ਜਦੋਂ ਤੁਸੀਂ ਕੈਨੇਡਾ ਜਾ ਕੇ ਰਹਿਣ ਦੀ ਯੋਜਨਾ ਬਣਾਉਂਦੇ ਹੋ, ਤਾਂ ਤੁਹਾਨੂੰ ਇਹ ਫੈਸਲਾ ਕਰਨ ਦੀ ਲੋੜ ਪਏਗੀ ਕਿ ਆਪਣੇ ਨਾਲ ਪੈਸਾ ਕਿਵੇਂ ਲਿਆਉਣਾ ਹੈ। ਤੁਹਾਡੇ ਕੋਲ ਕਈ ਚੋਣਾਂ ਹਨ:

ਵਾਇਰ ਟ੍ਰਾਂਸਫਰ

ਔਨਲਾਈਨ ਬੈਂਕਿੰਗ ਪੂਰੀ ਕਰਨ ਲਈ ਇੱਕ ਟੈਬਲੇਟ ਨੂੰ ਵਰਤ ਰਹੇ ਹੱਥ

ਵਾਇਰ ਟ੍ਰਾਂਸਫਰ

ਸਭ ਤੋਂ ਪਹਿਲਾਂ ਤੁਹਾਨੂੰ ਕੈਨੇਡਾ ਦੇ ਕਿਸੇ ਬੈਂਕ ਵਿੱਚ ਖਾਤਾ ਖੋਲ੍ਹਣ ਦੀ ਲੋੜ ਹੋਵੇਗੀ। ਜਦੋਂ ਇੱਕ ਵਾਰੀ ਤੁਸੀਂ ਅਜਿਹਾ ਕਰ ਲੈਂਦੇ ਹੋ, ਤਾਂ ਆਪਣੇ ਘਰੇਲੂ ਦੇਸ਼ ਵਿੱਚ ਆਪਣੇ ਬੈਂਕ ਨਾਲ ਸੰਪਰਕ ਕਰੋ। ਉਹਨਾਂ ਨੂੰ ਆਪਣਾ ਪੈਸਾ ਆਪਣੇ ਨਵੇਂ ਕੈਨੇਡੀਅਨ ਅਕਾਉਂਟ ਵਿੱਚ ਪਾਉਣ ਲਈ ਕਹੋ। ਉਹ ਇਸ ਸੇਵਾ ਲਈ ਤੁਹਾਡੇ ਤੋਂ ਪੈਸੇ ਵਸੂਲ ਸਕਦੇ ਹਨ। ਯਕੀਨੀ ਬਣਾਓ ਕਿ ਤੁਸੀਂ ਉਹਨਾਂ ਤੋਂ ਵਟਾਂਦਰਾ ਫੀਸ ਬਾਰੇ ਪੁੱਛਦੇ ਹੋ।

ਇੰਟਰਨੈਸ਼ਨਲ ਮਨੀ ਆਰਡਰ

ਇੱਕ ਗਲੋਬ ਜਿਸਦੇ ਦੁਆਰਾ ਕਾਗਜ਼ ਦਾ ਜਹਾਜ਼ ਘੁੰਮ ਰਿਹਾ ਹੈ।

ਇੰਟਰਨੈਸ਼ਨਲ ਮਨੀ ਆਰਡਰ

ਸਭ ਤੋਂ ਪਹਿਲਾਂ ਤੁਹਾਨੂੰ ਕੈਨੇਡਾ ਦੇ ਕਿਸੇ ਬੈਂਕ ਵਿੱਚ ਖਾਤਾ ਖੋਲ੍ਹਣ ਦੀ ਲੋੜ ਹੋਵੇਗੀ। ਕੈਨੇਡਾ ਆਉਣ ਤੋਂ ਪਹਿਲਾਂ, ਤੁਸੀਂ ਆਪਣੇ ਮੌਜੂਦਾ ਬੈਂਕ ਤੋਂ ਇੰਟਰਨੈਸ਼ਨਲ ਮਨੀ ਆਰਡਰ ਲਵੋ। ਜਦੋਂ ਤੁਸੀਂ ਕੈਨੇਡਾ ਪਹੁੰਚਦੇ ਹੋ, ਮਨੀ ਆਰਡਰ ਨੂੰ ਆਪਣੇ ਕੈਨੇਡੀਅਨ ਅਕਾਉਂਟ ਵਿੱਚ ਜਮਾਂ ਕਰ ਦਿਓ। ਇਸ ਗੱਲ ਵੱਲ ਧਿਆਨ ਦੇਣਾ ਅਹਿਮ ਹੈ ਕਿ ਤੁਸੀਂ ਆਪਣੇ ਪੈਸੇ ਦੀ ਤੁਰੰਤ ਵਰਤੋਂ ਨਹੀਂ ਕਰ ਸਕੋਗੇ। ਆਪਣੇ ਕੈਨੇਡੀਅਨ ਬੈਂਕ ਤੋਂ ਪੁੱਛੋ ਕਿ ਤੁਹਾਨੂੰ ਆਪਣੇ ਪੈਸੇ ਦੀ ਵਰਤੋਂ ਕਰ ਸਕਣ ਤੋਂ ਪਹਿਲਾਂ ਕਿੰਨੀ ਦੇਰ ਉਡੀਕ ਕਰਨੀ ਪਏਗੀ।

