ਕੈਨੇਡਾ ਨਵੇਂ ਆਉਣ ਵਾਲੇ ਉਹਨਾਂ ਵਿਅਕਤੀਆਂ ਲਈ ਬਹੁਤ ਸਾਰੇ ਮੌਕੇ ਪੇਸ਼ ਕਰਦਾ ਹੈ ਜੋ ਕੰਮ ਦੀ ਤਲਾਸ਼ ਕਰ ਰਹੇ ਹਨ। ਸਹੀ ਤਰ੍ਹਾਂ ਦਾ ਕੰਮ ਲੱਭਣ ਲਈ ਕੁਝ ਤਿਆਰੀ ਕਰਨ ਦੀ ਲੋੜ ਹੁੰਦੀ ਹੈ। ਇਹ ਸ਼ੁਰੂਆਤ ਕਰਨ ਲਈ ਇਹ ਕੁਝ ਸਲਾਹ ਹੈ। 

ਸੋਸ਼ਲ ਇਨਸ਼ੋਰੈਂਸ ਨੰਬਰ (SIN) ਲਵੋ

ਜੇ ਤੁਸੀਂ ਕੈਨੇਡਾ ਵਿੱਚ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਕੈਨੇਡਾ ਸਰਕਾਰ ਤੋਂ ਸੋਸ਼ਲ ਇੰਸ਼ੋਰੈਂਸ ਨੰਬਰ (SIN) ਦੀ ਲੋੜ ਹੋਵੇਗੀ। SIN ਦੇ ਨਾਲ ਤੁਸੀਂ ਕਾਨੂੰਨੀ ਤੌਰ 'ਤੇ ਪੈਸਾ ਕਮਾ ਸਕਦੇ ਹੋ, ਟੈਕਸਾਂ ਦਾ ਭੁਗਤਾਨ ਕਰ ਸਕਦੇ ਹੋ, ਪੈਨਸ਼ਨ ਯੋਜਨਾਵਾਂ ਵਿੱਚ ਯੋਗਦਾਨ ਪਾ ਸਕਦੇ ਹੋ ਅਤੇ ਸਰਕਾਰੀ ਸੇਵਾਵਾਂ ਦੀ ਵਰਤੋਂ ਕਰ ਸਕਦੇ ਹੋ। 

ਆਪਣਾ SIN ਲੈਣ ਦੇ 2 ਤਰੀਕੇ ਹਨ। ਤੁਸੀਂ ਸਰਵਿਸ ਕੈਨੇਡਾ ਸੈਂਟਰ ਵਿਖੇ ਡਾਕ ਰਾਹੀਂ ਜਾਂ ਵਿਅਕਤੀਗਤ ਰੂਪ ਵਿੱਚ ਦਰਖਾਸਤ ਦੇ ਸਕਦੇ ਹੋ। ਇੱਕ ਵਾਰੀ ਜਦੋਂ ਤੁਹਾਡੀ ਅਰਜ਼ੀ ਪ੍ਰਵਾਨ ਕਰ ਲਈ ਜਾਂਦੀ ਹੈ, ਤੁਹਾਨੂੰ ਡਾਕ ਵਿੱਚ SIN ਕਾਰਡ ਮਿਲੇਗਾ।

ਆਪਣੀਆਂ ਅਕਾਦਮਿਕ ਯੋਗਤਾਵਾਂ ਦਾ ਸਬੂਤ ਨਾਲ ਲਿਆਓ

ਇਸ 'ਤੇ ਨਿਰਭਰ ਕਰਦੇ ਹੋਏ ਕਿ ਤੁਹਾਨੂੰ ਕਿਸੇ ਕਿਸਮ ਦੀ ਨੌਕਰੀ ਚਾਹੀਦੀ ਹੈ, ਤੁਹਾਨੂੰ ਅਕਾਦਮਿਕ ਯੋਗਤਾਵਾਂ ਦਾ ਸਬੂਤ ਦਿਖਾਉਣ ਦੀ ਲੋੜ ਹੋ ਵੀ ਸਕਦੀ ਹੈ ਅਤੇ ਨਹੀਂ ਵੀ। ਯਕੀਨੀ ਬਣਾਓ ਕਿ ਜਦੋਂ ਤੁਸੀਂ ਪਹੁੰਚੋ ਤਾਂ ਤੁਸੀਂ ਕਾਲਜ ਜਾਂ ਯੂਨੀਵਰਸਿਟੀ ਦੀਆਂ ਕੋਈ ਵੀ ਡਿਗਰੀਆਂ, ਡਿਪਲੋਮੇ, ਜਾਂ ਸਰਟੀਫਿਕੇਟ ਨਾਲ ਲਿਆਓ। ਇਹ ਪਤਾ ਕਰਨ ਲਈ ਕਿ ਕੀ ਤੁਹਾਡੀਆਂ ਅਕਾਦਮਿਕ ਯੋਗਤਾਵਾਂ ਕੈਨੇਡਾ ਵਿੱਚ ਜਾਇਜ਼ ਹਨ, Citizenship and Immigration Canada 'ਤੇ ਜਾਓ।

