ਆਪਣੇ ਬੱਚੇ ਦੇ ਭਵਿੱਖ ਵਿੱਚ ਨਿਵੇਸ਼ ਕਰਨਾ

ਇੱਕ ਅੱਲ੍ਹੜ ਉਮਰ ਦੀ ਕੁੜੀ ਕਲਾਸਰੂਮ ਵਿੱਚ ਆਪਣਾ ਹੱਥ ਖੜ੍ਹਾ ਕਰਦੇ ਹੋਏ, ਉਸ ਦੇ ਆਸ-ਪਾਸ ਹੋਰ ਵਿਦਿਆਰਥੀ ਬੈਠੇ ਹਨ।

ਕੀ ਤੁਸੀਂ ਆਪਣੇ ਬੱਚੇ ਨੂੰ ਕੈਨੇਡਾ ਵਿੱਚ ਕਾਲਜ ਜਾਂ ਯੂਨੀਵਰਸਿਟੀ ਵਿੱਚ ਸਿੱਖਿਆ ਦੇਣੀ ਚਾਹੁੰਦੇ ਹੋ? ਜੇ ਅਜਿਹਾ ਹੈ, ਤਾਂ ਤੁਹਾਨੂੰ ਖਰਚਿਆਂ ਲਈ ਬੱਚਤ ਯੋਜਨਾਵਾਂ ਦੀ ਲੋੜ ਪੈ ਸਕਦੀ ਹੈ। CIBC ਵਿਖੇ, ਅਸੀਂ CIBC ਰਜਿਸਟਰਡ ਐਜੂਕੇਸ਼ਨ ਸੇਵਿੰਗਜ਼ ਪਲਾਨ (RESP) ਨਾਲ ਤੁਹਾਡੇ ਬੱਚੇ ਦੇ ਭਵਿੱਖ ਵਿੱਚ ਨਿਵੇਸ਼ ਕਰਨ ਵਿੱਚ ਮਦਦ ਕਰ ਸਕਦੇ ਹਾਂ।

ਸਮੇਂ ਦੇ ਨਾਲ, ਤੁਸੀਂ RESP ਵਿੱਚ ਹਰੇਕ ਬੱਚੇ ਲਈ $50,000 ਤੱਕ ਬੱਚਤ ਕਰ ਸਕਦੇ ਹੋ। ਇਸ ਬਾਰੇ ਕੋਈ ਨਿਯਮ ਨਹੀਂ ਹਨ ਕਿ ਤੁਸੀਂ ਹਰੇਕ ਸਾਲ ਕਿੰਨਾ ਨਿਵੇਸ਼ ਕਰ ਸਕਦੇ ਹੋ। ਤੁਸੀਂ ਆਪਣੇ ਬੱਚੇ ਦੇ 31 ਸਾਲ ਦੇ ਹੋਣ ਤੱਕ ਨਿਵੇਸ਼ ਕਰ ਸਕਦੇ ਹੋ।

ਤੁਸੀਂ ਫੈਡਰਲ ਸਰਕਾਰ, ਕੈਨੇਡਾ ਐਜੂਕੇਸ਼ਨ ਸੇਵਿੰਗਜ਼ ਗ੍ਰਾਂਟ (CESG) ਜ਼ਰੀਏ RESP ਲਈ ਵਧੀਕ ਪੈਸਾ ਵੀ ਲੈ ਸਕਦੇ ਹੋ। ਇਸ ਗੱਲ 'ਤੇ ਨਿਰਭਰ ਕਰਦਿਆਂ ਕਿ ਤੁਸੀਂ ਕਿੰਨਾ ਨਿਵੇਸ਼ ਕਰਦੇ ਹੋ, ਉਸ ਕੈਲੰਡਰ ਸਾਲ ਦੇ ਆਖਰ ਤੱਕ, ਜਦੋਂ ਤੁਹਾਡਾ ਬੱਚਾ 17 ਸਾਲ ਦੀ ਉਮਰ ਦਾ ਹੁੰਦਾ ਹੈ, ਵੱਧ ਤੋਂ ਵੱਧ ਕੁੱਲ $7,200 ਤੱਕ, ਹਰੇਕ ਬੱਚੇ ਨੂੰ ਪ੍ਰਤੀ ਸਾਲ $500 ਤੱਕ ਮਿਲ ਸਕਦੇ ਹਨ।

ਤੁਹਾਡੇ RESP ਵਿਕਲਪ ਕੀ ਹਨ?

