75 ਮੁਦਰਾਵਾਂ ਤੱਕ ਵਿਦੇਸ਼ੀ ਨਕਦੀ ਲਵੋ

ਭਾਵੇਂ ਤੁਸੀਂ ਆਪਣੇ ਦੇਸ਼ ਪਰਿਵਾਰ ਨੂੰ ਮਿਲਣ ਜਾ ਰਹੇ ਹੋ, ਵਿਦੇਸ਼ ਵਿੱਚ ਛੂੱਟੀਆਂ 'ਤੇ ਜਾ ਰਹੇ ਹੋ, ਜਾਂ ਅਮਰੀਕਾ ਵਿੱਚ ਕਾਰੋਬਾਰ ਲਈ ਜਾ ਰਹੇ ਹੋ, CIBC ਤੁਹਾਡੀ ਲੋੜ ਦੀ ਵਿਦੇਸ਼ੀ ਨਕਦੀ ਲੈਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਤੁਸੀਂ ਅਮਰੀਕੀ ਡਾਲਰ ATMs ਤੋਂ ਅਮਰੀਕੀ ਨਕਦੀ ਲੈ ਸਕਦੇ ਹੋ। ਕੈਨੇਡਾ ਵਿੱਚ ਸਾਡੇ ਕੋਲ ਅਮਰੀਕੀ ਡਾਲਰ ATMs ਦਾ ਸਭ ਤੋਂ ਵੱਡਾ ਨੈਟਵਰਕ ਹੈ, ਇਸ ਲਈ ਤੁਸੀਂ ਦੇਸ਼ ਭਰ ਵਿੱਚ 800 ਤੋਂ ਵੀ ਵੱਧ ਬੈਂਕ ਮਸ਼ੀਨਾਂ ਦੀ ਸਹੂਲੀਅਤ ਦਾ ਆਨੰਦ ਮਾਣ ਸਕਦੇ ਹੋ।

ਏਅਰਪੋਰਟ 'ਤੇ ਇੱਕ ਔਰਤ ਜਿਸਨੇ ਹੱਥ ਵਿੱਚ ਵਿਦੇਸ਼ੀ ਨਕਦੀ ਫੜੀ ਹੋਈ ਹੈ।

ਤੁਸੀਂ CIBC Foreign Cash Online™ ਨਾਲ 75 ਤੱਕ ਮੁਦਰਾਵਾਂ ਵਿੱਚ ਨਕਦੀ ਲਈ ਆਰਡਰ ਵੀ ਕਰ ਸਕਦੇ ਹੋ। ਤੁਸੀਂ ਆਪਣੀ ਨਕਦੀ ਕਿਸੇ ਵੀ CIBC ਬੈਂਕਿੰਗ ਸੈਂਟਰ ਵਿੱਚ ਮੰਗਵਾ ਸਕਦੇ ਹੋ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਇਸ ਨੂੰ ਲੈ ਸਕਦੇ ਹੋ, ਜਾਂ ਇਸ ਨੂੰ ਬਗੈਰ ਕਿਸੇ ਡਿਲਵਰੀ ਚਾਰਜ ਤੋਂ ਆਪਣੇ ਘਰ ਮੰਗਵਾ ਸਕਦੇ ਹੋ।

ਜੇ ਤੁਸੀਂ ਕਿਸੇ ਹੋਰ ਦੇਸ਼ ਵਿੱਚ ਕਿਸੇ ਹੋਰ ਨੂੰ ਪੈਸੇ ਭੇਜਣੇ ਚਾਹੁੰਦੇ ਹੋ, ਤਾਂ ਅਸੀਂ ਇਸ ਲਈ ਵੀ ਤੁਹਾਡੀ ਮਦਦ ਕਰ ਸਕਦੇ ਹਾਂ।

ਵਧੇਰੇ ਜਾਣੋ

ਤੁਸੀਂ ਕਿੰਨੀ ਵਿਦੇਸ਼ੀ ਨਕਦੀ ਦਾ ਆਰਡਰ ਕਰ ਸਕਦੇ ਹੋ?

ਇੱਕ ਸਮੇਂ ਵਿੱਚ ਵਿਦੇਸ਼ੀ ਨਕਦੀ ਦੀ ਜਿਹੜੀ ਸਭ ਤੋਂ ਘੱਟ ਰਕਮ ਲਈ ਤੁਸੀਂ ਆਰਡਰ ਕਰ ਸਕਦੇ ਹੋ ਉਹ $300 CAD ਦੇ ਬਰਾਬਰ ਰਕਮ ਹੈ। ਵੱਧ ਤੋਂ ਵੱਧ ਰਕਮ ਜਿਸਦਾ ਤੁਸੀਂ ਆਰਡਰ ਕਰ ਸਕਦੇ ਹੋ ਉਹ ਇਸਦੇ ਬਰਾਬਰ ਹੈ:

  • $2,500 CAD, ਜੇ ਪੈਸਾ ਤੁਹਾਡੇ ਘਰ ਪਹੁੰਚਾਇਆ ਜਾਂਦਾ ਹੈ
  • $9,500 CAD, ਜੇ ਤੁਸੀਂ ਪੈਸਾ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੋਂ ਲੈਂਦੇ ਹੋ
  • $50,000 CAD, ਜੇ ਤੁਸੀਂ ਕਿਸੇ ਨਿਸ਼ਚਿਤ CIBC ਸ਼ਾਖਾ ਤੋਂ ਪੈਸੇ ਲੈ ਰਹੇ ਹੋ

 ਜੇ ਤੁਸੀਂ ਅਜਿਹੀ ਰਕਮ ਦਾ ਆਰਡਰ ਕਰ ਰਹੇ ਹੋ ਜੋ ਬਦਲੇ ਜਾਣ 'ਤੇ $300 CAD ਤੋਂ ਘੱਟ ਜਾਂਦੀ ਹੈ ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਇਹ ਪੈਸਾ ਕਿਸੇ CIBC ਬ੍ਰਾਂਚ ਤੋਂ ਲੈਣਾ ਚਾਹੀਦਾ ਹੈ।

ਤੁਸੀਂ ਵਿਦੇਸ਼ੀ ਨਕਦੀ ਖਰੀਦਣ ਲਈ ਕਿਹੜੇ CIBC ਖਾਤਿਆਂ ਦੀ ਵਰਤੋਂ ਕਰ ਸਕਦੇ ਹੋ?

ਤੁਸੀਂ ਆਪਣੇ CIBC ਚੈਕਿੰਗ, ਸੇਵਿੰਗਜ਼ ਜਾਂ ਪਰਸਨਲ ਲਾਇਨ ਆਫ ਕ੍ਰੈਡਿਟ ਖਾਤਿਆਂ ਦੀ ਵਰਤੋਂ ਵਿਦੇਸ਼ੀ ਨਕਦੀ ਖਰੀਦਣ ਲਈ ਕਰ ਸਕਦੇ ਹੋ1। ਜੇ ਤੁਹਾਡੇ ਕੋਲ ਇਹਨਾਂ CIBC ਖਾਤਿਆਂ ਵਿੱਚੋਂ ਕੋਈ ਨਹੀਂ ਹੈ, ਤਾਂ ਤੁਸੀਂ CIBC ਫਾਰੇਨ ਐਕਸਚੇਂਜ ਸਾਈਟ ਤੋਂ ਇਸ ਨੂੰ ਖੁੱਲ੍ਹਵਾ ਸਕਦੇ ਹੋ।

CIBC ਫਾਰੇਨ ਕੈਸ਼ ਔਨਲਾਈਨ ਕਿਵੇਂ ਕੰਮ ਕਰਦੀ ਹੈ?

  • CIBC ਔਨਲਾਈਨ ਬੈਂਕਿੰਗ ਵਿੱਚ ਸਾਈਨ-ਆਨ ਕਰੋ
  • ਮੀਨੂ ਤੋਂ “ਵਿਦੇਸ਼ੀ ਨਕਦੀ ਲਈ ਆਰਡਰ ਕਰੋ)’ ਚੁਣੋ
  • ਉਹ ਮੁਦਰਾ ਅਤੇ ਰਕਮ ਚੁਣੋ ਜਿਸ ਦੀ ਤੁਹਾਨੂੰ ਲੋੜ ਹੈ
  • ਵਿਦੇਸ਼ੀ ਮੁਦਰਾ ਦਰ ਦੀ ਪੁਸ਼ਟੀ ਕਰੋ
  • ਚੁਣੋ ਕਿ ਤੁਸੀਂ ਆਪਣੀ ਨਕਦੀ ਕਿਵੇਂ ਲੈਣੀ ਚਾਹੁੰਦੇ ਹੋ - ਘਰ ਵਿੱਚ ਪਹੁੰਚਾਉਣਾ ਚਾਹੁੰਦੇ ਹੋ ਜਾਂ ਆਪ ਲੈ ਕੇ ਆਉਣਾ ਚਾਹੁੰਦੇ ਹੋ
  • ਜਾਂਚ ਕਰੋ ਕਿ ਤੁਸੀਂ ਜੋ ਜਾਣਕਾਰੀ ਦਰਜ ਕੀਤੀ ਹੈ ਉਹ ਸਹੀ ਹੈ
  • ਉਹ ਖਾਤਾ ਚੁਣੋ ਜੋ ਤੁਸੀਂ ਆਪਣੀ ਵਿਦੇਸ਼ੀ ਨਕਦੀ ਦੇ ਭੁਗਤਾਨ ਲਈ ਵਰਤਣਾ ਚਾਹੁੰਦੇ ਹੋ