TFSAs: ਆਪਣੇ ਪੈਸੇ ਨੂੰ ਨਿਵੇਸ਼ ਕਰਨ ਅਤੇ ਟੈਕਸ-ਮੁਕਤ ਆਮਦਨ ਕਮਾਉਣ ਦਾ ਤਰੀਕਾ

ਇੱਕ ਵੱਡਾ ਕਟੋਰਾ ਜਿਸ ਵਿੱਚ ਨਕਦੀ ਅਤੇ ਸਿੱਕੇ ਹਨ।

ਭਾਵੇਂ ਤੁਸੀਂ ਆਪਣੇ ਨਵੇਂ ਘਰ ਲਈ ਬੱਚਤ ਕਰ ਰਹੇ ਹੋ ਜਾਂ ਰਿਟਾਇਰਮੈਂਟ ਲਈ, ਟੈਕਸ-ਫ੍ਰੀ ਸੇਵਿੰਗਜ਼ ਅਕਾਉਂਟ (TFSA) ਨਾਲ CIBC ਤੁਹਾਡੇ ਟੀਚੇ ਤੱਕ ਪਹੁੰਚਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। TFSA ਇੱਕ ਲਚਕਦਾਰ ਕੈਨੇਡੀਅਨ ਬੱਚਤ ਯੋਜਨਾ ਹੈ ਜਿਸ ਨਾਲ ਤੁਸੀਂ ਆਪਣੇ ਖਾਤੇ ਵਿੱਚ ਆਪਣੇ ਨਿਵੇਸ਼ ਉੱਪਰ ਟੈਕਸ ਮੁਕਤ ਆਮਦਨ ਕਮਾ ਸਕਦੇ ਹੋ।

ਕੈਨੇਡੀਅਨ ਵਸਨੀਕ ਹੋਣ ਦੇ ਨਾਤੇ, ਤੁਸੀਂ TFSA ਵਿੱਚ ਇੱਕ ਸਾਲ ਵਿੱਚ $5,500 ਤੱਕ ਪਾ ਸਕਦੇ ਹੋ। ਜੇ ਤੁਸੀਂ ਇੱਕ ਸਾਲ ਵਿੱਚ ਪੂਰੇ $5,500 ਦਾ ਨਿਵੇਸ਼ ਨਹੀਂ ਕਰਦੇ ਤਾਂ ਤੁਸੀਂ ਅਣ-ਵਰਤੀ ਰਾਸ਼ੀ ਨੂੰ ਅਗਲੇ ਸਾਲ ਲਈ ਅੱਗੇ ਲਿਜਾ ਸਕਦੇ ਹੋ। ਮਿਸਾਲ ਲਈ, ਤੁਸੀਂ TFSA ਵਿੱਚ ਇਸ ਸਾਲ ਵਿੱਚ ਸਿਰਫ $4,500 ਨਿਵੇਸ਼ ਕਰਦੇ ਹੋ, ਤਾਂ ਅਗਲੇ ਸਾਲ ਵਿੱਚ ਤੁਸੀਂ ਸਾਲ ਦੀ ਵੱਧ ਤੋਂ ਵੱਧ $5,500 ਦੀ ਰਾਸ਼ੀ ਤੋਂ ਇਲਾਵਾ ਅਣਵਰਤੀ $1,000 ਦੀ ਰਾਸ਼ੀ ਦਾ ਨਿਵੇਸ਼ ਕਰ ਸਕਦੇ ਹੋ, ਇਸ ਤਰ੍ਹਾਂ ਕੁੱਲ $6,500 ਦਾ ਨਿਵੇਸ਼ ਕਰ ਸਕਦੇ ਹੋ।

CIBC ਕਈ TFSA ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ:

