ਕਿਸੇ ਹੋਰ ਦੇਸ਼ ਵਿੱਚ ਕਿਸੇ ਵਿਅਕਤੀ ਨੂੰ ਪੈਸੇ ਭੇਜਣਾ ਅਸਾਨ ਹੈ

ਕੀ ਤੁਸੀਂ ਆਪਣੇ ਘਰੇਲੂ ਦੇਸ਼ ਵਿੱਚ ਕਿਸੇ ਨੂੰ ਪੈਸੇ ਭੇਜਣੇ ਚਾਹੁੰਦੇ ਹੋ? ਕੀ ਤੁਸੀਂ ਕਿਸੇ ਅੰਤਰਰਾਸ਼ਟਰੀ ਕੰਪਨੀ ਨਾਲ ਕਾਰੋਬਾਰ ਕਰ ਰਹੇ ਹੋ? ਕੀ ਤੁਹਾਨੂੰ ਕਿਸੇ ਬੱਚੇ ਲਈ ਕਾਲਜ ਦੀਆਂ ਫੀਸਾਂ ਦਾ ਭੁਗਤਾਨ ਕਰਨ ਦੀ ਲੋੜ ਹੈ ਜੋ ਵਿਦੇਸ਼ ਵਿੱਚ ਪੜ੍ਹਾਈ ਕਰ ਰਿਹਾ ਹੈ? ਕੋਈ ਵੀ ਕਾਰਨ ਹੋਵੇ, ਜੇ ਤੁਹਾਨੂੰ ਅੰਤਰਰਾਸ਼ਟਰੀ ਪੱਧਰ 'ਤੇ ਪੈਸੇ ਭੇਜਣ ਦੀ ਲੋੜ ਹੈ ਤਾਂ, CIBC ਸਭ ਤੋਂ ਵਧੀਆ ਵਟਾਂਦਰਾ ਦਰ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

ਜੇ ਤੁਹਾਡੇ ਕੋਲ CIBC ਬੈਂਕ ਅਕਾਉਂਟ ਹੈ, ਤਾਂ ਤੁਸੀਂ 80 ਤੋਂ ਵੀ ਵੱਧ ਦੇਸ਼ਾਂ ਵਿੱਚ™ ਲੋਕਾਂ ਨੂੰ ਪੈਸੇ ਭੇਜਣ ਲਈ CIBC ਗਲੋਬਲ ਮਨੀ ਟ੍ਰਾਂਸਫਰ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਇਹ ਔਨਲਾਈਨ ਕਰ ਸਕਦੇ ਹੋ, CIBC ਬ੍ਰਾਂਚ ਵਿੱਚ ਜਾਂ ਆਪਣੇ ਸਮਾਰਟਫੋਨ ਜਾਂ ਟੈਬਲੇਟ 'ਤੇ CIBC ਮੋਬਾਇਲ ਬੈਕਿੰਗ ਐਪ ਜ਼ਰੀਏ ਕਰ ਸਕਦੇ ਹੋ।

ਤੁਹਾਨੂੰ ਇਸ ਸੇਵਾ ਲਈ ਫੀਸ ਦਾ ਭੁਗਤਾਨ ਨਹੀਂ ਕਰਨਾ ਪਵੇਗਾ(1)। ਪਰ ਪੈਸੇ ਪ੍ਰਾਪਤ ਕਰਨ ਵਾਲੇ ਵਿਅਕਤੀ ਨੂੰ ਆਪਣੇ ਬੈਂਕ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਉਹਨਾਂ ਨੂੰ ਪੈਸੇ ਪ੍ਰਾਪਤ ਕਰਨ ਲਈ ਫੀਸ ਦਾ ਭੁਗਤਾਨ ਕਰਨਾ ਪਵੇਗਾ।

