ਜਦੋਂ ਤੁਸੀਂ ਕੈਨੇਡਾ ਵਿੱਚ ਆਪਣੀ ਨਵੀਂ ਜ਼ਿੰਦਗੀ ਦੀ ਸਿਰਜਣਾ ਕਰ ਰਹੇ ਹੋ, ਤੁਹਾਡੇ ਦੁਆਰਾ ਬਚਾਇਆ ਗਿਆ ਹਰੇਕ ਡਾਲਰ ਫਰਕ ਲਿਆਵੇਗਾ। ਇਸੇ ਕਰਕੇ CIBC ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਨੂੰ ਹੇਠਾਂ ਦਿੱਤੀਆਂ ਚੀਜ਼ਾਂ ਪੇਸ਼ ਕਰਦਾ ਹੈ:

ਜਦੋਂ ਤੁਸੀਂ ਨਵੇਂ ਆਏ ਲੋਕਾਂ ਲਈ ™ CIBC Smart ਖਾਤਾ ਖੋਲ੍ਹਦੇ ਹੋ, ਤਾਂ ਤੁਹਾਨੂੰ CIBC Advantage ਡੈਬਿਟ ਕਾਰਡ ਵੀ ਮਿਲੇਗਾ। ਇਸ ਕਾਰਡ ਦੇ ਨਾਲ ਤੁਸੀਂ:

  • ਕੰਮਕਾਜੀ ਸਮੇਂ ਦੇ ਦੌਰਾਨ ਕਿਸੇ CIBC ਬੈਂਕਿੰਗ ਸੈਂਟਰ ਵਿਖੇ, ਜਾਂ ਬੈਂਕ ਮਸ਼ੀਨਾਂ, ਟੈਲੀਫੋਨ ਬੈਂਕਿੰਗ, ਔਨਲਾਈਨ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਦੀ ਵਰਤੋਂ ਕਰਦੇ ਹੋਏ, ਦਿਨ ਦੇ 24 ਘੰਟੇ, ਹਫਤੇ ਦੇ 7 ਦਿਨ ਆਪਣੇ ਖਾਤੇ ਤੱਕ ਪਹੁੰਚ ਪ੍ਰਾਪਤ ਕਰੋ
  • INTERAC® ਡੈਬਿਟ ਦੀ ਵਰਤੋਂ ਕਰਦੇ ਹੋਏ ਕੈਨੇਡਾ ਵਿੱਚ ਖਰੀਦਦਾਰੀ ਕਰੋ
  • ਅਮਰੀਕਾ ਵਿੱਚ ਅਤੇ ਅੰਤਰਰਾਸ਼ਟਰੀ ਤੌਰ 'ਤੇ ਸਟੋਰਾਂ ਵਿੱਚ ਖਰੀਦਦਾਰੀ ਕਰੋ ਜਿੱਥੇ Visa ਸਵੀਕਾਰ ਕੀਤਾ ਜਾਂਦਾ ਹੈ
  • ਉਹਨਾਂ ਰਿਟੇਲਰਾਂ ਤੋਂ ਔਨਲਾਈਨ, ਫੋਨ 'ਤੇ ਜਾਂ ਡਾਕ ਰਾਹੀਂ ਖਰੀਦਦਾਰੀ ਕਰੋ ਜੋ Visa ਅਤੇ Visa Debit ਸਵੀਕਾਰ ਕਰਦੇ ਹਨ