ਆਪਣੀ ਰਿਟਾਇਰਮੈਂਟ ਲਈ ਬੱਚਤ ਕਰਨੀ

ਨਗਦੀ ਅਤੇ ਸਿੱਕਿਆਂ ਦਾ ਢੇਰ।

ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਤਾਂ ਤੁਸੀਂ ਆਪਣੀਆਂ ਬੱਚਤਾਂ ਤੋਂ ਐਨਾ ਪੈਸਾ ਚਾਹੋਗੇ ਜਿਸ ਨਾਲ ਤੁਸੀਂ ਅਰਾਮ ਨਾਲ ਰਹਿ ਸਕੋ। CIBC ਦਾ ਸਲਾਹਕਾਰ RRSPs ਵਰਗੇ ਵਿਕਲਪਾਂ ਦੀ ਵਰਤੋਂ ਨਾਲ ਰਿਟਾਇਰਮੈਂਟ ਦੀ ਬੱਚਤ ਯੋਜਨਾਵਾਂ ਬਾਰੇ ਗੱਲ ਕਰਨ ਲਈ ਤੁਹਾਡੀ ਮਦਦ ਕਰ ਸਕਦਾ ਹੈ ਜੋ ਜਿਸ ਨਾਲ ਤੁਸੀਂ ਹੁਣ ਟੈਕਸ ਵਿੱਚ ਬੱਚਤਾਂ ਕਰ ਸਕਦੇ ਹੋ ਅਤੇ ਟੈਕਸ-ਬਚਾਅ ਵਾਲਾ ਵਾਧਾ ਕਮਾ ਸਕਦੇ ਹੋ।

ਇੱਕ ਬਜ਼ੁਰਗ ਔਰਤ ਵੱਡੀ ਬਾਂਹ ਵਾਲੀ ਕੁਰਸੀ ਉੱਤੇ ਬੈਠੀ ਹੈ ਜਿਸ ਦੀ ਗੋਦੀ ਵਿੱਚ ਇੱਕ ਬਿੱਲੀ ਸੌਂ ਰਹੀ ਹੈ।

ਤੁਹਾਨੂੰ ਕਿੰਨੇ ਪੈਸੇ ਦੀ ਲੋੜ ਹੋਵੇਗੀ?

ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਤਾਂ ਜੇ ਤੁਸੀਂ ਜ਼ਿੰਦਗੀ ਦੇ ਉਸੇ ਮਿਆਰ ਦਾ ਆਨੰਦ ਮਾਣਨਾ ਚਾਹੁੰਦੇ ਹੋ ਜੋ ਤੁਹਾਡਾ ਇਸ ਸਮੇਂ ਹੈ ਤਾਂ ਤੁਹਾਨੂੰ ਅੱਜ ਕਮਾਈ ਜਾਂਦੀ ਆਮਦਨ ਦੇ ਲਗਭਗ 70 ਤੋਂ 80% ਦੀ ਲੋੜ ਹੋਵੇਗੀ। ਜੇ ਤੁਸੀਂ ਆਪਣੇ ਕੰਮ 'ਤੇ ਸਾਲ ਵਿੱਚ $50,000 ਕਮਾਉਂਦੇ ਹੋ, ਤਾਂ ਤੁਹਾਨੂੰ ਇਸੇ ਤਰ੍ਹਾਂ ਦੀ ਜੀਵਨਸ਼ੈਲੀ ਦਾ ਆਨੰਦ ਮਾਣਨ ਲਈ ਹਰੇਕ ਸਾਲ ਆਪਣੀਆਂ ਬੱਚਤਾਂ ਤੋਂ $35,000 ਤੋਂ ਲੈ ਕੇ $40,000 ਆਮਦਨ ਦੀ ਲੋੜ ਹੋਵੇਗੀ।

ਆਪਣੀ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਸਮੇਂ ਬਹੁਤ ਸਾਰੇ ਅਜਿਹੇ ਪ੍ਰਸ਼ਨ ਹਨ ਜੋ ਤੁਹਾਨੂੰ ਆਪਣੇ ਆਪ ਤੋਂ ਪੁੱਛਣ ਦੀ ਲੋੜ ਹੁੰਦੀ ਹੈ।

