ਕੀ ਮਿਊਚਲ ਫੰਡ ਮੇਰੇ ਲਈ ਸਹੀ ਹਨ?

ਮਿਊਚਲ ਫੰਡਾਂ ਦਾ ਪ੍ਰਬੰਧਨ ਪੇਸ਼ੇਵਰ ਨਿਵੇਸ਼ ਪ੍ਰਬੰਧਕਾਂ ਦੁਆਰਾ ਕੀਤਾ ਜਾਂਦਾ ਹੈ। ਜਦੋਂ ਤੁਸੀਂ ਮਿਊਚਲ ਫੰਡ ਵਿੱਚ ਨਿਵੇਸ਼ ਕਰਦੇ ਹੋ ਤਾਂ ਨਿਵੇਸ਼ ਮੈਨੇਜੇਰ ਤੁਹਾਡੇ ਦੁਆਰਾ ਨਿਵੇਸ਼ ਕੀਤੇ ਗਏ ਪੈਸੇ ਨੂੰ ਹੋਰਨਾਂ ਵੱਲੋਂ ਨਿਵੇਸ਼ ਕੀਤੇ ਪੈਸੇ ਨਾਲ ਜੋੜਦਾ ਹੈ ਅਤੇ ਤੁਹਾਡੇ ਸਾਰਿਆਂ ਵੱਲੋਂ ਨਿਵੇਸ਼ ਕਰਦਾ ਹੈ। ਪੈਸੇ ਦਾ ਨਿਵੇਸ਼ ਆਮ ਤੌਰ ਤੇ ਸ਼ੇਅਰਾਂ, ਬਾਂਡਜ਼ ਜਾਂ ਹੋਰ ਨਿਵੇਸ਼ ਲੈਣ ਲਈ ਕੀਤਾ ਜਾਂਦਾ ਹੈ। ਜੇ ਤੁਸੀਂ ਲੰਬੇ ਸਮੇਂ ਲਈ ਆਪਣੇ ਪੈਸੇ ਤੋਂ ਵੱਧ ਆਮਦਨ ਕਮਾਉਣ ਦੇ ਮੌਕੇ ਤਲਾਸ਼ ਰਹੇ ਹੋ ਤਾਂ ਮਿਊਚਲ ਫੰਡ ਸਿਆਣਪ ਵਾਲਾ ਨਿਵੇਸ਼ ਵਿਕਲਪ ਹੋ ਸਕਦਾ ਹੈ।

CIBC ਪੇਸ਼ੇਵਰ ਤਰੀਕੇ ਨਾਲ ਪ੍ਰਬੰਧ ਕੀਤੇ ਜਾਂਦੇ ਵੱਖ-ਵੱਖ ਤਰ੍ਹਾਂ ਦੇ ਮਿਊਚਲ ਫੰਡ ਪੇਸ਼ ਕਰਦੀ ਹੈ ਜਿਸ ਵਿੱਚ ਘੱਟ ਜੋਖਮ ਤੋਂ ਲੈ ਕੇ ਵੱਧ ਜੋਖਮ ਵਾਲੇ ਮਿਊਚਲ ਫੰਡ ਸ਼ਾਮਲ ਹੁੰਦੇ ਹਨ। ਰਿਟਰਨ ਦੀ ਦਰ ਜੋਖਮ ਦੇ ਪੱਧਰ 'ਤੇ ਨਿਰਭਰ ਕਰੇਗੀ। CIBC ਸਲਾਹਕਾਰ ਤੁਹਾਡੀਆਂ ਲੋੜਾਂ ਨੂੰ ਸਮਝਣ ਲਈ ਤੁਹਾਡੇ ਨਾਲ ਕੰਮ ਕਰੇਗਾ ਅਤੇ ਸਹੀ ਤਰ੍ਹਾਂ ਦੇ ਮਿਊਚਲ ਫੰਡ ਦੀ ਚੋਣ ਕਰਨ ਵਿੱਚ ਤੁਹਾਡੀ ਮਦਦ ਕਰੇਗਾ।

