ਜਦੋਂ ਤੁਸੀਂ ਕੈਨੇਡਾ ਵਿੱਚ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਹੋ ਤਾਂ ਕਰਨ ਲਈ 10 ਗੱਲਾਂ

ਕੈਨੇਡਾ ਵਿੱਚ ਨਵੇਂ ਆਉਣ ਵਾਲੇ ਵਿਅਕਤੀਆਂ ਲਈ ਬਹੁਤ ਸਾਰੇ ਮੌਕੇ ਹਨ। ਇਹਨਾਂ ਮੌਕਿਆਂ ਦਾ ਫਾਇਦਾ ਲੈਣ ਵਿੱਚ ਆਪਣੀ ਮਦਦ ਵਾਸਤੇ, ਅਸੀਂ ਅਹਿਮ ਚੀਜ਼ਾਂ ਦੀ ਇੱਕ ਸੂਚੀ ਇਕੱਠੀ ਕੀਤੀ ਹੈ ਜੋ ਤੁਹਾਨੂੰ ਆਪਣੇ ਪਹੁੰਚਣ ਦੇ ਪਹਿਲੇ ਸਾਲ ਕਰਨੀਆਂ ਚਾਹੀਦੀਆਂ ਹਨ।

ਪਹਿਲੇ ਹਫਤੇ

ਆਪਣੇ ਸੋਸ਼ਲ ਇਨਸ਼ੋਰੈਂਸ ਨੰਬਰ (SIN) ਵਾਸਤੇ ਦਰਖਾਸਤ ਦਿਓ

ਜੇ ਤੁਸੀਂ ਕੈਨੇਡਾ ਵਿੱਚ ਕੰਮ ਕਰਨਾ ਚਾਹੁੰਦੇ ਹੋ, ਬੈਂਕ ਖਾਤਾ ਖੋਲ੍ਹਣਾ ਚਾਹੁੰਦੇ ਹੋ, ਜਾਂ ਸਰਕਾਰੀ ਪ੍ਰੋਗਰਾਮਾਂ ਅਤੇ ਬੈਨਿਫਿਟਾਂ ਤੱਕ ਪਹੁੰਚ ਕਰਨੀ ਚਾਹੁੰਦੇ ਹੋ, ਤੁਹਾਨੂੰ ਸੋਸ਼ਲ ਇੰਸ਼ੋਰੈਂਸ ਨੰਬਰ (SIN) ਦੀ ਲੋੜ ਹੋਵੇਗੀ। ਆਪਣੇ ਨੇੜਲੇ ਸਰਵਿਸ ਕੈਨੇਡਾ ਸੈਂਟਰ ਵਿਖੇ ਵਿਅਕਤੀਗਤ ਰੂਪ ਵਿੱਚ ਦਰਖਾਸਤ ਦਿਓ। ਜਦੋਂ ਤੁਸੀਂ ਦਰਖਾਸਤ ਦਿੰਦੇ ਹੋ, ਤਾਂ ਤੁਹਾਨੂੰ ਆਪਣੇ ਨਾਲ ਦਸਤਾਵੇਜ਼ ਲਿਆਉਣ ਦੀ ਲੋੜ ਪਏਗੀ ਜੋ ਤੁਹਾਡੀ ਪਛਾਣ ਅਤੇ ਕਾਨੂੰਨੀ ਰੁਤਬੇ ਨੂੰ ਸਾਬਤ ਕਰਦੇ ਹਨ। ਪਤਾ ਲਗਾਓ ਕਿ ਤੁਹਾਨੂੰ ਆਪਣੇ ਨਾਲ ਕਿਹੜੇ ਦਸਤਾਵੇਜ਼ ਨਾਲ ਲਿਆਉਣ ਦੀ ਲੋੜ ਹੋਵੇਗੀ