  • ਤੁਹਾਡੇ ਰਿਟਾਇਰ ਹੋਣ ਤੱਕ ਤੁਹਾਡੇ ਕੋਲ ਕਿੰਨੇ ਕੰਮਕਾਜੀ ਸਾਲ ਹਨ?
  • ਤੁਸੀਂ ਰਿਟਾਇਰ ਹੋਣ 'ਤੇ ਕੀ ਕਰਨਾ ਚਾਹੁੰਦੇ ਹੋ? ਕੀ ਤੁਸੀਂ ਆਪਣੇ ਘਰ ਵਿੱਚ ਸ਼ਾਂਤ ਜ਼ਿੰਦਗੀ ਜਿਉਣਾ ਚਾਹੁੰਦੇ ਹੋ, ਦੁਨੀਆਂ ਦੀ ਸੈਰ ਕਰਨੀ ਚਾਹੁੰਦੇ ਹੋ, ਜਾਂ ਕਿਸੇ ਹੋਰ ਸ਼ਹਿਰ ਜਾ ਕੇ ਰਹਿਣਾ ਚਾਹੁੰਦੇ ਹੋ?
  • ਤੁਸੀਂ ਆਪਣੇ ਕੈਨੇਡਾ ਪੈਨਸ਼ਨ ਪਲਾਨ (CPP) ਜਾਂ ਕਿਉਬੇਕ ਪੈਨਸ਼ਨ ਪਲਾਨ (QPP) ਬੈਨਿਫਿਟਾਂ ਨੂੰ ਕਦੋਂ ਪ੍ਰਾਪਤ ਕਰਨਾ ਸ਼ੁਰੂ ਕਰੋਗੇ? ਤੁਹਾਨੂੰ ਕਿੰਨਾ (ਪੈਸਾ) ਮਿਲੇਗਾ?
  • ਆਪਣੀਆਂ ਰਿਟਾਇਰਮੈਂਟ ਬੱਚਤਾਂ ਤੋਂ ਇਲਾਵਾ, ਤੁਹਾਡੇ ਗੁਜ਼ਾਰੇ ਲਈ ਕਿਹੜਾ ਹੋਰ ਪੈਸਾ ਤੁਹਾਡੇ ਕੋਲ ਹੋਵੇਗਾ? ਮਿਸਾਲ ਲਈ, ਕੀ ਤੁਹਾਨੂੰ ਤੁਹਾਡੇ ਮਾਲਕ ਤੋਂ ਪੈਨਸ਼ਨ ਮਿਲੇਗੀ? ਕੀ ਤੁਸੀਂ ਆਪਣੇ ਘਰ ਨੂੰ ਵੇਚਣ ਦੀ ਯੋਜਨਾ ਬਣਾ ਰਹੇ ਹੋ ਅਤੇ ਪੈਸੇ ਦੀ ਵਰਤੋਂ ਰੋਜ਼ਮੱਰਾ ਦੇ ਨਿਰਬਾਹ ਖਰਚਿਆਂ ਲਈ ਵਰਤਣ ਦੀ ਯੋਜਨਾ ਹੈ? ਕੀ ਤੁਹਾਨੂੰ ਪਰਿਵਾਰਕ ਮੈਂਬਰ ਤੋਂ ਵਿਰਸੇ ਵਿੱਚ ਮਿਲਣ ਵਾਲੇ ਪੈਸੇ ਦੀ ਆਸ ਹੈ?

ਯੋਜਨਾ ਬਣਾਉਣ ਲਈ ਇਹਨਾਂ ਪ੍ਰਸ਼ਨਾਂ ਦਾ ਉੱਤਰ ਤੁਹਾਡੀ ਅਤੇ ਤੁਹਾਡੇ CIBC ਸਲਾਹਕਾਰ ਦੇ ਮਦਦ ਕਰੇਗਾ। ਕਿਉਂਕਿ ਤੁਹਾਡੀ ਵਿੱਤੀ ਸਥਿਤੀ ਜਾਂ ਰਿਟਾਇਰਮੈਂਟ ਦੇ ਟੀਚੇ ਸਮਾਂ ਬਦਲਣ ਨਾਲ ਬਦਲ ਸਕਦੇ ਹਨ, ਇਸ ਲਈ ਆਪਣੀ ਰਿਟਾਇਰਮੈਂਟ ਦੀ ਯੋਜਨਾ ਨੂੰ ਅੱਗੇ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਆਪਣੇ ਸਲਾਹਕਾਰ ਨਾਲ ਬਕਾਇਦਾ ਮਿਲਦੇ ਰਹਿਣਾ ਅਹਿਮ ਹੁੰਦਾ ਹੈ।

ਤੁਹਾਡੀ ਰਿਟਾਇਰਮੈਂਟ ਲਈ ਬੱਚਤ ਦੇ ਕੀ ਵਿਕਲਪ ਹਨ?

