ਕੈਨੇਡਾ ਵਿੱਚ ਪਹੁੰਚਦੇ ਸਾਰ ਹੀ ਆਰਥਿਕ ਤੌਰ ਤੇ ਸੈਟਲ ਹੋਣ ਵਿੱਚ ਤੁਹਾਡੀ ਮਦਦ ਕਰਨਾ

ਕੀ ਤੁਸੀਂ ਕੈਨੇਡਾ ਰਹਿਣ ਆ ਰਹੇ ਹੋ? ਤੁਹਾਡੇ ਕੈਨੇਡਾ ਪਹੁੰਚਣ ਤੇ, ਅਸੀਂ ਤੁਹਾਡੀ ਪੂੰਜੀ ਦਾ ਪ੍ਰਬੰਧਨ ਕਰਨ ਲਈ ਯੋਜਨਾ ਬਣਾਉਣ ਲਈ ਤੁਹਾਡੇ ਨਾਲ ਕੰਮ ਕਰ ਸਕਦੇ ਹਾਂ ਤਾਂ ਜੋ ਤੁਸੀਂ ਅਤੇ ਤੁਹਾਡਾ ਪਰਿਵਾਰ ਕੈਨੇਡਾ ਵਿੱਚ ਵਿਕਾਸ ਕਰ ਸਕੋ ਅਤੇ ਵਧ-ਫੁੱਲ ਸਕੋ।

ਤੁਹਾਡੇ ਬੈਂਕ ਖਾਤੇ ਅਤੇ ਕ੍ਰੈਡਿਟ ਕਾਰਡ ਚਾਲੂ ਕਰਨ ਵਿੱਚ ਮਦਦ ਕਰਨ ਦੇ ਨਾਲ-ਨਾਲ, CIBC ਤੁਹਾਨੂੰ ਵਿੱਤੀ ਸਲਾਹਕਾਰਾਂ ਤੱਕ ਪਹੁੰਚ ਮੁਹੱਈਆ ਕਰਦਾ ਹੈ ਜੋ ਕਿ ਕੈਨੇਡਾ ਵਿੱਚ ਆਏ ਸਾਰੇ ਨਵੇਂ ਲੋਕਾਂ ਦੀ ਭਾਵੇਂ ਉਹ ਅਮੀਰ ਹੀ ਹੋਣ, ਉਹਨਾਂ ਦੀਆਂ ਵਿਲੱਖਣ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਦਦ ਕਰਨ ਵਿੱਚ ਮਾਹਰ ਹਨ। ਕੈਨੇਡਾ ਵਿੱਚ ਤੁਹਾਡੇ ਨਵੇਂ ਜੀਵਨ ਦੀ ਸ਼ੁਰੂਆਤ ਤੋਂ ਲੈ ਕੇ ਅਤੇ ਉਸ ਤੋਂ ਬਾਅਦ ਦੇ ਸਾਲਾਂ ਵਿੱਚ, CIBC ਵਿੱਚ ਤੁਹਾਡੇ ਸਲਾਹਕਾਰ ਤੁਹਾਨੂੰ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਤੁਹਾਨੂੰ ਵਿਅਕਤੀਗਤ ਵਿੱਤੀ ਸਲਾਹ ਦੇਣਗੇ।

CIBC ਵਿੱਚ, ਅਸੀਂ ਤੁਹਾਨੂੰ ਅਤੇ ਤੁਹਾਡੀਆਂ ਆਰਥਿਕ ਜ਼ਰੂਰਤਾਂ ਨੂੰ ਜਾਨਣ ਦੀ ਕੋਸ਼ਿਸ਼ ਕਰਦੇ ਹਾਂ

ਇੱਕ ਭਰੋਸੇਮੰਦ ਰਿਸ਼ਤਾ ਕਾਇਮ ਕਰਨਾ ਜ਼ਰੂਰੀ ਹੈ। ਇਸ ਨਾਲ ਸਾਨੂੰ ਤੁਹਾਨੂੰ ਉਹਨਾਂ ਉਪਾਅਵਾਂ ਅਤੇ ਸੇਵਾਵਾਂ ਬਾਰੇ ਸਿਫਾਰਿਸ਼ ਕਰਨ ਦੀ ਇਜਾਜ਼ਤ ਮਿਲਦੀ ਹੈ ਜਿੰਨ੍ਹਾਂ ਦੀ ਤੁਹਾਨੂੰ ਤੁਹਾਡੇ ਆਰਥਿਕ ਭਵਿੱਖ ਬਾਰੇ ਬੇਚਿੰਤ ਹੋਣ ਲਈ ਜ਼ਰੂਰਤ ਹੈ।

ਆਰਥਿਕ ਯੋਜਨਾਬੰਦੀ ਅਤੇ ਸੂਝਵਾਨ ਨਿਵੇਸ਼ ਸਲਾਹ ਦੇ ਨਾਲ-ਨਾਲ, CIBC ਕੈਨੇਡਾ ਵਿੱਚ ਪਹੁੰਚਣ ਸਾਰ ਤੁਹਾਨੂੰ ਹੇਠ ਲਿਖੀਆਂ ਚੀਜਾਂ ਵੀ ਮੁਹੱਈਆ ਕਰ ਸਕਦਾ ਹੈ:

  • ਪਹਿਲੇ ਸਾਲ ਲਈ ਕਿਸੇ ਵੀ ਮਾਸਿਕ ਫੀਸ ਤੋਂ ਬਿਨਾਂ ਵਾਲਾ ਬੈਂਕ ਖਾਤਾ; ਨਵੇਂ ਆਇਆਂ ਲਈ CIBC ਸਮਾਰਟ™ ਖਾਤਾ
  • ਕਈ ਕਿਸਮ ਦੇ ਕ੍ਰੈਡਿਟ ਕਾਰਡ ਜਿੰਨ੍ਹਾਂ ਲਈ ਕੈਨੇਡੀਅਨ ਕ੍ਰੈਡਿਟ ਇਤਿਹਾਸ ਦੀ ਜ਼ਰੂਰਤ ਨਹੀਂ ਹੈ।  ਜੇਕਰ ਤੁਹਾਡੇ ਕੋਲ $250,000 ਜਾਂ ਜ਼ਿਆਦਾ ਦੇ ਨਿਵੇਸ਼ ਹਨ, ਤਾਂ ਤੁਸੀਂ $10,000 ਤੱਕ ਦੀ ਸਾਖ ਸੀਮਾ ਦੇ ਲਈ ਯੋਗ ਹੋ ਸਕਦੇ ਹੋ।  ਵੇਰਵਿਆਂ ਲਈ ਕਿਰਪਾ CIBC ਸ਼ਾਖਾ ਤੇ ਜਾਓ।

ਅਸੀਂ ਇਹ ਵੀ ਮੁਹੱਈਆ ਕਰਦੇ ਹਾਂ:

  • ਛੋਟੀ-ਮਿਆਦ ਅਤੇ ਲੰਬੀ-ਮਿਆਦ ਦੇ ਨਿਵੇਸ਼ ਵਿਕਲਪ
  • ਕਾਰ ਲੋਨ; ਕਿਸੇ ਵੀ ਕ੍ਰੈਡਿਟ ਇਤਿਹਾਸ ਦੀ ਲੋੜ ਨਹੀਂ
  • ਕੈਨੇਡਾ ਵਿੱਚ ਮੌਜੂਦ ਹੋਮ ਮੌਰਗੇਜ: ਜਲਦ ਹੀ ਕੈਨੇਡਾ ਵਿੱਚ ਆਪਣਾ ਘਰ ਖਰੀਦਣ ਵਿੱਚ ਤੁਹਾਡੀ ਮਦਦ ਕਰਨ ਲਈ ਖਾਸ ਮੌਰਗੇਜ ਵਿਕਲਪ 
  • ਯਾਤਰਾ ਦੇ ਦੌਰਾਨ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਰੱਖਿਆ ਕਰਨ ਲਈ ਯਾਤਰਾ ਬੀਮਾ 
  • ਕ੍ਰੈਡਿਟ ਕਾਰਡ, ਮੌਰਗੇਜ ਅਤੇ ਕਰਜ਼ਿਆਂ ਦੇ ਲਈ ਸੁਵਿਧਾਜਨਕ ਬੀਮਾ ਕਵਰੇਜ
  • ਅਤੇ ਹੋਰ 

ਅਸੀਂ ਹਮੇਸ਼ਾਂ ਤੁਹਾਡੀ ਸੇਵਾ ਲਈ ਤਿਆਰ ਹਾਂ।

ਉਹਨਾਂ ਢੰਗਾਂ ਬਾਰੇ ਹੋਰ ਜਾਣੋ ਜਿੰਨ੍ਹਾਂ ਨਾਲ ਅਸੀਂ ਤੁਹਾਡੀ ਇੱਕ ਮਜਬੂਤ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰ ਸਕਦੇ ਹਾਂ।

ਸਾਡੇ ਨਾਲ ਮਿਲੋ