ਨੌਜਵਾਨ, ਪੁਰਸ਼ ਡਾਕਟਰ

ਡਾਕਟਰੀ ਦੇਖਭਾਲ ਨਾਲ ਆਪਣੇ ਆਪ ਦਾ ਬਚਾਅ ਕਰਨਾ

ਸਾਰੇ ਕੈਨੇਡੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਨੂੰ ਆਪਣੀ ਡਾਕਟਰੀ ਦੇਖਭਾਲ ਕਵਰ ਕਰਨ ਲਈ ਜਨਤਕ ਸਿਹਤ ਬੀਮਾ ਮਿਲਦਾ ਹੈ। ਤੁਹਾਡੇ ਘਰੇਲੂ ਸੂਬੇ ਜਾਂ ਖੇਤਰ ਦੀ ਸਰਕਾਰ ਦੁਆਰਾ ਹੈਲਥ ਇੰਸ਼ੋਰੈਂਸ ਕਾਰਡ ਜਾਰੀ ਕੀਤੇ ਜਾਂਦੇ ਹਨ। ਇਹਨਾਂ ਵੇਰਵਿਆਂ ਬਾਰੇ ਪਤਾ ਕਰਨ ਲਈ ਕਿ ਸਿਹਤ ਬੀਮੇ ਲਈ ਕਿਵੇਂ ਦਰਖਾਸਤ ਦੇਣੀ ਹੈ ਕੈਨੇਡਾ ਸਰਵਿਸਿਜ਼ ਕੋਲ ਜਾਓ

ਇਹ ਗੱਲ ਧਿਆਨ ਵਿੱਚ ਰੱਖੋ ਕਿ ਉੱਥੇ ਉਡੀਕ ਸੂਚੀ ਹੋ ਸਕਦੀ ਹੈ। ਜੇ ਤੁਸੀਂ ਤੁਰੰਤ ਜਨਤਕ ਸਿਹਤ ਬੀਮਾ ਨਹੀਂ ਲੈ ਸਕਦੇ, ਤਾਂ ਤੁਸੀਂ ਅਸਥਾਈ ਤੌਰ 'ਤੇ ਨਿੱਜੀ ਸਿਹਤ ਬੀਮੇ ਲਈ ਦਰਖਾਸਤ ਦੇਣ ਦੇ ਇੱਛੁਕ ਹੋ ਸਕਦੇ ਹੋ। ਵਧੇਰੇ ਜਾਣਕਾਰੀ ਲਈ Settlement.org 'ਤੇ ਜਾਓ।

ਆਪਣੇ ਵਿੱਤ ਸਥਾਪਿਤ ਕਰੋ

ਜਿਉਂ ਹੀ ਤੁਸੀਂ ਪਹੁੰਚਦੇ ਹੋ, ਤੁਹਾਨੂੰ ਬੈਂਕ ਖਾਤਾ ਖੋਲ੍ਹਣਾ ਚਾਹੀਦਾ ਹੈ। ਇੱਕ ਬੈਂਕ ਖਾਤੇ ਨਾਲ ਤੁਸੀਂ ਆਪਣਾ ਪੈਸਾ ਸੁਰੱਖਿਅਤ ਰੱਖ ਸਕਦੇ ਹੋ, ਅਤੇ ਚੀਜ਼ਾਂ ਖਰੀਦ ਸਕਦੇ ਹੋ ਅਤੇ ਬਿੱਲਾਂ ਦਾ ਛੇਤੀ ਭੁਗਤਾਨ ਕਰ ਸਕਦੇ ਹੋ। ਤੁਸੀਂ ਅਜਿਹੇ ਬੈਂਕ ਦੀ ਚੋਣ ਕਰਨੀ ਚਾਹੋਗੇ ਜਿਸ ਦੀ ਸ਼ਾਖਾ ਤੁਹਾਡੇ ਨਜ਼ਦੀਕ ਹੈ, ਜਿਸ ਦੇ ਖੁੱਲ੍ਹਣ ਦੇ ਘੰਟੇ ਤੁਹਾਡੇ ਸ਼ੈਡਿਊਲ ਲਈ ਢੁਕਵੇਂ ਹਨ, ਅਤੇ ਜਿਸ ਕੋਲ ਬਹੁਤ ਸਾਰੀਆਂ ਸਵੈ-ਚਾਲਿਤ ਬੈਂਕ ਮਸ਼ੀਨਾਂ ਹਨ ਤਾਂ ਜੋ ਤੁਸੀਂ ਆਪਣੇ ਪੈਸੇ ਤੱਕ ਅਸਾਨੀ ਨਾਲ ਪਹੁੰਚ ਕਰ ਸਕੋ।