ਇੱਕ ਵਧੇ ਹੋਏ ਬੋਨਸ ਵੱਜੋਂ ਜੇ ਤੁਸੀਂ ਆਪਣੇ ਕਿਸੇ ਦੋਸਤ ਨੂੰ CIBC ਗਲੋਬਲ ਮਨੀ ਟ੍ਰਾਂਸਫਰ ਦਾ ਹਵਾਲਾ ਦਿੰਦੇ ਹੋ ਤਾਂ ਜਦੋਂ ਉਹ ਪਹਿਲੀ ਟ੍ਰਾਂਸਫਰ ਕਰਦੇ ਹਨ ਤਾਂ ਤੁਹਾਨੂੰ ਦੋਵਾਂ ਨੂੰ $25 ਦਾ ਕ੍ਰੈਡਿਟ ਮਿਲੇਗਾ(2)। ਹਵਾਲੇ ਵਾਲੇ ਲਿੰਕ ਲਈ, CIBC ਔਨਲਾਈਨ ਬੈਕਿੰਗ ਵਿੱਚ ਸਾਈਨ ਆਨ ਕਰੋ ਅਤੇ ਗਲੋਬਲ ਮਨੀ ਟ੍ਰਾਂਸਫਰ ਸਫੇ 'ਤੇ ਜਾਓ।

ਜੇ ਤੁਸੀਂ ਵਿਦੇਸ਼ੀ ਨਕਦੀ ਚਾਹੁੰਦੇ ਹੋ ਤਾਂ ਅਸੀਂ ਇਸ ਵਿੱਚ ਵੀ ਤੁਹਾਡੀ ਮਦਦ ਕਰ ਸਕਦੇ ਹਾਂ। ਵਧੇਰੇ ਜਾਣੋ

ਤੁਸੀਂ ਕਿੰਨਾ ਪੈਸਾ ਭੇਜ ਸਕਦੇ ਹੋ?

ਘੱਟ ਤੋਂ ਘੱਟ ਰਕਮ ਜੋ ਤੁਸੀਂ ਇੱਕ ਵਾਰ ਵਿੱਚ ਭੇਜ ਸਕਦੇ ਹੋ, $100 CAD ਹੈ।

ਜ਼ਿਆਦਾਤਰ ਦੇਸ਼ਾਂ ਵਿੱਚ ਇੱਕ ਵਾਰ ਵਿੱਚ ਤੁਸੀਂ ਜੋ ਸਭ ਤੋਂ ਵੱਧ ਰਕਮ ਭੇਜ ਸਕਦੇ ਹੋ ਉਹ ਹੈ $15,000 CAD. ਤੁਸੀਂ ਇਸ ਰਕਮ ਨੂੰ CIBC ਆਨਲਾਈਨ ਬੈਂਕਿੰਗ, CIBC ਮੋਬਾਈਲ ਬੈਂਕਿੰਗ ਅਤੇ CIBC ਬੈਂਕਿੰਗ ਕੇਂਦਰਾਂ ਰਾਹੀਂ ਭੇਜ ਸਕਦੇ ਹੋ।

24 ਘੰਟਿਆਂ ਵਿੱਚ ਤੁਸੀਂ ਵੱਧ ਤੋਂ ਵੱਧ $15,000 CAD ਦੀ ਰਕਮ ਭੇਜ ਸਕਦੇ ਹੋ।

ਕੁਝ ਅਪਵਾਦ ਹੇਠਾਂ ਦਿੱਤੇ ਹਨ:

ਚੀਨ:

  • ਤੁਸੀਂ ਇੱਕ ਵਾਰ ਵਿੱਚ ਵੱਧ ਤੋਂ ਵੱਧ $6,000 CAD ਦੀ ਰਕਮ ਭੇਜ ਸਕਦੇ ਹੋ
  • ਤੁਸੀਂ 24 ਘੰਟੇ ਦੇ ਸਮੇਂ ਵਿੱਚ ਵੱਧ ਤੋਂ ਵੱਧ $15,000.00 CAD ਦੀ ਰਕਮ ਭੇਜ ਸਕਦੇ ਹੋ
  • ਨੋਟ: ਪੀਪਲਜ਼ ਰੀਪਲਬਿਕ ਆਫ ਚਾਈਨਾ ਦੀ ਸਰਕਾਰ ਵਾਧੂ ਸੀਮਾਵਾਂ ਲਗਾਉਂਦੀ ਹੈ। ਮੇਨਲੈਂਡ ਚੀਨ ਦਾ ਪ੍ਰਾਪਤਕਰਤਾ ਕਿਸੇ ਵੀ ਸਰੋਤ ਤੋਂ ਇੱਕ ਦਿਨ ਵਿੱਚ ਵੱਧ ਤੋਂ ਵੱਧ $10,000 USD ਦੀ ਰਕਮ ਅਤੇ ਇੱਕ ਸਾਲ ਵਿੱਚ $50,000 USD ਦੀ ਰਕਮ ਪ੍ਰਾਪਤ ਕਰ ਸਕਦਾ ਹੈ।

