ਕ੍ਰੈਡਿਟਰ ਇਸ਼ੋਰੈਂਸ (ਰਿਣਦਾਤਾ ਬੀਮਾ) - ਜੀਵਨ, ਅਸਮਰਥਤਾ, ਗੰਭੀਰ ਬਿਮਾਰੀ ਅਤੇ ਨੌਕਰੀ ਖੁਸਣ ਬਾਰੇ ਕਵਰੇਜ (ਬੀਮਾ ਸੁਰੱਖਿਆ)

ਸਾਈਨ ਬੋਰਡ ਦਾ ਚਿੱਤਰ ਜੋ ਟੋਕੀਓ, ਬ੍ਰਿਸਬੇਨ, ਅਤੇ ਫਲੋਰੀਡਾ ਦੀਆਂ ਵੱਖ-ਵੱਖ ਦਿਸ਼ਾਵਾਂ ਵੱਲ ਸੰਕੇਤ ਕਰਦਾ ਜਿਸ ਦੇ ਨਾਲ ਸੂਟਕੇਸ ਅਤੇ ਮੁਢਲੀ ਡਾਕਟਰੀ ਸਹਾਇਤਾ ਦੀ ਕਿੱਟ ਹੈ।

ਜੇ ਗੈਰ-ਸੰਭਾਵੀ ਗੱਲ ਵਾਪਰਦੀ ਹੈ - ਮੌਤ, ਅਸਮਰਥਤਾ, ਗੰਭੀਰ ਬਿਮਾਰੀ ਜਾਂ ਨੌਕਰੀ ਦਾ ਖੁੱਸਣਾ* - ਤਾਂ ਤੁਸੀਂ ਆਪਣੇ ਕ੍ਰੈਡਿਟ ਕਾਰਡ, ਮੌਰਗੇਜ, ਪਰਸਨਲ ਲਾਈਨ ਆਫ ਕ੍ਰੈਡਿਟ ਜਾਂ ਕਰਜ਼ ਦੇ ਭੁਗਤਾਨਾਂ ਦਾ ਸਮੇਂ ਸਿਰ ਜਾਂ ਕਿਸੇ ਵੀ ਤਰ੍ਹਾਂ ਨਾਲ ਭੁਗਤਾਨ ਨਹੀਂ ਕਰ ਸਕਦੇ। ਤੁਸੀਂ ਜੋ ਕਰਜ਼ ਦੇਣਾ ਹੈ ਉਸ ਦੇ ਮੁੜ ਭੁਗਤਾਨ ਦੀ ਯੋਜਨਾ ਬਣਾਉਣ ਨਾਲ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਵਿੱਤੀ ਦਬਾਅ ਟਾਲਣ ਵਿੱਚ ਮਦਦ ਹੋ ਸਕਦੀ ਹੈ। ਕ੍ਰੈਡਿਟਰ ਇੰਸ਼ੋਰੈਂਸ ਤੁਹਾਡੇ ਭੁਗਤਾਨਾਂ ਨੂੰ ਕਵਰ ਕਰਨ, ਤੁਹਾਡੇ ਕ੍ਰੈਡਿਟ ਬਕਾਏ ਨੂੰ ਘਟਾਉਣ ਜਾਂ ਇਸ ਦਾ ਭੁਗਤਾਨ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

CIBC ਕ੍ਰੈਡਿਟਰ ਇੰਸ਼ੋਰੈਂਸ ਇੱਕ ਵਿਕਲਪਕ ਉਧਾਰ ਦੇਣ ਵਾਲਿਆਂ ਦਾ ਗਰੁੱਪ ਇੰਸ਼ੋਰੈਂਸ ਹੈ ਜਿਸ ਦੀ ਜ਼ਿੰਮੇਵਾਰੀ ਕੈਨੇਡਾ ਲਾਇਫ ਐਸ਼ੋਰੈਂਸ ਕੰਪਨੀ ਅਤੇ ਕੈਨੇਡੀਅਨ ਪ੍ਰੀਮੀਅਰ ਲਾਈਫ ਇੰਸ਼ੋਰੈਂਸ ਕੰਪਨੀ ਦੁਆਰਾ ਲਈ ਜਾਂਦੀ ਹੈ।

CIBC ਵਿਖੇ ਅਸੀਂ ਕ੍ਰੈਡਿਟਰ ਇੰਸ਼ੋਰੈਂਸ ਦੀਆਂ ਅੱਗੇ ਦਿੱਤੀਆਂ ਕਿਸਮਾਂ ਪੇਸ਼ ਕਰਦੇ ਹਾਂ:

CIBC ਮੌਰਗੇਜਾਂ ਲਈ ਕ੍ਰੈਡਿਟਰ ਇੰਸ਼ੋਰੈਂਸ

 • ਜੇ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਤੁਹਾਡੇ ਮੌਰਗੇਜ ਦੇ ਬਕਾਏ ਨੂੰ ਚੁਕਤਾ ਕਰਦਾ ਹੈ ਜਾਂ ਘਟਾਉਂਦਾ ਹੈ
 • ਜੇ ਤੁਸੀਂ ਆਪਣੀ ਕਿਸੇ ਗਲਤੀ ਦੇ ਬਿਨਾਂ ਅਸਮਰੱਥ ਬਣ ਜਾਂਦੇ ਹੋ ਜਾਂ ਆਪਣੀ ਨੌਕਰੀ ਗੁਆ ਲੈਂਦੇ ਹੋ ਤਾਂ ਇਹ ਤੁਹਾਡੇ ਮੌਰਗੇਜ ਭੁਗਤਾਨਾਂ ਨੂੰ ਕਵਰ ਕਰਨ ਵਿੱਚ ਮਦਦ ਕਰਦਾ ਹੈ


CIBC ਪਰਸਨਲ ਲਾਈਨ ਆਫ ਕ੍ਰੈਡਿਟ ਲਈ ਕ੍ਰੈਡਿਟਰ ਇੰਸ਼ੋਰੈਂਸ

 • ਜੇ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਤੁਹਾਡੇ ਲਾਈਨ ਆਫ ਕ੍ਰੈਡਿਟ ਬਕਾਏ ਨੂੰ ਚੁਕਤਾ ਕਰਦਾ ਹੈ ਜਾਂ ਘਟਾਉਂਦਾ ਹੈ
 • ਜੇ ਤੁਸੀਂ ਅਸਮਰਥ ਹੋ ਜਾਂਦੇ ਹੋ ਤਾਂ ਤੁਹਾਡੇ ਲਾਈਨ ਆਫ ਕ੍ਰੈਡਿਟ ਭੁਗਤਾਨਾਂ ਨੂੰ ਕਵਰ ਕਰਨ ਵਿੱਚ ਮਦਦ ਕਰਦਾ ਹੈ


ਕ੍ਰੈਡਿਟ ਕਾਰਡਾਂ ਲਈ™ CIBC ਪੇਮੈਂਟ ਪ੍ਰੋਟੈਕਟਰ ਇੰਸ਼ੋਰੈਂਸ

 • ਜੇ ਪਤਾ ਲੱਗਦਾ ਹੈ ਕਿ ਤੁਹਾਨੂੰ ਕੈਂਸਰ ਹੈ, ਤੁਹਾਨੂੰ ਸਟ੍ਰੋਕ ਜਾਂ ਦਿਲ ਦਾ ਦੌਰਾ ਪੈਂਦਾ ਹੈ, ਜਾਂ ਜੇ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਤੁਹਾਡੇ ਕ੍ਰੈਡਿਟ ਕਾਰਡ ਬਕਾਏ ਨੂੰ ਚੁਕਤਾ ਕਰਦਾ ਹੈ ਜਾਂ ਘਟਾਉਂਦਾ ਹੈ
 • ਜੇ ਤੁਸੀਂ ਬਗੈਰ ਆਪਣੇ ਕਸੂਰ ਦੇ ਨੌਕਰੀ ਗੁਆ ਲੈਂਦੇ ਹੋ, ਜਾਂ ਜੇ ਤੁਸੀਂ ਅਸਮਰੱਥ ਬਣ ਜਾਂਦੇ ਹੋ ਤਾਂ ਤੁਹਾਡੇ ਕ੍ਰੈਡਿਟ ਕਾਰਡ ਭੁਗਤਾਨਾਂ ਨੂੰ ਕਵਰ ਕਰਨ ਵਿੱਚ ਮਦਦ ਕਰਦਾ ਹੈ


CIBC ਪਰਸਨਲ ਲੋਨਾਂ (ਨਿੱਜੀ ਕਰਜਿਆਂ) ਲਈ ਕ੍ਰੈਡਿਟਰ ਇੰਸ਼ੋਰੈਂਸ

 • ਜੇ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਤੁਹਾਡੇ ਪਰਸਨਲ ਲੋਨ ਦੇ ਬਕਾਏ ਨੂੰ ਚੁਕਤਾ ਕਰਦਾ ਹੈ ਜਾਂ ਘਟਾਉਂਦਾ ਹੈ
 • ਜੇ ਤੁਸੀਂ ਅਸਮਰਥ ਹੋ ਜਾਂਦੇ ਹੋ ਤਾਂ ਤੁਹਾਡੇ ਪਰਸਨਲ ਲੋਨ ਭੁਗਤਾਨਾਂ ਨੂੰ ਕਵਰ ਕਰਨ ਵਿੱਚ ਮਦਦ ਕਰਦਾ ਹੈ
 • ਜੇ ਤੁਸੀਂ ਬਗੈਰ ਆਪਣੇ ਕਸੂਰ ਦੇ ਨੌਕਰੀ ਗੁਆ ਲੈਂਦੇ ਹੋ, ਤਾਂ ਤੁਹਾਡੇ ਪਰਸਨਲ ਲੋਨ ਦੇ ਵਿਆਜ ਭੁਗਤਾਨਾਂ ਨੂੰ ਕਵਰ ਕਰਨ ਵਿੱਚ ਮਦਦ ਕਰਦਾ ਹੈ।