CIBC ਕੋਲ ਅਜਿਹੇ ਬੈਂਕ ਉਤਪਾਦ ਹਨ ਜਿਹਨਾਂ ਦੀ ਲੋੜ ਤੁਹਾਨੂੰ ਕੈਨੇਡਾ ਵਿੱਚ ਨਵੇਂ ਆਏ ਵਿਅਕਤੀ ਵੱਜੋਂ ਪੈਂਦੀ ਹੈ।

ਪਹਿਲੇ ਮਹੀਨੇ ਵਿੱਚ

ਮਕਾਨ

ਆਪਣੇ ਭਾਈਚਾਰੇ ਬਾਰੇ ਪਤਾ ਲਗਾਓ

ਕੈਨੇਡਾ ਵਿੱਚ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜੋ ਨਵੇਂ ਆਏ ਵਿਅਕਤੀਆਂ ਦੀ ਰਹਿਣ ਲਈ ਜਗ੍ਹਾ ਲੱਭਣ, ਕੰਮ ਦੀ ਭਾਲ ਕਰਨ, ਅੰਗਰੇਜ਼ੀ ਜਾਂ ਫ੍ਰੈਂਚ ਸਿੱਖਣ, ਅਤੇ ਹੋਰ ਬਹੁਤ ਗੱਲਾਂ ਵਿੱਚ ਮਦਦ ਕਰਨ ਲਈ ਸਮਰਪਿਤ ਹਨ। ਆਪਣੇ ਭਾਈਚਾਰੇ ਵਿੱਚ ਮੁਫ਼ਤ ਇਮੀਗ੍ਰੈਂਟ ਸੇਵਾਵਾਂ ਲਈ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਕੈਨੇਡਾ ਵਿੱਚ ਜਾਓ।

ਜਨਤਕ ਲਾਇਬ੍ਰੇਰੀਆਂ, ਭਾਈਚਾਰਕ ਸੈਂਟਰਾਂ ਅਤੇ ਐਥਨਿਕ (ਨਸਲੀ) ਐਸੋਸਿਏਸ਼ਨਾਂ ਵੀ ਸਹਾਇਕ ਜਾਣਕਾਰੀ ਪੇਸ਼ ਕਰਦੀਆਂ ਹਨ ਅਤੇ ਉਹਨਾਂ ਕੋਲ ਅਜਿਹੀਆਂ ਸਰਗਰਮੀਆਂ ਹੁੰਦੀਆਂ ਹਨ ਜਿਹਨਾਂ ਵਿੱਚ ਤੁਸੀਂ ਸ਼ਾਮਲ ਹੋ ਸਕਦੇ ਹੋ। ਨਵੀਆਂ ਦੋਸਤੀਆਂ ਬਣਾਉਣ ਲਈ ਭਾਈਚਾਰਕ ਗਤੀਵਿਧੀਆਂ ਵਿੱਚ ਭਾਗ ਲੈਣਾ ਬਹੁਤ ਵਧੀਆ ਤਰੀਕਾ ਹੈ।

