ਹੋਰ ਸੋਨਾ ਅਤੇ ਚਾਂਦੀ

ਕੀਮਤੀ ਧਾਤਾਂ - ਸੋਨੇ ਅਤੇ ਚਾਂਦੀ - ਵਿੱਚ ਨਿਵੇਸ਼ ਕਰਨਾ ਸਿਆਣਪ ਭਰੀ ਨਿਵੇਸ਼ ਯੋਜਨਾ ਹੋ ਸਕਦੀ ਹੈ, ਖਾਸ ਤੌਰ 'ਤੇ ਜਦੋਂ ਤੁਸੀਂ ਉਹਨਾਂ ਨੂੰ ਮੁਕਾਬਲੇਦਾਰ ਕੀਮਤਾਂ 'ਤੇ ਭਰੋਸੇਮੰਦ ਸ੍ਰੋਤ ਤੋਂ ਖਰੀਦ ਰਹੇ ਹੁੰਦੇ ਹੋ। ਸੋਨਾ ਅਤੇ ਚਾਂਦੀ ਕਿਸੇ ਖਾਸ ਵਿਅਕਤੀ ਲਈ ਯਾਦਗਾਰੀ ਅਤੇ ਕੀਮਤੀ ਤੋਹਫ਼ਾ ਹੋ ਸਕਦੇ ਹਨ।

CIBC ਵਿਖੇ ਅਸੀਂ 99.99% ਸ਼ੁੱਧਤਾ ਨਾਲ ਅੱਗੇ ਦਿੱਤੀਆਂ ਛੜਾਂ ਅਤੇ ਸਿੱਕੇ ਵੇਚਦੇ ਹਾਂ:

ਗੋਲਡ ਬੁਲਿਅਨ ਬਾਰ - 1 ਔਂਸ, 10 ਔਂਸ, 5 ਔਂਸ ਅਤੇ 1 ਕਿਲੋਗ੍ਰਾਮ ਵਿੱਚ ਉਪਲਬਧ ਹਨ
ਸਿਲਵਰ ਬੁਲਿਅਨ ਬਾਰ - 10 ਔਂਸ, 10 ਔਂਸ ਅਤੇ 100 ਔਂਸ ਵਿੱਚ ਉਪਲਬੱਧ ਹਨ
ਸੋਨੇ ਦੇ ਸਿੱਕੇ - 1/10 ਔਂਸ, ¼ ਔਂਸ, ½ ਔਂਸ ਅਤੇ 1 ਔਂਸ ਵਿੱਚ ਉਪਲਬਧ ਹਨ
ਚਾਂਦੀ ਦੇ ਸਿੱਕੇ - 1 ਔਂਸ ਵਿੱਚ ਉਪਲਬਧ ਹਨ

ਸੋਨੇ ਅਤੇ ਚਾਂਦੀ ਦੇ ਖਾਸ ਕਲੈਕਟਰ ਸਿੱਕਿਆਂ ਵਿੱਚ ਅਜਿਹੇ ਸਿੱਕੇ ਸ਼ਾਮਲ ਹਨ ਜੋ ਦੀਵਾਲੀ, ਵੈਸਾਖੀ ਅਤੇ ਚੰਦਰਮਾ ਅਧਾਰਤ ਨਵੇਂ ਸਾਲ ਦੀਆਂ ਛੁੱਟੀਆਂ ਦਾ ਜਸ਼ਨ ਮਨਾਉਂਦੇ ਹਨ

ਸਰਟੀਫਿਕੇਟ - ਸੋਨੇ ਲਈ 10 ਔਂਸ ਦੇ ਬਰਾਬਰ ਅਤੇ ਇਸ ਤੋਂ ਉੱਪਰ ਲਈ ਅਤੇ ਚਾਂਦੀ ਲਈ 100 ਔਂਸ ਅਤੇ ਇਸ ਤੋਂ ਵੱਧ ਲਈ ਉਪਲਬਧ ਹਨ

CIBC ਵਿਖੇ ਉਪਲਬਧ ਸਾਰੀਆਂ ਕੀਮਤੀ ਧਾਤਾਂ ਦੇ ਵਿਕਲਪਾਂ ਬਾਰੇ ਜ਼ਿਆਦਾ ਜਾਣਕਾਰੀ ਲਵੋ।