ਆਪਣਾ ਰਿਜ਼ਉਮੇ ਤਿਆਰ ਕਰੋ

ਜਦੋਂ ਤੁਸੀਂ ਨੌਕਰੀ ਲਈ ਦਰਖਾਸਤ ਦਿੰਦੇ ਹੋ, ਤਾਂ ਮਾਲਕ (ਰੁਜ਼ਗਾਰਦਾਤਾ) ਸ਼ਾਇਦ ਤੁਹਾਨੂੰ ਰਿਜ਼ਿਊਮੇ ਮੁਹੱਈਆ ਕਰਨ ਲਈ ਕਹਿ ਸਕਦਾ ਹੈ। ਰਿਜ਼ਿਊਮੇ ਮਾਲਕਾਂ ਦੀ ਇਹ ਫੈਸਲਾ ਲੈਣ ਵਿੱਚ ਮਦਦ ਕਰਦਾ ਹੈ ਕਿ ਉਹ ਕਿਸ ਦੀ ਇੰਟਰਵਿਊ ਲੈਣੀ ਚਾਹੁੰਦੇ ਹਨ। ਤੁਹਾਡੇ ਰਿਜ਼ਿਊਮੇ ਵਿੱਚ ਤੁਹਾਡੇ ਕੰਮ ਦਾ ਤਜਰਬਾ, ਸਿੱਖਿਆ ਅਤੇ ਹੁਨਰ ਸ਼ਾਮਲ ਹੋਣੇ ਚਾਹੀਦੇ ਹਨ। ਇਸ ਨਾਲ ਮਾਲਕ ਨੂੰ ਇਹ ਸਮਝਣ ਵਿੱਚ ਮਦਦ ਮਿਲਣੀ ਚਾਹੀਦੀ ਹੈ ਕਿ ਤੁਸੀਂ ਨੌਕਰੀ ਲਈ ਸਹੀ ਉਮੀਦਵਾਰ ਕਿਉਂ ਹੋ। 

ਰਿਜ਼ਿਊਮੇ ਦੀਆਂ ਬਹੁਤ ਸਾਰੀਆਂ ਵੈੱਬਸਾਈਟਾਂ ਹਨ ਜਿੱਥੇ ਤੁਸੀਂ ਉਦਾਹਰਣਾਂ ਲੱਭ ਸਕਦੇ ਹੋ। ਤੁਸੀਂ ਸਰਵਿਸ ਕੈਨੇਡਾ ਸੈਂਟਰ ਦੇ ਰਿਜ਼ਿਊਮੇ ਬਿਲਡਰ ਦੀ ਵੀ ਵਰਤੋਂ ਕਰ ਸਕਦੇ ਹੋ।

ਹੱਥਾਂ ਦਾ ਇੱਕ ਜੋੜਾ, ਡੈਸਕ ਉੱਪਰ 4 ਰਿਜ਼ਿਊਮੇ ਦੀ ਸਮੀਖਿਆ ਕਰ ਰਿਹਾ ਹੈ, ਜਿੱਥੇ ਨਾਲ ਹੀ ਲੈਪਟਾਪ ਅਤੇ ਸੈੱਲ ਫੋਨ ਰੱਖੇ ਹਨ।