ਕੰਮ ਲੱਭੋ

ਤੁਹਾਡਾ ਲੋਕਲ ਸਰਵਿਸ ਕੈਨੇਡਾ ਸੈਂਟਰ ਤੁਹਾਡੇ ਕੰਮ ਦੀ ਭਾਲ ਸ਼ੁਰੂ ਕਰਨ ਲਈ ਚੰਗੀ ਜਗ੍ਹਾ ਹੈ। ਉਹਨਾਂ ਕੋਲ ਬਹੁਤ ਸਾਰੀ ਮਦਦ ਕਰਨ ਵਾਲੀ ਜਾਣਕਾਰੀ ਹੁੰਦੀ ਹੈ, ਇੰਟਰਵਿਊ ਟ੍ਰੇਨਿੰਗ ਪੇਸ਼ ਕਰਦੇ ਹਨ ਅਤੇ ਤੁਹਾਡੇ ਰਿਜ਼ਿਊਮੇ ਵਿੱਚ ਮਦਦ ਕਰ ਸਕਦੇ ਹਨ। ਨਾਲ ਹੀ, ਉਹਨਾਂ ਕੋਲ ਇੱਕ ਔਨਲਾਈਨ ਜੌਬ ਬੈਂਕ ਹੈ ਜੋ ਤੁਸੀਂ ਵਰਤ ਸਕਦੇ ਹੋ। ਕੈਨੇਡਾ ਵਿੱਚ ਨੌਕਰੀ ਲੱਭਣ ਲੈਣ ਬਾਰੇ ਹੋਰ ਜਾਣੋ।

ਸਕੂਲ ਬੱਸ

ਆਪਣੇ ਬੱਚੇ ਨੂੰ ਸਕੂਲ ਲਈ ਰਜਿਸਟਰ ਕਰਨਾ

ਕੈਨੇਡਾ ਵਿੱਚ ਰਹਿੰਦੇ ਸਾਰੇ ਬੱਚਿਆਂ ਨੂੰ ਮੁਫ਼ਤ ਐਲੀਮੈਂਟਰੀ ਅਤੇ ਸੈਕੰਡਰੀ ਸਕੂਲ ਸਿੱਖਿਆ ਪ੍ਰਾਪਤ ਕਰਨ ਦਾ ਹੱਕ ਹੈ। ਆਪਣੇ ਬੱਚੇ ਨੂੰ ਸਕੂਲ ਵਿੱਚ ਰਜਿਸਟਰ ਕਰਨ ਲਈ, ਤੁਹਾਨੂੰ ਆਪਣੇ ਬੱਚੇ ਦੀ ਉਮਰ ਦਾ ਸਬੂਤ ਅਤੇ ਆਪਣਾ ਮੌਜੂਦਾ ਪਤਾ ਮੁਹੱਈਆ ਕਰਵਾਉਣ ਦੀ ਲੋੜ ਹੋਵੇਗੀ। ਕੁਝ ਸਕੂਲ ਇਹ ਦੇਖਣ ਲਈ ਤੁਹਾਡੇ ਬੱਚੇ ਦੇ ਮੈਥ ਅਤੇ ਅੰਗਰੇਜ਼ੀ ਭਾਸ਼ਾ ਦੇ ਹੁਨਰਾਂ ਦਾ ਟੈਸਟ ਲੈਣਾ ਚਾਹੁਣਗੇ ਕਿ ਕੀ ਵਧੀਕ ਸਹਾਇਤਾ ਸਹਾਈ ਹੋਵੇਗੀ। ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ, ਆਪਣੇ ਸਥਾਨਕ ਸਕੂਲ ਨਾਲ ਸੰਪਰਕ ਕਰੋ। ਕੈਨੇਡਾ ਸਕੂਲ ਸਿਸਟਮ ਬਾਰੇ ਜ਼ਿਆਦਾ ਜਾਣਕਾਰੀ ਲਵੋ