ਇੱਕ ਜੋੜੇ ਦਾ ਚਿੱਤਰ ਜੋ ਸੈਰ-ਸਪਾਟਿਆਂ, ਕਾਰਾਂ ਅਤੇ ਮਨਪ੍ਰਚਾਵੇ ਵਾਲੀਆਂ ਗਤੀਵਿਧੀਆਂ ਬਾਰੇ ਸੋਚ ਰਹੇ ਹਨ।

CIBC ਤੁਹਾਨੂੰ ਆਪਣੀ ਰਿਟਾਇਰਮੈਂਟ ਲਈ ਬੱਚਤ ਕਰਨ ਦੇ ਕਈ ਤਰੀਕੇ ਪੇਸ਼ ਕਰਦਾ ਹੈ। ਇਹਨਾਂ ਵਿੱਚ ਸ਼ਾਮਲ ਹਨ:

CIBC ਦੇ ਮਾਰਕਿਟ ਲਿੰਕਡ ਗਾਰੰਟਡ ਇਨਵੈਸਟਮੈਂਟ ਸਰਟੀਫਿਕੇਟ (ਬਜ਼ਾਰ ਨਾਲ ਜੁੜੇ ਗਾਰੰਟੀਸ਼ੁਦਾ ਨਿਵੇਸ਼ ਪ੍ਰਮਾਣਪੱਤਰ) (GICs): ਇਸ ਕਿਸਮ ਦਾ ਨਿਵੇਸ਼ ਵਿੱਤੀ ਬਜ਼ਾਰ ਦੇ ਆਧਾਰ 'ਤੇ ਤੁਹਾਡੇ ਪੈਸੇ ਨੂੰ ਵਧਣ ਦਿੰਦਾ ਹੈ ਜਿਸ ਵਿੱਚ ਤੁਹਾਡਾ ਸ਼ੁਰੂਆਤੀ ਨਿਵੇਸ਼ ਸੁਰੱਖਿਅਤ ਰਹਿੰਦਾ ਹੈ।

ਮਾਰਕਿਟ-ਲਿੰਕਡ GICs ਬਾਰੇ ਹੋਰ ਜਾਣਕਾਰੀ ਲਵੋ।

CIBC ਮਿਊਚਲ ਫੰਡ: ਅਸੀਂ ਸਾਰੀਆਂ ਨਿਵੇਸ਼ਕ ਕਿਸਮਾਂ ਲਈ ਘੱਟ ਜੋਖਮ ਤੋਂ ਲੈ ਕੇ ਵੱਧ ਜੋਖਮ ਵਾਲੇ ਵੱਖ-ਵੱਖ ਤਰ੍ਹਾਂ ਦੇ ਮਿਊਚਲ ਫੰਡ ਪੇਸ਼ ਕਰਦੇ ਹਾਂ1

ਮਿਊਚਲ ਫੰਡਾ ਬਾਰੇ ਵਧੇਰੇ ਜਾਣੋ

CIBC RRSP GICs: ਇਸ ਤਰ੍ਹਾਂ ਦਾ ਨਿਵੇਸ਼ ਸੁਰੱਖਿਅਤ ਅਤੇ ਲਚਕਦਾਰ ਹੈ। ਜੇ ਤੁਹਾਡਾ CIBC ਬੈਂਕ ਖਾਤਾ ਹੈ, ਤਾਂ ਤੁਸੀਂ ਕਿਸੇ ਵੀ ਸਮੇਂ ਇੱਕ ਨਵਾਂ CIBC RRSP GIC ਖਾਤਾ ਖੋਲ੍ਹ ਸਕਦੇ ਹੋ ਜਾਂ ਕਿਸੇ ਮੌਜੂਦਾ RRSP ਖਾਤੇ ਵਿੱਚ ਪੈਸੇ ਪਾ ਸਕਦੇ ਹੋ।

