ਇੰਟਰਨੈੱਟ ਤੱਕ ਪਹੁੰਚ ਪ੍ਰਾਪਤ ਕਰੋ

ਇੰਟਰਨੈੱਟ ਜਾਣਕਾਰੀ ਲੱਭਣਾ, ਸੇਵਾਵਾਂ ਲਈ ਦਰਖਾਸਤ ਦੇਣਾ ਅਤੇ ਹੋਰ ਬਹੁਤ ਕੰਮਾਂ ਨੂੰ ਅਸਾਨ ਬਣਾਉਂਦਾ ਹੈ। ਜੇ ਤੁਸੀਂ ਅਜਿਹੀ ਥਾਂ 'ਤੇ ਰਹਿ ਰਹੇ ਹੋ ਜਿੱਥੇ ਇੰਟਰਨੈੱਟ ਦੀ ਪਹੁੰਚ ਨਹੀਂ ਹੁੰਦੀ, ਤਾਂ ਨੇੜੇ ਲਾਇਬ੍ਰੇਰੀ ਲੱਭੋ। ਬਹੁਤੀਆਂ ਲਾਇਬ੍ਰੇਰੀਆਂ ਤੁਹਾਨੂੰ ਕੰਪਿਊਟਰ ਵਰਤਣ ਦੇਣਗੀਆਂ ਅਤੇ ਇੰਟਰਨੈੱਟ ਤੱਕ ਪਹੁੰਚ ਮੁਫ਼ਤ ਹੁੰਦੀ ਹੈ।

ਕਾਗਜ਼ਾਂ 'ਤੇ ਸਹੀ ਦਾ ਨਿਸ਼ਾਨ ਲਗਾ ਰਹੀ ਪੈਂਸਿਲ ਦਾ ਚਿੱਤਰ।

ਮਹੱਤਵਪੂਰਨ ਦਸਤਾਵੇਜ਼ਾਂ ਲਈ ਦਰਖਾਸਤ ਦਿਓ

  • ਪਰਮਾਨੈਂਟ ਰੈਜ਼ੀਡੈਂਟ ਕਾਰਡ (ਸਥਾਈ ਵਸਨੀਕ ਕਾਰਡ): ਜਿਵੇਂ ਹੀ ਤੁਸੀਂ ਪਹੁੰਚਦੇ ਹੋ, ਤੁਸੀਂ ਹਵਾਈ-ਅੱਡੇ 'ਤੇ ਇਮੀਗ੍ਰੇਸ਼ਨ ਅਧਿਕਾਰੀ ਨੂੰ ਮਿਲੋਗੇ ਅਤੇ ਇਸ ਕਾਰਡ ਲਈ ਦਰਖਾਸਤ ਦੇਵੋਗੇ।
  • ਸੋਸ਼ਲ ਇੰਸ਼ੋਰੈਂਸ ਨੰਬਰ (SIN): ਜੇ ਤੁਸੀਂ ਕੈਨੇਡਾ ਵਿੱਚ ਕੰਮ ਕਰਨਾ ਚਾਹੁੰਦੇ ਹੋ, ਬੈਂਕ ਖਾਤਾ ਖੋਲ੍ਹਣਾ ਚਾਹੁੰਦੇ ਹੋ, ਜਾਂ ਸਰਕਾਰੀ ਪ੍ਰੋਗਰਾਮਾਂ ਅਤੇ ਬੈਨਿਫਿਟਾਂ ਤੱਕ ਪਹੁੰਚ ਕਰਨੀ ਚਾਹੁੰਦੇ ਹੋ, ਤੁਹਾਨੂੰ SIN ਦੀ ਲੋੜ ਹੋਵੇਗੀ। ਆਪਣੇ ਨੇੜਲੇ ਸਰਵਿਸ ਕੈਨੇਡਾ ਸੈਂਟਰ ਵਿਖੇ ਵਿਅਕਤੀਗਤ ਰੂਪ ਵਿੱਚ ਦਰਖਾਸਤ ਦਿਓ।
  • ਹੈਲਥ ਕਾਰਡ: ਤੁਹਾਡਾ ਹੈਲਥ ਕਾਰਡ ਤੁਹਾਨੂੰ ਬੀਮਾਕ੍ਰਿਤ ਸਿਹਤ ਦੇਖਭਾਲ ਸੇਵਾਵਾਂ ਤੱਕ ਪਹੁੰਚ ਦੇਵੇਗਾ। ਤੁਹਾਨੂੰ ਲਾਜ਼ਮੀ ਤੌਰ 'ਤੇ ਆਪਣੀ ਸੂਬਾਈ ਜਾਂ ਖੇਤਰੀ ਸਰਕਾਰ ਰਾਹੀਂ ਦਰਖਾਸਤ ਦੇਣੀ ਚਾਹੀਦੀ ਹੈ।
  • ਡ੍ਰਾਇਵਰ ਦਾ ਲਾਇਸੈਂਸ: ਕੈਨੇਡਾ ਵਿੱਚ ਕਾਨੂੰਨੀ ਤੌਰ 'ਤੇ ਡ੍ਰਾਇਵ ਕਰਨ ਲਈ ਤੁਹਾਨੂੰ ਪ੍ਰਮਾਣਕ ਡ੍ਰਾਇਵਰ ਦੇ ਲਾਇਸੈਂਸ ਦੀ ਲੋੜ ਹੋਵੇਗੀ। ਇਸ ਲਾਇਸੈਂਸ ਨੂੰ ਅਧਿਕਾਰਤ ਫੋਟੋ ID ਕਾਰਡ ਵੱਜੋਂ ਵੀ ਵਰਤਿਆ ਜਾ ਸਕਦਾ ਹੈ। ਹਰੇਕ ਸੂਬੇ ਅਤੇ ਖੇਤਰ ਦੀ ਆਪਣੀ ਖੁਦ ਦੀ ਦਰਖਾਸਤ ਪ੍ਰਕਿਰਿਆ ਹੈ