ਆਪਣੇ ਕੰਮ ਦੀ ਭਾਲ ਸ਼ੁਰੂ ਕਰੋ

ਤੁਹਾਡਾ ਲੋਕਲ ਸਰਵਿਸ ਕੈਨੇਡਾ ਸੈਂਟਰ ਤੁਹਾਡੇ ਕੰਮ ਦੀ ਭਾਲ ਸ਼ੁਰੂ ਕਰਨ ਲਈ ਵਧੀਆ ਜਗ੍ਹਾ ਹੈ। ਉਹਨਾਂ ਕੋਲ ਢੇਰ ਸਾਰੀ ਸਹਾਇਕ ਜਾਣਕਾਰੀ ਸ਼ਾਮਲ ਹੁੰਦੀ ਹੈ। ਉਹ ਇੰਟਰਵਿਊ ਟ੍ਰੇਨਿੰਗ ਵੀ ਪੇਸ਼ ਕਰਦੇ ਹਨ ਅਤੇ ਤੁਹਾਡੇ ਰਿਜ਼ਿਊਮੇ ਵਿੱਚ ਵੀ ਮਦਦ ਕਰ ਸਕਦੇ ਹਨ। ਨਾਲ ਹੀ, ਉਹਨਾਂ ਕੋਲ ਇੱਕ ਔਨਲਾਈਨ ਜੌਬ ਬੈਂਕ ਹੈ ਜੋ ਤੁਸੀਂ ਵਰਤ ਸਕਦੇ ਹੋ।

ਬਹੁਤ ਸਾਰੀਆਂ ਕੰਪਨੀਆਂ ਖਾਲੀ ਅਸਾਮੀਆਂ ਦੀ ਸੂਚੀ ਔਨਲਾਈਨ ਦਿੰਦੀਆਂ ਹਨ। ਜਿਹਨਾਂ ਕੰਪਨੀਆਂ ਵਿੱਚ ਤੁਹਾਡੀ ਦਿਲਚਸਪੀ ਹੁੰਦੀ ਹੈ ਉਹਨਾਂ ਦੀਆਂ ਵੈੱਬਸਾਈਟਾਂ 'ਤੇ ਜਾ ਕੇ ਦੇਖੋ ਕਿ ਕੀ ਉਹਨਾਂ 'ਤੇ “ਕੈਰੀਅਰਜ਼" ਵਾਲਾ ਭਾਗ ਹੈ। Monster.ca ਅਤੇ Metropolis.com ਵਰਗੀਆਂ ਨੌਕਰੀ ਦੀ ਭਾਲ ਵਾਲੀਆਂ ਵੈੱਬਸਾਈਟਾਂ ਵੀ ਹੁੰਦੀਆਂ ਹਨ ਜੋ ਅਸਾਮੀਆਂ ਖਾਲੀ ਹੋਣ ਬਾਰੇ ਜਾਣਕਾਰੀ ਸਾਂਝੀ ਕਰਦੀਆਂ ਹਨ ਅਤੇ ਇੰਟਰਵਿਊ ਅਤੇ ਰਿਜ਼ਿਊਮੇ ਦੀ ਸਲਾਹ ਪੇਸ਼ ਕਰਦੀਆਂ ਹਨ।

ਜੌਬ ਫੇਅਰ (ਨੌਕਰੀ ਮੇਲੇ) ਅਜਿਹੇ ਪ੍ਰੋਗਰਾਮ ਹਨ ਜਿੱਥੇ ਨੌਕਰੀ ਦੀ ਭਾਲ ਕਰਨ ਵਾਲੇ ਲੋਕ ਵਿਅਕਤੀਗਤ ਰੂਪ ਵਿੱਚ ਜਾ ਕੇ ਮਾਲਕਾਂ ਨੂੰ ਮਿਲ ਸਕਦੇ ਹਨ। ਇਹ ਪ੍ਰੋਗਰਾਮ ਤੁਹਾਨੂੰ ਇੱਕੋ ਦਿਨ ਵਿੱਚ ਬਹੁਤ ਸਾਰੇ ਮਾਲਕਾਂ ਨੂੰ ਮਿਲਣ ਦਾ ਮੌਕਾ ਦਿੰਦੇ ਹਨ। ਤੁਹਾਡੇ ਨੇੜਲੀ ਸਿਟੀ ਜਾਂ ਟਾਊਨ ਵਿੱਚ ਜੌਬ ਫੇਅਰ ਕਰਵਾਏ ਜਾਣ ਬਾਰੇ ਤਲਾਸ਼ ਕਰਨ ਲਈ ਇੰਟਰਨੈਟ ਦੀ ਵਰਤੋਂ ਕਰੋ।