ਟੈਬਲੇਟ ਦੀ ਸਕ੍ਰੀਨ ਉੱਤੇ ਪਾਈ ਚਾਰਟ ਦਾ ਇੱਕ ਚਿੱਤਰ।

CIBC ਬੱਚਤ ਫੰਡ

CIBC ਸੇਵਿੰਗ ਫੰਡ ਤੁਹਾਡੇ ਆਰੰਭਕ ਨਿਵੇਸ਼ ਦੇ ਮੁੱਲ ਦੀ ਰੱਖਿਆ ਕਰਦੇ ਹੋਏ ਸਥਿਰ ਆਮਦਨ ਮੁਹੱਈਆ ਕਰਦੇ ਹਨ। ਇਹ ਫੰਡ ਘੱਟ ਜੋਖਮ ਵਾਲੇ ਹਨ ਅਤੇ ਤੁਸੀਂ ਕਿਸੇ ਵੀ ਸਮੇਂ ਆਪਣੇ ਪੈਸੇ ਤੱਕ ਪਹੁੰਚ ਕਰ ਸਕਦੇ ਹੋ।

CIBC ਸੇਵਿੰਗ ਫੰਡਾਂ ਬਾਰੇ ਵਧੇਰੇ ਜਾਣੋ

ਇੱਕ ਅਖ਼ਬਾਰ ਦਾ ਚਿੱਤਰ, ਜਿਸ ਦੇ ਮੂਹਰਲੇ ਸਫ਼ੇ 'ਤੇ ਚਾਰਟ ਹੈ ਜਿਸ ਉੱਤੇ ਤਿਰਛੀ ਰੇਖਾ ਉਪਰ ਵੱਲ ਨੂੰ ਜਾਂਦੀ ਹੈ।

CIBC ਆਮਦਨੀ ਫੰਡ

ਜੇ ਤੁਸੀਂ ਆਪਣੇ ਨਿਵੇਸ਼ ਤੋਂ ਸਥਿਰ ਆਮਦਨ ਚਾਹੁੰਦੇ ਹੋ ਜਿਸ ਵਿੱਚ ਲੰਬੇ ਸਮੇਂ ਦੌਰਾਨ ਤੁਹਾਡੇ ਪੈਸੇ ਦੇ ਵਧਣ ਦੀ ਸੰਭਾਵਨਾ ਹੁੰਦੀ ਹੈ, ਤਾਂ CIBC ਇਨਕਮ ਫੰਡ ਤੁਹਾਡੇ ਲਈ ਸਹੀ ਹੋ ਸਕਦੇ ਹਨ। ਇਸ ਕਿਸਮ ਦੇ ਫੰਡ ਘੱਟ ਤੋਂ ਦਰਮਿਆਨੇ ਜੋਖਮ ਵਾਲੇ ਹੁੰਦੇ ਹਨ ਪਰ ਇਹ ਸੇਵਿੰਗ ਫੰਡ ਤੋਂ ਜ਼ਿਆਦਾ ਆਮਦਨ ਕਮਾਉਣ ਦਾ ਮੌਕਾ ਦਿੰਦੇ ਹਨ।

CIBC ਇਨਕਮ ਫੰਡਾਂ ਬਾਰੇ ਵਧੇਰੇ ਜਾਣੋ

ਪਾਣੀ ਦੇ ਡੱਬੇ ਨੂੰ ਫੜੇ ਹੋਏ ਅਤੇ ਛੋਟੇ ਜਿਹੇ ਪੌਦੇ ਨੂੰ ਪਾਣੀ ਦੇ ਰਹੇ ਹੱਥ ਦਾ ਚਿੱਤਰ।

CIBC ਗ੍ਰੋਥ ਫੰਡ

ਸਾਡੇ ਸੇਵਿੰਗ ਫੰਡਾਂ ਅਤੇ ਇਨਕਮ ਫੰਡਾਂ ਤੋਂ ਉਲਟ, CIBC ਗਰੋਥ ਫੰਡ ਤੁਹਾਡੇ ਨਿਵੇਸ਼ ਤੋਂ ਤੁਹਾਨੂੰ ਸਥਿਰ ਆਮਦਨ ਨਹੀਂ ਦਿੰਦੇ। ਇਹ ਵੱਧ ਜੋਖਮ ਵਾਲੇ ਫੰਡ ਹਨ ਜਿਨ੍ਹਾਂ ਵਿੱਚ ਲੰਬੇ ਸਮੇਂ ਦੌਰਾਨ ਜ਼ਿਆਦਾ ਕਮਾਈ ਦੀ ਸੰਭਾਵਨਾ ਹੁੰਦੀ ਹੈ।

CIBC ਗ੍ਰੋਥ ਫੰਡਾਂ ਬਾਰੇ ਵਧੇਰੇ ਜਾਣੋ