ਨਕਦ

ਪੈਸਿਆਂ ਦਾ ਇੱਕ ਬੈਗ

ਨਕਦ

ਜਦੋਂ ਤੁਸੀਂ ਕੈਨੇਡਾ ਰਹਿਣ ਲਈ ਆਉਂਦੇ ਹੋ ਤਾਂ ਤੁਸੀਂ ਆਪਣੇ ਨਾਲ ਨਕਦੀ ਵੀ ਲਿਆ ਸਕਦੇ ਹੋ। ਇਸ ਬਾਰੇ ਕੋਈ ਸੀਮਾ ਨਹੀਂ ਹੈ ਕਿ ਤੁਸੀਂ ਕਿੰਨੀ ਨਕਦੀ ਆਪਣੇ ਨਾਲ ਲਿਆ ਸਕਦੇ ਹੋ। ਪਰ, ਜੇ ਤੁਸੀਂ $10,000 CAD ਤੋਂ ਵੱਧ ਨਕਦੀ ਲਿਆਉਂਦੇ ਹੋ, ਤਾਂ ਤੁਹਾਨੂੰ ਕੈਨੇਡਾ ਦਾਖਲ ਹੋਣ ਸਮੇਂ ਇਸ ਦਾ ਐਲਾਨ ਕਰਨਾ ਪਏਗਾ।

ਪਹੁੰਚਣ ਤੋਂ ਬਾਅਦ ਤੁਹਾਨੂੰ ਕਿੰਨੇ ਪੈਸੇ ਦੀ ਲੋੜ ਹੋਵੇਗੀ?

ਜਦੋਂ ਤੁਸੀਂ ਕੈਨੇਡਾ ਰਹਿਣ ਲਈ ਆਉਂਦੇ ਹੋ, ਤਾਂ ਜਿਉਂ ਹੀ ਤੁਸੀਂ ਇੱਥੇ ਪਹੁੰਚਦੇ ਹੋ ਤਾਂ ਤੁਹਾਨੂੰ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਸਹਾਰਾ ਦੇਣ ਲਈ ਲੋੜੀਂਦੇ ਪੈਸੇ ਦੀ ਲੋੜ ਹੋਵੇਗੀ। ਇਹ ਸਰਕਾਰੀ ਨਿਯਮ ਹੈ, ਇਸ ਲਈ ਆਪਣੇ ਘਰੇਲੂ ਦੇਸ਼ ਨੂੰ ਛੱਡਣ ਤੋਂ ਪਹਿਲਾਂ ਆਪਣੇ ਪੈਸੇ ਕੈਨੇਡਾ ਲਿਆਉਣ ਦੀ ਯੋਜਨਾ ਬਣਾਓ। ਜਦੋਂ ਤੁਸੀਂ ਪਹੁੰਚਦੇ ਹੋ, ਤਾਂ ਤੁਹਾਨੂੰ 6 ਤੋਂ 12 ਮਹੀਨਿਆਂ ਲਈ ਆਪਣੇ ਨਿਰਬਾਹ ਖਰਚਿਆਂ ਦਾ ਭੁਗਤਾਨ ਕਰਨ ਲਈ ਲੋੜੀਂਦੇ ਪੈਸੇ ਦੀ ਲੋੜ ਹੋਵੇਗੀ। ਤੁਹਾਨੂੰ ਕਿੰਨੇ ਪੈਸੇ ਦੀ ਲੋੜ ਪਏਗੀ ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕੈਨੇਡਾ ਵਿੱਚ ਕਿੱਥੇ ਰਹਿੰਦੇ ਹੋ। ਤੁਸੀਂ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕੈਨੇਡਾ 'ਤੇ ਜਾ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ।