ਹੁਣੇ ਕਾਰ ਖਰੀਦੋ - ਕਿਸੇ ਕੈਨੇਡਿਆਈ ਕ੍ਰੈਡਿਟ ਹਿਸਟਰੀ ਦੀ ਲੋੜ ਨਹੀਂ

The CIBC Auto FinanceTM ਨਵੇਂ ਆਏ ਲੋਕਾਂ ਲਈ ਪ੍ਰੋਗਰਾਮ* ਨਵੇਂ ਆਏ ਲੋਕਾਂ ਲਈ ਇੱਕ ਖਾਸ ਕਾਰ ਲੋਨ ਪ੍ਰੋਗਰਾਮ ਹੈ। ਇਹ ਹਿੱਸਾ ਲੈਣ ਵਾਲੀਆਂ ਕਾਰ ਡੀਲਰਸ਼ਿਪਾਂ ਦੇ ਮਾਧਿਅਮ ਨਾਲ ਉਪਲਬਧ ਹੈ। ਇਸ ਪ੍ਰੋਗਰਾਮ ਨਾਲ ਤੁਸੀਂ ਹੁਣੇ ਇੱਕ ਕਾਰ ਖਰੀਦ ਸਕਦੇ ਹੋ ਕਿਉਂਕਿ ਤੁਸੀਂ ਬਹੁਤ ਘੱਟ ਜਾਂ ਬਿਲਕੁਲ ਵੀ ਨਹੀਂ ਕਨੇਡੀਅਨ ਕ੍ਰੈਡਿਟ ਹਿਸਟਰੀ ਦੇ ਬਿਨਾਂ ਪੈਸੇ ਉਧਾਰ ਲੈ ਸਕਦੇ ਹੋ। ਫਿਰ ਤੁਸੀਂ ਹਫ਼ਤੇ ਵਿੱਚ ਇੱਕ ਵਾਰ, ਹਰ 2 ਹਫ਼ਤਿਆਂ ਬਾਅਦ, ਜਾਂ ਮਹੀਨੇ ਵਿੱਚ ਇਕ ਵਾਰ ਭੁਗਤਾਨ ਕਰਕੇ 5 ਸਾਲ ਜਾਂ ਇਸ ਤੋਂ ਘੱਟ ਸਮੇਂ ਵਿੱਚ ਧਨ ਵਾਪਸ ਕਰ ਸਕਦੇ ਹੋ। ਤੁਸੀਂ ਚੋਣ ਕਰਦੇ ਹੋ।

ਪ੍ਰੋਗਰਾਮ ਕਿਵੇਂ ਕੰਮ ਕਰਦਾ ਹੈ

ਨਵੇਂ ਆਏ ਲੋਕਾਂ ਲਈ CIBC ਕਾਰ ਲੋਨ ਪ੍ਰੋਗਰਾਮ ਦੇ ਨਾਲ, ਆਪਣੀ ਕਾਰ ਨੂੰ 2,500 ਕਾਰ ਡੀਲਰਸ਼ਿਪਾਂ ਦੇ ਸਾਡੇ ਨੈਟਵਰਕ ਵਿੱਚ ਕਿਸੇ ਵੀ ਡੀਲਰ ਤੋਂ ਖਰੀਦੋ। ਕੈਨੇਡਾ ਭਰ ਵਿੱਚ ਭਾਗ ਲੈਣ ਵਾਲੀਆਂ ਕਾਰ ਡੀਲਰਸ਼ਿਪਾਂ ਹਨ। ਜਦੋਂ ਤੁਹਾਨੂੰ ਆਪਣੀ ਪਸੰਦ ਦੀ ਕਾਰ ਮਿਲ ਜਾਂਦੀ ਹੈ, ਤਾਂ ਆਪਣੇ ਡੀਲਰ ਤੋਂ CIBC Auto Finance™ ਨਵੇਂ ਆਏ ਲੋਕਾਂ ਲਈ ਪ੍ਰੋਗਰਾਮ ਬਾਰੇ ਪੁੱਛੋ। ਜਦੋਂ ਅਸੀਂ ਤੁਹਾਡੇ ਕਾਰ ਲੋਨ ਨੂੰ ਮਨਜ਼ੂਰੀ ਦੇ ਦਿੰਦੇ ਹਾਂ ਅਤੇ ਤੁਸੀਂ ਭੁਗਤਾਨ ਦੀਆਂ ਸ਼ਰਤਾਂ ਨਾਲ ਸਹਿਮਤ ਹੋ ਜਾਂਦੇ ਹੋ, ਤੁਹਾਨੂੰ ਆਪਣੀ ਨਵੀਂ ਕਾਰ ਦੀਆਂ ਚਾਬੀਆਂ ਮਿਲ ਸਕਦੀਆਂ ਹਨ! 

ਨੋਟ ਕਰੋ: ਕੈਨੇਡਾ ਵਿਚ ਕਾਰ ਚਲਾਉਣ ਲਈ ਤੁਹਾਡੇ ਕੋਲ ਵੈਧ ਡਰਾਈਵਿੰਗ ਲਾਇਸੈਂਸ ਹੋਣਾ ਲਾਜ਼ਮੀ ਹੈ।

ਨਵੇਂ ਆਏ ਲੋਕਾਂ ਲਈ CIBC ਕਾਰ ਲੋਨ ਪ੍ਰੋਗਰਾਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਂ ਆਪਣੇ ਨੇੜੇ ਕੋਈ ਭਾਗ ਲੈਣ ਵਾਲੀ ਡੀਲਰਸ਼ਿਪ ਲੱਭਣਾ ਚਾਹੁੰਦੇ ਹੋ?

1-800-465-2422 'ਤੇ ਕਾਲ ਕਰੋ।

ਕਿਰਪਾ ਕਰਕੇ ਧਿਆਨ ਦਿਉ ਕਿ CIBC Auto Finance™ ਨਵੇਂ ਆਏ ਲੋਕਾਂ ਲਈ CIBC ਕਾਰ ਲੋਨ ਪ੍ਰੋਗਰਾਮ ਸਿਰਫ ਹਿੱਸਾ ਲੈਣ ਵਾਲੀਆਂ ਕਾਰ ਡੀਲਰਸ਼ਿਪਾਂ ਦੁਆਰਾ ਹੀ ਪੇਸ਼ ਕਰਦੀ ਹੈ। ਇਹ ਪ੍ਰੋਗਰਾਮ CIBC ਬ੍ਰਾਂਚਾਂ ਦੇ ਮਾਧਿਅਮ ਨਾਲ ਉਪਲਬਧ ਨਹੀਂ ਹੈ।