ਨੌਜਵਾਨ, ਪੁਰਸ਼ ਡਾਕਟਰ

ਡਾਕਟਰ ਅਤੇ ਡੈਂਟਿਸਟ ਬਾਰੇ ਪਤਾ ਲਗਾਓ

ਬਹੁਤੇ ਕੈਨੇਡੀਅਨ ਡਾਕਟਰ ਬਹੁਤ ਵਿਅਸਤ ਹੁੰਦੇ ਹਨ ਅਤੇ ਉਹ ਨਵੇਂ ਮਰੀਜ਼ ਸਵੀਕਾਰ ਨਹੀਂ ਕਰਦੇ, ਇਸ ਲਈ ਡਾਕਟਰ ਲੱਭਣ ਲਈ ਸਮਾਂ ਲੱਗ ਸਕਦਾ ਹੈ। ਦੋਸਤਾਂ ਅਤੇ ਗੁਆਂਢੀਆਂ ਨੂੰ ਸਿਫਾਰਸ਼ਾਂ ਲਈ ਕਹੋ। ਤੁਸੀਂ ਇਮੀਗ੍ਰੈਂਟ ਸਰਵਿਸ ਸੈਂਟਰ ਨਾਲ ਸੰਪਰਕ ਕਰਕੇ ਵੀ ਮਦਦ ਲੈ ਸਕਦੇ ਹੋ। ਜੇ ਤੁਹਾਨੂੰ ਜ਼ਰੂਰੀ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ ਅਤੇ ਤੁਸੀਂ ਅਜੇ ਪਰਿਵਾਰਕ ਡਾਕਟਰ ਨਹੀਂ ਲੱਭਿਆ ਹੈ, ਤਾਂ ਵਾਕ-ਇਨ ਕਲਿਨਿਕ ਜਾਂ ਹਸਪਤਾਲ ਜਾਓ।

ਆਪਣੇ ਦੋਸਤਾਂ ਅਤੇ ਗੁਆਂਢੀਆਂ ਤੋਂ ਪੁੱਛੋ ਕਿ ਕੀ ਉਹ ਵਧੀਆ ਡੈਂਟਿਸਟ ਦੀ ਵੀ ਸਿਫਾਰਸ਼ ਕਰ ਸਕਦੇ ਹਨ। ਜੇ ਉਹ ਤੁਹਾਡੀ ਮਦਦ ਨਹੀਂ ਕਰ ਸਕਦੇ, ਤਾਂ ਆਪਣੇ ਸੂਬੇ ਜਾਂ ਖੇਤਰ ਵਿੱਚ ਡੈਂਟਲ ਰੈਗੂਲੇਟਰੀ ਅਥਾਰਿਟੀ ਜਾਂ ਐਸੋਸਿਏਸ਼ਨ ਨਾਲ ਸੰਪਰਕ ਕਰੋ।

ਸਥਾਈ ਘਰ ਲੱਭੋ

ਜਦੋਂ ਤੁਸੀਂ ਕੈਨੇਡਾ ਪਹਿਲੀ ਵਾਰੀ ਪਹੁੰਚਦੇ ਹੋ, ਤਾਂ ਤੁਸੀਂ ਰਿਸ਼ਤੇਦਾਰਾਂ ਜਾਂ ਦੋਸਤਾਂ ਕੋਲ ਜਾਂ ਕਿਸੇ ਹੋਟਲ ਵਿੱਚ ਠਹਿਰ ਸਕਦੇ ਹੋ। ਪਰ, ਤੁਸੀਂ ਸ਼ਾਇਦ ਜਲਦੀ ਤੋਂ ਜਲਦੀ ਆਪਣੇ ਖੁਦ ਦਾ ਘਰ ਲੱਭਣਾ ਚਾਹੋਗੇ। ਕੈਨੇਡਾ ਮੌਰਗੇਜ ਐਂਡ ਹਾਉਸਿੰਗ ਕਾਰਪੋਰੇਸ਼ਨ (CMHC) ਤੁਹਾਨੂੰ ਕਿਰਾਏ ਅਤੇ ਖਰੀਦਣ ਬਾਰੇ ਜਾਣਕਾਰੀ ਦੇ ਸਕਦੀ ਹੈ।

