ਜਦੋਂ ਤੁਸੀਂ ਕੈਨੇਡਾ ਰਹਿਣ ਲਈ ਜਾਂਦੇ ਹੋ, ਤਾਂ ਤੁਹਾਨੂੰ ਨਵੇਂ ਬੈਂਕ ਅਕਾਉਂਟ ਦੀ ਲੋੜ ਹੋਵੇਗੀ ਤਾਂ ਜੋ ਤੁਸੀਂ ਆਪਣੇ ਰੋਜ਼ਮੱਰਾ ਦੇ ਖਰਚਿਆਂ ਦਾ ਪ੍ਰਬੰਧਨ ਕਰ ਸਕੋ ਅਤੇ ਆਪਣੇ ਭਵਿੱਖ ਲਈ ਬੱਚਤ ਕਰ ਸਕੋ। ਕੈਨੇਡਾ ਵਿੱਚ ਬੈਂਕਿੰਗ ਬਹੁਤ ਸੁਰੱਖਿਅਤ ਹੈ। ਸਾਰੇ ਕੈਨੇਡੀਅਨ ਬੈਂਕਾਂ ਦਾ ਸੰਚਾਲਨ ਕੈਨੇਡਾ ਦੇ ਬੈਂਕ ਐਕਟ ਰਾਹੀਂ ਕੀਤਾ ਜਾਂਦਾ ਹੈ। ਜਦੋਂ ਤੁਸੀਂ ਕੈਨੇਡੀਅਨ ਬੈਂਕ ਅਕਾਉਂਟ ਵਿੱਚ ਆਪਣੇ ਕੈਨੇਡੀਅਨ ਡਾਲਰ ਪਾਉਂਦੇ ਹੋ ਤਾਂ ਕੈਨੇਡਾ ਡਿਪੌਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ (CDIC) ਤੁਹਾਡੇ ਪੈਸੇ ਦੇ $100,000 ਤੱਕ ਦਾ ਬੀਮਾ ਕਰਦੀ ਹੈ। ਤੁਹਾਨੂੰ ਇਸ ਬੀਮੇ ਲਈ ਭੁਗਤਾਨ ਨਹੀਂ ਕਰਨਾ ਪੈਂਦਾ।

ਤੁਹਾਨੂੰ ਕਿਸ ਤਰ੍ਹਾਂ ਦਾ ਬੈਂਕ ਅਕਾਉਂਟ ਖੋਲ੍ਹਣਾ ਚਾਹੀਦਾ ਹੈ?

ਕੈਨੇਡਾ ਵਿੱਚ ਜ਼ਿਆਦਾਤਰ ਬੈਂਕਾਂ ਵਿੱਚ ਕਈ ਤਰ੍ਹਾਂ ਦੇ ਚੈਕਿੰਗ ਅਕਾਉਂਟ ਅਤੇ ਸੇਵਿੰਗਜ਼ ਅਕਾਉਂਟ ਹਨ ਜਿਹਨਾਂ ਵਿੱਚੋਂ ਤੁਸੀਂ ਚੋਣ ਕਰ ਸਕਦੇ ਹੋ। ਤੁਸੀਂ ਸ਼ਾਇਦ ਚੈਕਿੰਗ ਅਕਾਉਂਟ ਅਤੇ ਸੇਵਿੰਗਜ਼ ਅਕਾਉਂਟ, ਦੋਵੇਂ ਹੀ ਲੈਣਾ ਚਾਹੋਗੇ।

ਚੈਕਿੰਗ ਅਕਾਉਂਟ ਤੁਹਾਡੇ ਰੋਜ਼ਮੱਰਾ ਦੀਆਂ ਲੋੜਾਂ ਦਾ ਪ੍ਰਬੰਧਨ ਕਰਨ ਲਈ ਵਧੀਆ ਹਨ। ਤੁਸੀਂ ਆਪਣੇ ਚੈਕਿੰਗ ਅਕਾਉਂਟ ਦੀ ਵਰਤੋਂ ਆਪਣੇ ਬਿੱਲਾਂ ਦਾ ਭੁਗਤਾਨ ਕਰਨ, ਖਰੀਦਦਾਰੀ ਕਰਨ, ਅਤੇ ਨਕਦੀ ਲੈਣ ਲਈ ਕਰੋਗੇ। ਜ਼ਿਆਦਾਤਰ ਚੈਕਿੰਗ ਅਕਾਉਂਟ ਦੀਆਂ ਫੀਸਾਂ ਹੁੰਦੀਆਂ ਹਨ। ਤੁਹਾਨੂੰ ਆਪਣੇ ਬੈਂਕ ਤੋਂ ਵੇਰਵੇ ਮੰਗਣੇ ਚਾਹੀਦੇ ਹਨ।