ਆਪਣੇ ਪੈਸੇ ਅਤੇ ਕੀਮਤੀ ਸਮਾਨ ਨੂੰ ਸੁਰੱਖਿਅਤ ਬਣਾਓ

  • ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ, ਤੁਸੀਂ ਇੱਕ ਬੈਂਕ ਖਾਤਾ ਖੋਲ੍ਹਣਾ ਚਾਹੋਗੇ। CIBC ਕੈਨੇਡਾ ਵਿੱਚ ਨਵੇਂ ਆਉਣ ਵਾਲੇ ਵਿਅਕਤੀਆਂ ਨੂੰ ਇੱਕ ਸਾਲ ਲਈ ਮੁਫ਼ਤ ਰੋਜ਼ਾਨਾ ਬੈਂਕਿੰਗ ਪੇਸ਼ ਕਰਦੀ ਹੈ। ਸਾਡੇ ਕੈਨੇਡਾ ਵਿੱਚ ਜੀ ਆਇਆਂ ਨੂੰ ਬੈਂਕਿੰਗ ਪੈਕੇਜ ਬਾਰੇ ਹੋਰ ਜਾਣੋ।
  • ਹੋਰ ਛੋਟੇ ਕੀਮਤੀ ਸਮਾਨ ਅਤੇ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣ ਲਈ, ਤੁਸੀਂ ਸੇਫ਼ਟੀ ਡਿਪਾਜ਼ਿਟ ਬਾਕਸ ਕਿਰਾਏ 'ਤੇ ਲੈਣ ਲਈ ਇੱਛੁਕ ਹੋ ਸਕਦੇ ਹੋ। ਜੇ ਤੁਹਾਡੇ ਕੋਲ CIBC ਬੈਂਕ ਖਾਤਾ ਹੈ, ਤਾਂ ਸੇਫ਼ਟੀ ਡਿਪਾਜ਼ਿਟ ਬਾਕਸ ਕਿਰਾਏ 'ਤੇ ਲੈਣ ਸਮੇਂ ਤੁਹਾਨੂੰ $50 ਵਾਪਸ ਮਿਲ ਸਕਦੇ ਹਨ। 


ਆਪਣੇ ਪਰਿਵਾਰ ਦੀ ਦੇਖਭਾਲ ਕਰੋ


ਆਪਣੀ ਸਫਲਤਾ ਵਿੱਚ ਨਿਵੇਸ਼ ਕਰੋ