ਪਹਿਲੇ ਸਾਲ ਵਿੱਚ

ਡ੍ਰਾਇਵਰ ਦਾ ਲਾਇਸੈਂਸ

ਡ੍ਰਾਇਵਰ ਦਾ ਲਾਇਸੈਂਸ ਲੈਣਾ

ਜੇ ਤੁਹਾਡੇ ਕੋਲ ਆਪਣੇ ਘਰੇਲੂ ਦੇਸ਼ ਦਾ ਡ੍ਰਾਇਵਰ ਦਾ ਲਾਇਸੈਂਸ ਹੈ ਤਾਂ ਤੁਸੀਂ ਕੈਨੇਡਾ ਵਿੱਚ ਕੁਝ ਮਹੀਨਿਆਂ ਲਈ ਕਾਨੂੰਨੀ ਤੌਰ 'ਤੇ ਡ੍ਰਾਇਵ ਕਰ ਸਕਦੇ ਹੋ, ਪਰ ਤੁਹਾਨੂੰ ਆਖਰ ਵਿੱਚ ਕੈਨੇਡੀਅਨ ਡ੍ਰਾਇਵਰ ਦਾ ਲਾਇਸੈਂਸ ਲੈਣ ਦੀ ਲੋੜ ਹੋਵੇਗੀ। ਆਪਣਾ ਲਾਇਸੈਂਸ ਲੈਣ ਲਈ, ਤੁਹਾਨੂੰ ਰੋਡ ਟੈਸਟ ਅਤੇ ਲਿਖਤੀ ਟੈਸਟ ਪਾਸ ਕਰਨ ਦੀ ਲੋੜ ਹੋਵੇਗੀ। ਹਰੇਕ ਸੂਬੇ ਅਤੇ ਖੇਤਰ ਦੀ ਆਪਣੀ ਖੁਦ ਦੀ ਦਰਖਾਸਤ ਪ੍ਰਕਿਰਿਆ ਹੈ

ਆਪਣੇ ਭਾਸ਼ਾਈ ਹੁਨਰਾਂ ਵਿੱਚ ਸੁਧਾਰ ਕਰੋ

ਕੈਨੇਡਾ ਵਿੱਚ ਤੁਹਾਡੀ ਹੋਰਨਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਯੋਗਤਾ ਅਹਿਮ ਹੁੰਦੀ ਹੈ। ਚੰਗੀ ਤਰ੍ਹਾਂ ਨਾਲ ਗੱਲਬਾਤ ਨਾਲ ਤੁਹਾਨੂੰ ਕੰਮ ਲੱਭਣ, ਆਪਣੀ ਬੈਂਕਿੰਗ ਅਤੇ ਖਰੀਦਦਾਰੀ ਕਰਨ, ਡਾਕਟਰੀ ਦੇਖਭਾਲ ਕਰਵਾਉਣ, ਆਪਣੇ ਬੱਚਿਆਂ ਦੇ ਅਧਿਆਪਕ ਨਾਲ ਗੱਲ ਕਰਨ, ਨਵੇਂ ਦੋਸਤ ਬਣਾਉਣ ਅਤੇ ਹੋਰ ਬਹੁਤ ਗੱਲਾਂ ਵਿੱਚ ਅਸਾਨੀ ਹੋਵੇਗੀ। ਜੇ ਤੁਸੀਂ ਅੰਗਰੇਜ਼ੀ ਜਾਂ ਫ੍ਰੈਂਚ ਧਾਰਾਪ੍ਰਵਾਹ ਢੰਗ ਨਾਲ ਨਹੀਂ ਬੋਲਦੇ, ਤਾਂ ਤੁਸੀਂ ਕੈਨੇਡਾ ਸਰਕਾਰ ਦੇ ਮਾਧਿਅਮ ਨਾਲ ਯੋਗਤਾ ਪ੍ਰਾਪਤ ਤਜਰਬੇਕਾਰ ਅਧਿਆਪਕਾਂ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਮੁਫ਼ਤ ਕਲਾਸਾਂ ਵਿੱਚ ਭਾਗ ਲੈ ਸਕਦੇ ਹੋ।