ਸੇਵਿੰਗਜ਼ ਅਕਾਉਂਟ ਉਸ ਪੈਸੇ ਨੂੰ ਪਾਉਣ ਲਈ ਵਧੀਆ ਜਗ੍ਹਾ ਹੈ ਜਿਸ ਦੀ ਲੋੜ ਤੁਹਾਨੂੰ ਰੋਜ਼ਮੱਰਾ ਦੇ ਨਿਰਬਾਹ ਲਈ ਨਹੀਂ ਪੈਂਦੀ। ਹੋ ਸਕਦਾ ਹੈ ਕਿ ਤੁਸੀਂ ਨਵੀਂ ਕਾਰ ਜਾਂ ਪਰਿਵਾਰਕ ਸੈਰ-ਸਪਾਟੇ ਲਈ ਪੈਸੇ ਬਚਾਉਣਾ ਚਾਹੁੰਦੇ ਹੋ। ਜਦੋਂ ਤੁਸੀਂ ਸੇਵਿੰਗਜ਼ ਅਕਾਉਂਟ ਵਿੱਚ ਪੈਸੇ ਪਾਉਂਦੇ ਹੋ, ਤਾਂ ਤੁਸੀਂ ਵਿਆਜ ਕਮਾਉਂਦੇ ਹੋ ਇਸ ਤਰ੍ਹਾਂ ਤੁਹਾਡਾ ਪੈਸਾ ਵਧੇਗਾ। ਜੇ ਕੋਈ ਗੱਲ ਹੋ ਜਾਂਦੀ ਹੈ ਅਤੇ ਤੁਹਾਨੂੰ ਬਹੁਤ ਜ਼ਰੂਰੀ ਪੈਸੇ ਦੀ ਲੋੜ ਪੈਂਦੀ ਹੈ ਤਾਂ ਤੁਸੀਂ ਆਪਣੇ ਸੇਵਿੰਗਜ਼ ਅਕਾਉਂਟ ਵਿੱਚੋਂ ਇਸ ਨੂੰ ਛੇਤੀ ਕਢਵਾ ਸਕਦੇ ਹੋ।

ਤਨਖ੍ਵਾਹ ਅਤੇ ਲਾਭ ਭੁਗਤਾਨ ਕਿਵੇਂ ਪ੍ਰਾਪਤ ਕਰਨੇ ਹਨ ਅਤੇ ਆਪਣੇ ਬਿੱਲਾਂ ਦਾ ਆਟੋਮੈਟਿਕ ਭੁਗਤਾਨ ਕਿਵੇਂ ਕਰਨਾ ਹੈ?

ਡਾਈਰੈਕਟ ਡਿਪਾਜ਼ਿਟ ਤੁਹਾਡੇ ਖਾਤੇ ਵਿੱਚ ਆਟੋਮੈਟਿਕਲੀ ਪੈਸੇ ਡਿਪਾਜ਼ਿਟ ਕੀਤੇ ਜਾਣ ਦਾ ਇੱਕ ਸੁਵਿਧਾਜਨਕ ਅਤੇ ਸੁਰੱਖਿਅਤ ਢੰਗ ਹੈ। ਹੁਣ ਚੈੱਕ ਜਮ੍ਹਾਂ ਕਰਨ ਦਾ ਕੋਈ ਝੰਝਟ ਨਹੀਂ ਅਤੇ ਨਾ ਹੀ ਬੈਂਕਾਂ ਜਾਂ ਬੈਂਕ ਮਸ਼ੀਨ ਦੇ ਦੌਰੇ ਕਰਨ ਦੀ ਲੋੜ। ਤੁਸੀਂ ਡਾਈਰੈਕਟ ਡਿਪਾਜ਼ਿਟ ਦੇ ਤੌਰ ‘ਤੇ ਗਵਰਨਮੈਂਟ ਆਫ ਕੈਨੇਡਾ ਭੁਗਤਾਨ ਜਿਵੇਂ ਕਿ ਕੈਨੇਡਾ ਚਾਈਲਡ ਬੈਨਿਫਿਟ (CCB) ਸੈੱਟ ਅਪ ਕਰ ਸਕਦੇ ਹੋ ਜਾਂ ਤੁਹਾਡਾ ਰੁਜ਼ਗਾਰਦਾਤਾ ਤੁਹਾਡੀ ਤਨਖ੍ਵਾਹ ਨੂੰ ਤੁਹਾਡੇ ਬੈਂਕ ਖਾਤੇ ਵਿੱਚ ਡਾਈਰੈਕਟ ਡਿਪਾਜ਼ਿਟ ਕਰਵਾਉਣ ਦੀ ਪੇਸ਼ਕਸ਼ ਕਰ ਸਕਦਾ ਹੈ।