RRSP GICs ਬਾਰੇ ਹੋਰ ਜਾਣਕਾਰੀ ਲਵੋ।

CIBC RRSP ਡੇਲੀ ਇੰਟ੍ਰਸਟ ਸੇਵਿੰਗਜ਼ ਅਕਾਉਂਟ (ਰੋਜ਼ਾਨਾ ਵਿਆਜ਼ ਵਾਲੇ ਬੱਚਤ ਖਾਤੇ): ਇਹ ਅਕਾਉਂਟ ਆਪਣੀ ਰਿਟਾਇਰਮੈਂਟ ਵਾਸਤੇ ਬੱਚਤ ਸ਼ੁਰੂ ਕਰਨ ਲਈ ਬਹੁਤ ਵਧੀਆ ਤਰੀਕਾ ਹੈ। ਤੁਸੀਂ ਮਹਿਜ਼ $25 ਨਾਲ ਆਪਣਾ ਖਾਤਾ ਖੋਲ੍ਹਦੇ ਹੋ ਅਤੇ ਕਿਸੇ ਵੀ ਸਮੇਂ ਆਪਣੇ ਪੈਸੇ ਤੱਕ ਪਹੁੰਚ ਕਰਦੇ ਹੋ। ਵਿਆਜ਼ ਦੀ ਗਾਰਂਟੀ ਹੁੰਦੀ ਹੈ।

ਡੇਲੀ ਇੰਟ੍ਰਸਟ ਸੇਵਿੰਗਜ਼ ਅਕਾਉਂਟ ਬਾਰੇ ਜ਼ਿਆਦਾ ਜਾਣਕਾਰੀ ਲਵੋ।

CIBC Investor's Edge® Self-Directed RRSP: ਜੇ ਤੁਸੀਂ ਆਪਣੇ ਖੁਦ ਦੇ ਨਿਵੇਸ਼ ਫੈਸਲੇ ਲੈਣੇ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਸਹੀ ਹੋ ਸਕਦੇ ਹਨ। ਇਸ ਖਾਤੇ ਵਿੱਚ ਸਟੌਕਸ, ਐਕਸਚੇਂਜ-ਟ੍ਰੇਡਡ ਫੰਡਾਂ (ETFs), ਮਿਊਚਲ ਫੰਡਾਂ, ਬੌਂਡ ਅਤੇ ਹੋਰ ਸਕਿਉਰਿਟੀਆਂ ਨੂੰ ਸ਼ਾਮਲ ਹੋ ਸਕਦੇ ਹਨ। ਤੁਸੀਂ ਔਨਲਾਈਨ, ਆਪਣੇ ਮੋਬਾਇਲ ਫੋਨ ਦੇ ਬ੍ਰਾਊਜ਼ਰ ਤੋਂ ਟ੍ਰੇਡ ਕਰ ਸਕਦੇ ਹੋ, ਜਾਂ ਆਪਣੇ CIBC ਮੋਬਾਇਲ ਵੈਲਥ ਐਪ ਦੀ ਵਰਤੋਂ ਕਰ ਸਕਦੇ ਹੋ2

ਵਧੇਰੇ ਜਾਣੋ

CIBC ਪਰਸਨਲ ਪੋਰਟਫੋਲੀਓ ਸਰਵਿਸਿਜ਼: ਜੇ ਤੁਸੀਂ ਪੇਸ਼ੇਵਰ ਢੰਗ ਨਾਲ ਆਪਣੇ ਨਿਵੇਸ਼ਾਂ ਦਾ ਪ੍ਰਬੰਧਨ ਕਰਨ ਨੂੰ ਤਰਜੀਹ ਦਿੰਦੇ ਹੋ ਤਾਂ ਇਸ ਸੇਵਾ ਬਾਰੇ ਵਿਚਾਰ ਕਰੋ। ਇਹ ਗਾਹਕਾਂ ਲਈ $100,000 ਜਾਂ ਇਸ ਤੋਂ ਵੱਧ ਦੇ ਨਿਵੇਸ਼ ਲਈ ਉਪਲਬਧ ਹੈ3

CIBC ਪਰਸਨਲ ਪੋਰਟਫੋਲੀਓ ਸਰਵਿਸਿਜ਼ ਬਾਰੇ ਜ਼ਿਆਦਾ ਜਾਣਕਾਰੀ ਲਵੋ।