CIBC ਤੁਹਾਨੂੰ ਆਪਣੇ ਬੱਚੇ ਦੀ ਸਿੱਖਿਆ ਲਈ ਬੱਚਤ ਕਰਨ ਦੇ ਕਈ ਤਰੀਕੇ ਪੇਸ਼ ਕਰਦਾ ਹੈ:

CIBC ਮੈਨੇਜਡ ਪੋਰਟਫੋਲੀਓ ਸਰਵਿਸਿਜ਼: ਇਹ ਆਪਣੇ ਬੱਚੇ ਦੀ ਸਿੱਖਿਆ ਲਈ ਬੱਚਤ ਕਰਨ ਦਾ ਸਭ ਤੋਂ ਅਸਾਨ ਤਰੀਕਾ ਹੈ। CIBC ਦਾ ਕੋਈ ਇਨਵੈਸਟਮੈਂਟ ਮੈਨੇਜਰ ਤੁਹਾਡੀ ਤਰਫੋਂ ਤੁਹਾਡੇ RESP ਨਿਵੇਸ਼ਾਂ ਦਾ ਪ੍ਰਬੰਧਨ ਕਰੇਗਾ।1 

ਮੈਨੇਜਡ ਪੋਰਟਫੋਲੀਓ ਸਰਵਿਸਿਜ਼ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੋ

CIBC ਮਿਊਚਲ ਫੰਡ: ਅਸੀਂ ਸਾਰੀਆਂ ਨਿਵੇਸ਼ਕ ਕਿਸਮਾਂ ਲਈ ਘੱਟ ਜੋਖਮ ਤੋਂ ਲੈ ਕੇ ਵੱਧ ਜੋਖਮ ਵਾਲੇ ਵੱਖ-ਵੱਖ ਤਰ੍ਹਾਂ ਦੇ ਮਿਊਚਲ ਫੰਡ ਪੇਸ਼ ਕਰਦੇ ਹਾਂ2 

ਮਿਊਚਲ ਫੰਡਾਂ ਬਾਰੇ ਵਧੇਰੇ ਜਾਣੋ

CIBC RECIBC RESP ਗਾਰੰਟਡ ਇਨਵੈਸਟਮੈਂਟ ਸਰਟੀਫਿਕੇਟ (GICs): ਇਸ ਤਰ੍ਹਾਂ ਦਾ ਨਿਵੇਸ਼ ਸੁਰੱਖਿਅਤ ਅਤੇ ਲਚਕਦਾਰ ਹੈ। ਜੇ ਤੁਹਾਡਾ CIBC ਬੈਂਕ ਖਾਤਾ ਹੈ, ਤਾਂ ਤੁਸੀਂ ਕਿਸੇ ਵੀ ਸਮੇਂ ਇੱਕ ਨਵਾਂ CIBC RESP GIC ਖਾਤਾ ਖੋਲ੍ਹ ਸਕਦੇ ਹੋ ਜਾਂ ਆਪਣੇ ਮੌਜੂਦਾ RESP ਖਾਤੇ ਵਿੱਚ ਪੈਸੇ ਪਾ ਸਕਦੇ ਹੋ। 

RESP GICs ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੋ

CIBC Investor's Edge®* Self-Directed RESP: ਜੇ ਤੁਸੀਂ ਆਪਣੇ ਖੁਦ ਦੇ ਨਿਵੇਸ਼ ਫੈਸਲੇ ਲੈਣੇ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਸਹੀ ਹੋ ਸਕਦੇ ਹਨ। ਇਸ ਖਾਤੇ ਵਿੱਚ ਸਟੌਕਸ, ਐਕਸਚੇਂਜ-ਟ੍ਰੇਡਡ ਫੰਡਾਂ (ETFs), ਮਿਊਚਲ ਫੰਡਾਂ, ਬੌਂਡ ਅਤੇ ਹੋਰ ਸਕਿਉਰਿਟੀਆਂ ਨੂੰ ਸ਼ਾਮਲ ਹੋ ਸਕਦੇ ਹਨ। ਤੁਸੀਂ ਔਨਲਾਈਨ, ਆਪਣੇ ਮੋਬਾਇਲ ਫੋਨ ਦੇ ਬ੍ਰਾਊਜ਼ਰ ਦੀ ਵਰਤੋਂ ਕਰਦੇ ਹੋਏ ਟ੍ਰੇਡ ਕਰ ਸਕਦੇ ਹੋ, ਜਾਂ ਆਪਣੇ CIBC ਮੋਬਾਇਲ ਵੈਲਥ ਐਪ ਦੀ ਵਰਤੋਂ ਕਰ ਸਕਦੇ ਹੋ।3 

ਇਨਵੈਸਟਰਜ਼ ਐੱਜ (Investor's Edge) ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੋ

ਅਸੀਂ ਤੁਹਾਡੇ ਬੱਚੇ ਦੀ ਸਿੱਖਿਆ ਵਿੱਚ ਨਿਵੇਸ਼ ਕਰਨ ਅਤੇ ਕੈਨੇਡਾ ਵਿੱਚ ਤੁਹਾਡੇ ਲੰਬੇ ਸਮੇਂ ਦੀ ਸਫਲਤਾ ਵਿੱਚ ਮਦਦ ਕਰਨ ਲਈ ਮੌਜੂਦ ਹਾਂ। CIBC ਵਿਖੇ ਉਪਲਬਧ RESP ਵਿਕਲਪਾਂ ਬਾਰੇ ਜ਼ਿਆਦਾ ਜਾਣਕਾਰੀ ਪ੍ਰਾਪਤ ਕਰੋ।