ਬਿੱਲਾਂ ਦੇ ਭੁਗਤਾਨ ਨੂੰ ਸੌਖਾ ਅਤੇ ਸਮੇਂ ‘ਤੇ ਬਣਾਉਣ ਲਈ, ਤੁਸੀਂ ਆਪਣੀ ਬਿਲਿੰਗ ਕੰਪਨੀ ਨੂੰ ਪੂਰਵ-ਅਧਿਕਾਰਤ ਭੁਗਤਾਨ (PAPs) ਨਿਰਧਾਰਿਤ ਕਰਨ ਲਈ ਨਿਰਦੇਸ਼ ਦੇ ਸਕਦੇ ਹੋ ਤਾਂ ਜੋ ਬਿੱਲ ਆਉਣ ‘ਤੇ ਨਿਯਮਕ ਵਾਰ-ਵਾਰ ਆਉਣ ਵਾਲੇ ਖਰਚਿਆਂ ਲਈ ਤੁਹਾਡੇ ਖਾਤੇ ਵਿੱਚੋਂ ਆਪਣੇ-ਆਪ ਪੈਸੇ ਲਿੱਤੇ ਜਾ ਸਕਣ। ਵੈਕਲਪਿਕ ਤੌਰ ‘ਤੇ, ਆਨਲਾਈਨ ਬੈਂਕਿੰਗ ਦੇ ਰਾਹੀਂ, ਤੁਸੀਂ ਬਿੱਲਾਂ ਦਾ ਭੁਗਤਾਨ ਕਰਨ ਜਾਂ ਇਹਨਾਂ ਟ੍ਰਾਂਜੈਕਸ਼ਨਾਂ ਦੇ ਨਿਰੰਤਰ ਅਧਾਰ ‘ਤੇ ਹੋਣ ‘ਤੇ ਪੈਸੇ ਟ੍ਰਾਂਸਫਰ ਕਰਨ ਲਈ ਦੂਸਰੇ ਸੁਵਿਧਾਜਨਕ ਢੰਗ ਦੇ ਤੌਰ ‘ਤੇ ਪੂਰਵ-ਅਧਿਕਾਰਤ ਕਰਜ਼ (PADs) ਸੈੱਟ ਅਪ ਕਰ ਸਕਦੇ ਹੋ। ਉਦਾਹਰਨਾਂ ਵਿੱਚ ਸ਼ਾਮਲ ਹਨ ਯੁਟਿਲਿਟੀ ਪੇਮੈਂਟ, ਇੰਸ਼ਯੋਰੈਂਸ ਪ੍ਰੀਮੀਅਮ ਅਤੇ ਚੈਰੀਟੇਬਲ ਡੋਨੇਸ਼ਨ।

ਜਦੋਂ ਤੁਹਾਨੂੰ ਲੋੜ ਹੋਵੇ ਤਾਂ ਤੁਸੀਂ ਪੈਸਾ ਕਿਵੇਂ ਪ੍ਰਾਪਤ ਕਰ ਸਕਦੇ ਹੋ?

ਜਦੋਂ ਤੁਸੀਂ ਬੈਂਕ ਅਕਾਉਂਟ ਖੋਲ੍ਹਦੇ ਹੋ, ਤਾਂ ਤੁਹਾਨੂੰ ਬੈਂਕ ਕਾਰਡ ਮਿਲੇਗਾ ਜਿਸ ਨੂੰ ਡੈਬਿਟ ਕਾਰਡ ਵੀ ਕਿਹਾ ਜਾਂਦਾ ਹੈ। ਤੁਹਾਨੂੰ ਇੱਕ ਨਿੱਜੀ ਪਛਾਣ ਨੰਬਰ (PIN) ਵੀ ਮਿਲੇਗਾ। ਤੁਸੀਂ ਇਹਨਾਂ ਦੀ ਵਰਤੋਂ ਆਪਣੇ ਬੈਂਕ ਅਕਾਉਂਟ ਤੋਂ ਬਾਹਰ ਪੈਸੇ ਕਢਵਾਉਣ, ਆਪਣੇ ਬੈਂਕ ਅਕਾਉਂਟ ਵਿੱਚ ਪੈਸੇ ਪਾਉਣ, ਬਿੱਲਾਂ ਦਾ ਭੁਗਤਾਨ ਕਰਨ ਲਈ, ਆਪਣੇ ਅਕਾਉਂਟ ਦੇ ਬਕਾਏ ਦੀ ਜਾਂਚ ਕਰਨ ਅਤੇ ਹੋਰ ਬਹੁਤ ਕੁਝ ਲਈ ਕਰੋਗੇ।

ਇੱਕ ਵਿਅਕਤੀ ABM ਵਿਖੇ ਬੈਂਕਿੰਗ ਲੈਣ-ਦੇਣ ਕਰ ਰਿਹਾ ਹੈ।

ਆਟੋਮੇਟਿਡ ਬੈਂਕਿੰਗ ਮਸ਼ੀਨਾਂ (ABMs)।

ਤੁਹਾਨੂੰ ਬੈਂਕ ਮਸ਼ੀਨਾਂ ਬੈਂਕਾਂ, ਅਤੇ ਖਰੀਦਦਾਰੀ ਕਰਨ ਵਾਲੇ ਮਾਲਾਂ ਅਤੇ ਗੈਸ ਸਟੇਸ਼ਨਾਂ ਵਰਗੀਆਂ ਥਾਂਵਾਂ 'ਤੇ ਮਿਲਣਗੀਆਂ।

ਲੈਪਟਾਪ ਦੇ ਕੀਬੋਰਡ ਉੱਤੇ ਹੱਥ ਲਹਿਰਾਉਂਦੇ ਹੋਏ। ਇੱਕ ਹੱਥ ਨੇ CIBC ਬੈਂਕ ਕਾਰਡ ਫੜਿਆ ਹੋਇਆ ਹੈ।

ਔਨਲਾਈਨ ਬੈਂਕਿੰਗ।

ਜਦੋਂ ਤੱਕ ਤੁਹਾਡੇ ਕੋਲ ਕੰਪਿਊਟਰ ਹੈ ਤੁਸੀਂ ਕਿਸੇ ਵੀ ਸਮੇਂ, ਕਿਸੇ ਵੀ ਦਿਨ ਆਪਣੀ ਬੈਂਕਿੰਗ ਕਰ ਸਕਦੇ ਹੋ।

ਇੱਕ ਟੈਬਲੇਟ, ਸੈੱਲ ਫੋਨ ਅਤੇ Apple ਵਾਚ।

ਮੋਬਾਈਲ ਬੈਂਕਿੰਗ।

ਮੋਬਾਇਲ ਬੈਂਕਿੰਗ ਨਾਲ, ਤੁਸੀਂ ਕਿਸੇ ਵੀ ਜਗ੍ਹਾ ਤੋਂ ਬੈਂਕਿੰਗ ਕਰ ਸਕਦੇ ਹੋ। ਆਪਣੇ ਸਮਾਰਟਫੋਨ ਜਾਂ ਟੈਬਲੇਟ ਦੀ ਵਰਤੋਂ ਕਰਦੇ ਹੋਏ ਬੈਂਕਿੰਗ ਕਰਨ ਲਈ, ਤੁਸੀਂ ਆਪਣੇ ਬੈਂਕ ਦੀ ਮੋਬਾਇਲ ਬੈਂਕ ਐਪ ਡਾਊਨਲੋਡ ਕਰ ਸਕਦੇ ਹੋ ਜਾਂ ਆਪਣੇ ਫੋਨ ਜਾਂ ਟੈਬਲੇਟ ਤੋਂ ਵੈੱਬ ਬ੍ਰਾਉਜ਼ਰ ਰਾਹੀਂ ਔਨਲਾਈਨ ਬੈਂਕਿੰਗ ਤੱਕ ਪਹੁੰਚ ਕਰ ਸਕਦੇ ਹੋ।