ਵੀਅਤਨਾਮ:

  • ਤੁਸੀਂ ਇੱਕ ਵਾਰ ਵਿੱਚ ਵੱਧ ਤੋਂ ਵੱਧ $5,000 CAD ਦੀ ਰਕਮ ਭੇਜ ਸਕਦੇ ਹੋ
  • ਤੁਸੀਂ 24 ਘੰਟੇ ਦੇ ਸਮੇਂ ਵਿੱਚ ਵੱਧ ਤੋਂ ਵੱਧ $15,000 CAD ਦੀ ਰਕਮ ਭੇਜ ਸਕਦੇ ਹੋ

ਤੁਹਾਡੀ CIBC ਗਲੋਬਲ ਮਨੀ ਟ੍ਰਾਂਸਫਰ ਪ੍ਰਾਪਤ ਕਰਨ ਵਾਲਾ ਵਿਅਕਤੀ ਆਮ ਤੌਰ 'ਤੇ ਇਸਨੂੰ ਆਪਣੀ ਸਥਾਨਕ ਮੁਦਰਾ ਵਿੱਚ ਪ੍ਰਾਪਤ ਕਰੇਗਾ। ਇਸ ਨੂੰ 1 ਤੋਂ 3 ਦੇ ਕੰਮਕਾਜੀ ਦਿਨਾਂ ਵਿੱਚ ਪਹੁੰਚਾ ਦਿੱਤਾ ਜਾਵੇਗਾ।


CIBC ਗਲੋਬਲ ਮਨੀ ਟ੍ਰਾਂਸਫਰ ਕਿਵੇਂ ਕੰਮ ਕਰਦੀ ਹੈ?

1) CIBC ਔਨਲਾਈਨ ਬੈਕਿੰਗ ਵਿੱਚ ਸਾਈਨ-ਆਨ ਕਰੋ ਜਾਂ ਆਪਣੇ ਸਮਾਰਟਫੋਨ ਜਾਂ ਟੈਬਲੇਟ 'ਤੇ CIBC ਮੋਬਾਇਲ ਬੈਂਕਿੰਗ ਐਪ ਖੋਲ੍ਹੋ

2) ਮੀਨੂ ਤੋਂ “ਗਲੋਬਲ ਮਨੀ ਟ੍ਰਾਂਸਫਰ” ਚੁਣੋ

3) ਪੈਸੇ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਬੈਂਕਿੰਗ ਜਾਣਕਾਰੀ ਦਰਜ ਕਰੋ

4) ਉਹ ਰਕਮ ਦਰਜ ਕਰੋ ਜੋ ਤੁਸੀਂ ਭੇਜਣੀ ਚਾਹੁੰਦੇ ਹੋ ਅਤੇ ਫੇਰ “ਜਮਾਂ ਕਰੋ” ਚੁਣੋ


ਗਲੋਬਲ ਮਨੀ ਟ੍ਰਾਂਸਫਰਾਂ ਬਾਰੇ ਸਾਡੇ ਨਾਲ ਗੱਲ ਕਰੋ। ਆਪਣੀ ਸਥਾਨਕ ਬ੍ਰਾਂਚ ਵਿੱਚ ਸਾਨੂੰ ਮਿਲੋ ਜਾਂ 1-800-465-2422 'ਤੇ ਕਾਲ ਕਰੋ।