CIBC ਕ੍ਰੈਡਿਟਰ ਬੀਮੇ ਬਾਰੇ ਹੋਰ ਜਾਣੋ


ਟ੍ਰੈਵਲ ਇੰਸ਼ੋਰੈਂਸ (ਸਫਰੀ ਬੀਮਾ)

ਭਾਵੇਂ ਤੁਸੀਂ ਆਪਣੇ ਘਰੇਲੂ ਸੂਬੇ ਜਾਂ ਖੇਤਰ ਤੋਂ ਬਾਹਰ ਪਰਿਵਾਰ ਨੂੰ ਮਿਲਣ ਜਾਣ ਦੀ ਯੋਜਨਾ ਬਣਾ ਰਹੇ ਹੋ, ਜਾਂ ਕੈਨੇਡਾ ਤੋਂ ਬਾਹਰ ਵਕੇਸ਼ਨ ਲਈ ਜਾਂਦੇ ਹੋ, ਟ੍ਰੈਵਲ ਇੰਸ਼ੋਰੈਂਸ ਤੁਹਾਨੂੰ ਕਿਸੇ ਚਿੰਤਾ ਦੇ ਬਿਨਾਂ ਤੁਹਾਡੇ ਸਫ਼ਰ ਦਾ ਆਨੰਦ ਮਾਣਨ ਦਿੰਦਾ ਹੈ।  CIBC ਇੰਸ਼ੋਰੈਂਸ ਟ੍ਰੈਵਲ ਇੰਸ਼ੋਰੈਂਸ ਦੀਆਂ ਅੱਗੇ ਦਿੱਤੀਆਂ ਕਿਸਮਾਂ ਪੇਸ਼ ਕਰਦਾ ਹੈ:

ਸੰਕਟਕਾਲੀ ਯਾਤਰਾ ਮੈਡੀਕਲ ਬੀਮਾ 

 • ਯੋਗਤਾ ਪ੍ਰਾਪਤ ਹਸਪਤਾਲਾਂ ਲਈ ਅਤੇ ਹਾਦਸੇ ਕਾਰਨ ਲੱਗਣ ਵਾਲੀ ਸੱਟ, ਜਾਂ ਨਵੀਂ ਬਿਮਾਰੀ ਦੇ ਨਤੀਜੇ ਵੱਜੋਂ ਹੋਣ ਵਾਲੇ ਡਾਕਟਰੀ ਖਰਚਿਆਂ ਲਈ ਕਵਰੇਜ ਮੁਹੱਈਆ ਕਰਦਾ ਹੈ।


ਦੌਰਾ ਰੱਦ ਹੋਣ/ਰੁਕਾਵਟ ਦਾ ਬੀਮਾ

 • ਜੇ ਤੁਹਾਨੂੰ ਕਵਰ ਕੀਤੇ ਕਾਰਨ ਕਰਕੇ ਆਪਣੇ ਦੌਰੇ ਨੂੰ ਅਚਾਨਕ ਲਾਜ਼ਮੀ ਤੌਰ 'ਤੇ ਰੱਦ ਕਰਨਾ ਪੈਂਦਾ ਹੈ ਤਾਂ ਇਹ ਨਾ-ਮੋੜਨਯੋਗ ਸਫ਼ਰੀ ਖਰਚਿਆਂ ਲਈ ਕਵਰੇਜ ਮੁਹੱਈਆ ਕਰਦਾ ਹੈ।


ਕੰਪਰੀਹੈਂਸਿਵ ਟ੍ਰੈਵਲ ਇੰਸ਼ੋਰੈਂਸ (ਵਿਆਪਕ ਸਫ਼ਰੀ ਬੀਮਾ)

 • ਇਹ ਇੱਕ ਸੁਵਿਧਾਜਨਕ ਸਫ਼ਰੀ ਬੀਮਾ ਯੋਜਨਾ ਵਿੱਚ ਐਮਰਜੈਂਸੀ ਟ੍ਰੈਵਲ ਮੈਡੀਕਲ ਇੰਸ਼ੋਰੈਂਸ ਅਤੇ ਟ੍ਰਿਪ ਦੇ ਰੱਦ ਹੋਣ/ਰੁਕਾਵਟ ਪੈਣ ਦਾ ਬੀਮਾ ਅਤੇ ਬੈਗੇਜ ਅਤੇ ਨਿੱਜੀ ਸਮਾਨ ਦਾ ਬੀਮਾ ਮੁਹੱਈਆ ਕਰਦਾ ਹੈ।


CIBC ਯਾਤਰਾ ਬੀਮੇ ਬਾਰੇ ਵਧੇਰੇ ਜਾਣੋ