TFSA ਟੈਕਸ ਅਡਵਾਂਟੇਜ ਸੇਵਿੰਗ ਖਾਤੇ

CIBC TFSA Tax Advantage Savings Account® ਨਾਲ ਟੈਕਸ-ਮੁਕਤ ਵਿਆਜ ਦੀ ਹਰ ਰੋਜ਼ ਗਣਨਾ ਕੀਤੀ ਜਾਂਦੀ ਹੈ ਅਤੇ ਇਸ ਨੂੰ ਮਹੀਨੇਵਾਰ ਅਧਾਰ 'ਤੇ ਤੁਹਾਡੇ ਖਾਤੇ ਵਿੱਚ ਜਮਾਂ ਕੀਤਾ ਜਾਂਦਾ ਹੈ। ਤੁਸੀਂ ਆਪਣੀ ਬੱਚਤਾਂ ਨੂੰ ਤੇਜ਼ੀ ਨਾਲ ਵਧਾਉਣ ਲਈ ਨਿਯਮਿਤ ਜਮਾਂ-ਰਾਸ਼ੀਆਂ ਸੈਟ ਕਰ ਸਕਦੇ ਹੋ। ਜੇ ਕੁਝ ਵਾਪਰਦਾ ਹੈ ਅਤੇ ਤੁਹਾਨੂੰ ਆਪਣੇ ਪੈਸੇ ਦੀ ਲੋੜ ਹੁੰਦੀ ਹੈ, ਤਾਂ ਤੁਸੀਂ ਇਸ ਨੂੰ ਕਿਸੇ ਵੀ ਸਮੇਂ ਬਗੈਰ ਟੈਕਸ ਅਦਾ ਕੀਤੇ ਲੈ ਸਕਦੇ ਹੋ। ਤੁਹਾਨੂੰ ਇਸ ਖਾਤੇ 'ਤੇ ਉਦੋਂ ਤੱਕ ਕੋਈ ਫੀਸਾਂ ਦਾ ਭੁਗਤਾਨ ਨਹੀਂ ਕਰਨਾ ਪੈਂਦਾ ਜਦੋਂ ਤੱਕ ਤੁਸੀਂ ਆਪਣੀਆਂ ਕੁਝ ਕੁ ਜਾਂ ਸਾਰੀਆਂ ਬੱਚਤਾਂ ਨੂੰ ਕਿਸੇ ਹੋਰ ਵਿੱਤੀ ਬੱਚਤਾਂ ਵੱਲ ਨਹੀਂ ਲੈ ਜਾਂਦੇ।

TFSA ਟੈਕਸ ਐਡਵਾਂਟੇਜ ਸੇਵਿੰਗਜ਼ ਅਕਾਉਂਟਸ ਬਾਰੇ ਹੋਰ ਪਤਾ ਕਰੋ

TFSA ਗਾਰੰਟਡ ਇਨਕਮ ਸਰਟੀਫਿਕੇਟ (GIC)

ਗਾਰੰਟਡ ਇਨਕਮ ਸਰਟੀਫਿਕੇਟ (GIC) ਕੈਨੇਡੀਅਨ ਨਿਵੇਸ਼ ਦੀ ਇੱਕ ਕਿਸਮ ਹੈ ਜੋ ਤੁਹਾਡੇ ਨਿਵੇਸ਼ ਉਪਰ ਵਿਆਜ ਦੀ ਨਿਸ਼ਚਿਤ ਦਰ ਦੀ ਪੇਸ਼ਕਸ਼ ਕਰਦੀ ਹੈ। CIBC ਵੱਖ-ਵੱਖ ਤਰ੍ਹਾਂ ਦੇ TFSA GICS ਦੀ ਪੇਸ਼ਕਸ਼ ਕਰਦਾ ਹੈ ਜਿਨ੍ਹਾਂ ਨਾਲ ਤੁਸੀਂ ਆਪਣੇ ਪੈਸੇ 'ਤੇ ਟੈਕਸ ਮੁਕਤ ਪ੍ਰਤੀਯੋਗੀ ਵਿਆਜ ਕਮਾ ਸਕਦੇ ਹੋ।

TFSA ਗਾਰੰਟੀਡ ਇਨਕਮ ਸਰਟੀਫਿਕੇਟਾਂ (GICs) ਬਾਰੇ ਹੋਰ ਜਾਣੋ

TFSA ਮਿਊਚਲ ਫੰਡ

ਜਦੋਂ ਤੁਸੀਂ ਆਪਣੇ TFSA ਵਿੱਚ ਮਿਊਚਲ ਫੰਡ ਪਾਉਂਦੇ ਹੋ, ਤਾਂ ਤੁਸੀਂ ਕਮਾਈ ਹੋਈ ਆਮਦਨ ਉੱਤੇ ਟੈਕਸ ਦਾ ਭੁਗਤਾਨ ਨਹੀਂ ਕਰਦੇ। CIBC ਸਾਰੀਆਂ ਨਿਵੇਸ਼ਕ ਕਿਸਮਾਂ ਲਈ ਘੱਟ ਜੋਖਮ ਤੋਂ ਲੈ ਕੇ ਵੱਧ ਜੋਖਮ ਵਾਲੇ ਵੱਖ-ਵੱਖ ਮਿਊਚਲ ਫੰਡ ਪੇਸ਼ ਕਰਦਾ ਹੈ1। ਅਸੀਂ ਤੁਹਾਡੇ TFSA ਲਈ ਸਹੀ ਮਿਊਚਲ ਫੰਡ ਦਾ ਪਤਾ ਲਗਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ।

TFSA ਮਿਊਚਲ ਫੰਡਾਂ ਬਾਰੇ ਵਧੇਰੇ ਜਾਣੋ

TFSA ਵਿਕਲਪਾਂ ਬਾਰੇ ਜ਼ਿਆਦਾ ਜਾਣਕਾਰੀ ਲਵੋ