ਨੈਟਵਰਕਿੰਗ ਵੀ ਮਹੱਤਵਪੂਰਨ ਹੈ। ਨੈਟਵਰਕਿੰਗ ਦਾ ਅਰਥ ਹੈ ਹੋਰਨਾਂ ਲੋਕਾਂ ਨਾਲ ਸਬੰਧ ਬਣਾਉਣੇ। ਜਦੋਂ ਤੁਸੀਂ ਕੰਮ ਦੀ ਭਾਲ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਜਿੰਨਾ ਹੋ ਸਕਦਾ ਹੈ ਵੱਧ ਤੋਂ ਵੱਧ ਲੋਕਾਂ ਨਾਲ ਸਬੰਧ ਬਣਾਉਣੇ ਚਾਹੀਦੇ ਹਨ। ਜਿਹਨਾਂ ਲੋਕਾਂ ਨਾਲ ਤੁਸੀਂ ਸਬੰਧ ਬਣਾ ਰਹੇ ਹੋ ਉਹ ਹੋ ਸਕਦਾ ਹੈ ਕਿ ਤੁਹਾਨੂੰ ਨੌਕਰੀ ਦੀ ਪੇਸ਼ਕਸ਼ ਨਾ ਕਰ ਸਕਣ ਪਰ ਉਹ ਤੁਹਾਡੀ ਜਾਣ-ਪਛਾਣ ਕਿਸੇ ਅਜਿਹੇ ਵਿਅਕਤੀ ਨਾਲ ਕਰਵਾ ਸਕਦੇ ਹਨ ਜੋ ਕਰਮਚਾਰੀਆਂ ਦੀ ਭਾਲ ਕਰ ਰਿਹਾ ਹੈ। ਤੁਸੀਂ Linkedin.com 'ਤੇ ਪੇਸ਼ੇਵੇਰ ਪ੍ਰੋਫਾਇਲ ਕਾਇਮ ਕਰਕੇ ਔਨਲਾਈਨ ਸਬੰਧ ਬਣਾ ਸਕਦੇ ਹੋ।

ਕੈਨੇਡਾ ਵਿੱਚ ਬਹੁਤ ਸਾਰੀਆਂ ਖਾਲੀ ਅਸਾਮੀਆਂ ਹਨ। ਬਹੁਤ ਸਾਰੇ ਵਿਅਕਤੀ ਵੀ ਕੰਮ ਦੀ ਭਾਲ ਕਰ ਰਹੇ ਹਨ। ਇਹ ਯਕੀਨੀ ਬਣਾਉਣ ਲਈ ਕਿ ਮਾਲਕ ਤੁਹਾਡੇ ਵੱਲ ਧਿਆਨ ਦੇਣ, ਤੁਸੀਂ ਜਿੰਨਾ ਹੋ ਸਕਦਾ ਹੈ ਬਿਹਤਰੀਨ ਰਿਜ਼ਿਊਮੇ ਤਿਆਰ ਕਰੋ ਅਤੇ ਇੰਟਰਵਿਊ ਜਾਣ ਤੋਂ ਪਹਿਲਾਂ ਆਪਣੇ ਇੰਟਰਵਿਊ ਹੁਨਰਾਂ ਦਾ ਅਭਿਆਸ ਕਰੋ। ਆਪਣੀਆਂ ਇੰਟਰਵਿਊ ਤੋਂ ਬਾਅਦ ਆਪਣੇ ਮਾਲਕਾਂ ਦਾ ਉਹਨਾਂ ਦਾ ਸਮਾਂ ਦੇਣ ਲਈ ਧੰਨਵਾਦ ਕਰਨ ਸੰਬੰਧੀ ਈਮੇਲ ਜਾਂ ਚਿੱਠੀ ਭੇਜਣ ਦਾ ਸੁਝਾਅ ਚੰਗਾ ਹੈ ਅਤੇ ਉਹਨਾਂ ਨੂੰ ਦੱਸੋ ਕਿ ਤੁਸੀਂ ਮੌਕੇ ਵਿੱਚ ਬਹੁਤ ਦਿਲਚਸਪੀ ਰੱਖਦੇ ਹੋ।

ਤੁਹਾਡੀ ਨੌਕਰੀ ਦੀ ਭਾਲ ਲਈ ਸ਼ੁਭਕਾਮਨਾ!