ-ਯੋਗ GICs ਪੇਸ਼ ਕਰਦੇ ਹਾਂ।

ਰਿਡੀਮ ਨਾ ਕੀਤੇ ਜਾ ਸਕਣ ਵਾਲੇ GICs

ਰਿਡੀਮ ਨਾ ਕੀਤੇ ਜਾ ਸਕਣ ਵਾਲੇ GICS ਤੁਹਾਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਤੁਹਾਡੇ ਫੰਡਾਂ ਤੱਕ ਪਹੁੰਚ ਨਹੀਂ ਕਰਨ ਦਿੰਦੇ, ਪਰ ਉਹ ਲਾਭ ਦੀ ਉੱਚੀ ਦਰ ਪੇਸ਼ ਕਰਦੇ ਹਨ। ਉਹ ਉਸ ਸੂਰਤ ਵਿੱਚ ਵਧੀਆ ਵਿਕਲਪ ਹਨ ਜਦੋਂ ਤੱਕ ਤੁਸੀਂ ਇਸ ਗੱਲ ਲਈ ਨਿਸ਼ਚਿਤ ਹੁੰਦੇ ਹੋ ਕਿ ਤੁਹਾਨੂੰ ਮਿਆਦ ਪੂਰੀ ਹੋਣ ਤੋਂ ਪਹਿਲਾਂ ਪੈਸੇ ਦੀ ਲੋੜ ਨਹੀਂ ਹੋਵੇਗੀ। ਅਸੀਂ 7 ਕਿਸਮਾਂ ਦੇ ਰਿਡੀਮ ਨਾ ਕੀਤੇ ਜਾ ਸਕਣ ਵਾਲੇ GICs ਪੇਸ਼ ਕਰਦੇ ਹਾਂ।

ਇੰਡੈਕਸ-ਲਿੰਕਡ GICs

ਇੰਡੈਕਸ (ਸੂਚਕਾਂਕ) ਨਾਲ ਜੁੜੇ GIC ਨਾਲ ਤੁਸੀਂ ਕੈਨੇਡੀਅਨ ਅਤੇ ਅੰਤਰਰਾਸ਼ਟਰੀ ਸ਼ੇਅਰ ਬਜਾਰਾਂ ਵਿੱਚ ਨਿਵੇਸ਼ ਦੇ ਅਸੀਮਤ ਵਾਧੇ ਦੀ ਸੰਭਾਵਨਾ ਦਾ ਫਾਇਦਾ ਲੈ ਸਕਦੇ ਹੋ। ਪਰ, GIC ਵਿੱਚ ਤੁਸੀਂ ਜਿਹੜੇ ਪੈਸੇ ਦਾ ਨਿਵੇਸ਼ ਕਰਦੇ ਹੋ ਉਹ ਸੁਰੱਖਿਅਤ ਹੁੰਦਾ ਹੈ ਤਾਂ ਜੋ ਤੁਹਾਨੂੰ ਇਸ ਦੇ ਨੁਕਸਾਨ ਦੀ ਚਿੰਤਾ ਨਾ ਕਰਨੀ ਪਏ।

ਮਾਰਕੀਟ ਲਿੰਕਡ GICs

ਬਜ਼ਾਰ ਨਾਲ ਜੁੜੇ GIC ਨਾਲ, ਤੁਹਾਡੇ ਕੋਲ ਬਜ਼ਾਰ ਨਾਲ ਸੰਬੰਧਤ ਆਮਦਨਾਂ ਦੇ ਵਾਧੇ ਦੀ ਸੰਭਾਵਨਾ ਦੇ ਫਾਇਦੇ ਲੈਣ ਦਾ ਮੌਕਾ ਹੁੰਦਾ ਹੈ ਜਦਕਿ ਤੁਹਾਡਾ ਪੈਸਾ ਸੁਰੱਖਿਅਤ ਰਹਿੰਦਾ ਹੈ। 

CIBC ਵਿਸ਼ੇਸ਼ GICs ਪੇਸ਼ ਕਰਦਾ ਹੈ

ਕਦੇ-ਕਦਾਈਂ, CIBC ਤੁਹਾਡੀਆਂ ਬੱਚਤਾਂ ਨੂੰ ਤੇਜ਼ੀ ਨਾਲ ਵਧਾਉਣ ਵਿੱਚ ਤੁਹਾਡੀ ਮਦਦ ਕਰਨ ਲਈ GICs 'ਤੇ ਵਿਸ਼ੇਸ਼, ਉੱਚੀਆਂ ਵਿਆਜ ਦਰਾਂ ਪੇਸ਼ ਕਰਦਾ ਹੈ। 

CIBC ਵਿੱਚ ਪੇਸ਼ ਕੀਤੇ ਜਾਂਦੇ ਵੱਖ-ਵੱਖ ਕਿਸਮਾਂ ਦੇ GICs ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੋ।