CIBC ਬੱਚਤ ਖਾਤੇ

ਪਿਗੀ ਬੈਂਕ।

ਤੁਹਾਡੇ ਖਰੀਦਦਾਰੀ, ਬਿੱਲਾਂ ਅਤੇ ਕਿਰਾਏ ਵਰਗੇ ਰੋਜ਼ਮੱਰਾ ਦੇ ਖਰਚਿਆਂ ਤੋਂ ਇਲਾਵਾ, ਤੁਹਾਨੂੰ ਭਵਿੱਖ ਵਿੱਚ ਖਰਚ ਕਰਨਾ ਪਏਗਾ। ਤੁਸੀਂ ਆਪਣੇ ਘਰੇਲੂ ਦੇਸ਼ ਜਾਣ ਲਈ, ਨਵੀਂ ਕਾਰ ਲੈਣ, ਜਾਂ ਆਪਣੇ ਬੱਚੇ ਨੂੰ ਯੂਨੀਵਰਸਿਟੀ ਦੀ ਸਿੱਖਿਆ ਦੇਣ ਦੇ ਇੱਛੁਕ ਹੋ ਸਕਦੇ ਹੋ। ਜਦੋਂ ਤੁਸੀਂ ਕਿਸੇ ਬੱਚਤ ਖਾਤੇ ਵਿੱਚ ਪੈਸੇ ਪਾਉਂਦੇ ਹੋ, ਤਾਂ ਤੁਸੀਂ ਉਸ ਪੈਸੇ ਉੱਤੇ ਵਿਆਜ਼ ਕਮਾ ਸਕਦੇ ਹੋ। ਜਿੰਨੀ ਛੇਤੀ ਤੁਸੀਂ ਬੱਚਤ ਕਰਨੀ ਸ਼ੁਰੂ ਕਰਦੇ ਹੋ, ਤੁਸੀਂ ਓਨਾ ਹੀ ਵੱਧ ਵਿਆਜ਼ ਕਮਾਉਗੇ ਅਤੇ ਓਨੀ ਤੇਜ਼ੀ ਨਾਲ ਤੁਹਾਡਾ ਪੈਸਾ ਵਧੇਗਾ। ਆਪਣੀਆਂ ਬੱਚਤਾਂ ਨੂੰ ਵਧਾਉਣ ਵਿੱਚ ਮਦਦ ਲਈ, ਤੁਸੀਂ ਆਪਣੇ ਖਾਤੇ ਵਿੱਚ ਆਪਣੇ ਆਪ ਰਕਮ ਜਮਾਂ ਕਰਵਾਉਣ ਦਾ ਇੰਤਜ਼ਾਮ ਸਕਦੇ ਹੋ।

CIBC ਕੋਲ ਕਈ ਸੇਵਿੰਗਜ਼ ਅਕਾਉਂਟ ਹਨ ਜਿਨ੍ਹਾਂ ਤੋਂ ਤੁਸੀਂ ਚੋਣ ਕਰ ਸਕਦੇ ਹੋ। ਵਿਆਜ਼ ਦਰਾਂ ਖਾਤੇ ਦੀਆਂ ਵਿਸ਼ੇਸ਼ਤਾਵਾਂ 'ਤੇ ਨਿਰਭਰ ਕਰਦੇ ਹੋਏ ਵੱਖ-ਵੱਖ ਹੋਣਗੀਆਂ।

CIBC eAdvantage ਸੇਵਿੰਗ ਖਾਤਾ

ਜਦੋਂ ਤੁਹਾਡੇ ਖਾਤੇ ਵਿੱਚ $5,000 ਜਾਂ ਇਸ ਤੋਂ ਵੱਧ ਰਕਮ ਹੁੰਦੀ ਹੈ ਤਾਂ ਵੱਧ ਵਿਆਜ ਕਮਾਉਂਦੇ ਹੋ।  ਵਿਆਜ ਜਿੰਨਾ ਜ਼ਿਆਦਾ ਹੁੰਦਾ ਹੈ, ਤੁਸੀਂ ਓਨੀ ਹੀ ਤੇਜ਼ੀ ਨਾਲ ਬੱਚਤ ਕਰਦੇ ਹੋ। ਇਸ ਤੋਂ ਇਲਾਵਾ, ਜਦੋਂ ਤੁਸੀਂ CIBC ਔਨਲਾਈਨ ਬੈਂਕਿੰਗ, CIBC ਮੋਬਾਇਲ ਬੈਂਕਿੰਗ, CIBC ਟੈਲੀਫ਼ੋਨ ਬੈਕਿੰਗ ਅਤੇ CIBC ATMs ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਆਪਣੇ ਦੂਜੇ CIBC ਨਿੱਜੀ ਖਾਤਿਆਂ ਵਿੱਚ ਟ੍ਰਾਂਸਫਰ ਕਰ ਸਕਦੇ ਹੋ। ਵਿਆਜ ਦਾ ਹਿਸਾਬ ਹਰੇਕ ਦਿਨ ਦੇ ਸਮਾਪਤੀ ਬੈਲੰਸ 'ਤੇ ਲਗਾਇਆ ਜਾਂਦਾ ਹੈ ਅਤੇ ਇਸ ਦਾ ਭੁਗਤਾਨ ਮਹੀਨਾਵਾਰ ਅਧਾਰ 'ਤੇ ਕੀਤਾ ਜਾਂਦਾ ਹੈ।

CIBC ਬੋਨਸ ਸੇਵਿੰਗ ਖਾਤਾ

ਇਸ ਤਰ੍ਹਾਂ ਦੇ ਖਾਤੇ ਨਾਲ, ਤੁਸੀਂ ਹਰੇਕ ਡਾਲਰ ਉੱਤੇ ਵਿਆਜ ਕਮਾਉਗੇ, ਅਤੇ ਜਦੋਂ ਤੁਹਾਡੇ ਖਾਤੇ ਵਿੱਚ $3,000 ਜਾਂ ਇਸ ਤੋਂ ਵੱਧ ਰਕਮ ਹੁੰਦੀ ਹੈ ਤਾਂ ਤੁਸੀਂ ਜ਼ਿਆਦਾ ਵਿਆਜ ਦਰ ਕਮਾਉਗੇ। ਵਿਆਜ ਦਾ ਹਿਸਾਬ ਹਰੇਕ ਦਿਨ ਦੇ ਸਮਾਪਤੀ ਬੈਲੰਸ 'ਤੇ ਲਗਾਇਆ ਜਾਂਦਾ ਹੈ ਅਤੇ ਇਸ ਦਾ ਭੁਗਤਾਨ ਮਹੀਨਾਵਾਰ ਅਧਾਰ 'ਤੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਹਰੇਕ ਮਹੀਨੇ ਇੱਕ ਮੁਫ਼ਤ ਲੈਣ-ਦੇਣ ਪ੍ਰਾਪਤ ਕਰੋਗੇ।

CIBC ਪ੍ਰੀਮਿਅਮ ਗ੍ਰੋਥ ਖਾਤਾ

ਇਸ ਤਰ੍ਹਾਂ ਦੇ ਖਾਤੇ ਨਾਲ, ਬੱਚਤ ਦੀ ਸ਼ੁਰੂਆਤ ਕਰਨੀ ਆਸਾਨ ਹੁੰਦੀ ਹੈ। ਤੁਸੀਂ ਆਪਣੇ ਖਾਤੇ ਵਿੱਚ ਜਿਹੜਾ ਹਰੇਕ ਡਾਲਰ ਪਾਉਂਦੇ ਹੋ ਤੁਹਾਨੂੰ ਉਸ ਤੋਂ ਸਥਿਰ ਵਿਆਜ ਮਿਲੇਗਾ। ਵਿਆਜ ਦਾ ਹਿਸਾਬ ਹਰੇਕ ਦਿਨ ਦੇ ਸਮਾਪਤੀ ਬੈਲੰਸ 'ਤੇ ਲਗਾਇਆ ਜਾਂਦਾ ਹੈ ਅਤੇ ਇਸ ਦਾ ਭੁਗਤਾਨ ਮਹੀਨਾਵਾਰ ਅਧਾਰ 'ਤੇ ਕੀਤਾ ਜਾਂਦਾ ਹੈ।

CIBC US$ ਨਿੱਜੀ ਖਾਤਾ

 ਜੇ ਤੁਹਾਨੂੰ ਨਿਯਮਿਤ ਰੂਪ ਵਿੱਚ ਅਮਰੀਕੀ ਡਾਲਰ ਵਿੱਚ ਭੁਗਤਾਨ ਪ੍ਰਾਪਤ ਹੁੰਦੇ ਹਨ ਜਾਂ ਤੁਸੀਂ ਇਸ ਵਿੱਚ ਭੁਗਤਾਨ ਕਰਦੇ ਹੋ, ਤਾਂ ਇਹ ਤੁਹਾਡੇ ਲਈ ਸਹੀ ਅਕਾਉਂਟ ਹੋ ਸਕਦਾ ਹੈ। ਇਸ ਕਿਸਮ ਦੇ ਖਾਤੇ ਨਾਲ, ਤੁਸੀਂ ਬਗੈਰ ਕਰੰਸੀਆਂ ਬਦਲੇ ਅਮਰੀਕੀ ਡਾਲਰ ਪਾ ਸਕਦੇ ਹੋ ਜਾਂ ਕਢਵਾ ਸਕਦੇ ਹੋ, ਅਤੇ ਹਰੇਕ ਡਾਲਰ ਉੱਤੇ ਵਿਆਜ ਕਮਾ ਸਕਦੇ ਹੋ। ਤੁਸੀਂ ਕਿਸੇ ਵੀ CIBC ਬੈਕਿੰਗ ਸੈਂਟਰ ਤੋਂ ਜਾਂ CIBC ਯੂ.ਐਸ. ਕਰੰਸੀ ਬੈਂਕ ਮਸ਼ੀਨ ਤੋਂ ਅਮਰੀਕੀ ਨਗਦੀ ਕਢਵਾ ਸਕਦੇ ਹੋ। ਕੋਈ ਮਹੀਨੇਵਾਰ ਫੀਸ ਨਹੀਂ ਹੁੰਦੀ।

ਇਹ ਪਤਾ ਕਰਨ ਲਈ ਕਿ ਤੁਹਾਡੇ ਵਾਸਤੇ ਕਿਹੜਾ ਖਾਤਾ ਸਹੀ ਹੈ, ਆਪਣੇ ਸਥਾਨਕ ਬੈਂਕਿੰਗ ਸੈਂਟਰ ਜਾ ਕੇ ਸਾਡੇ ਨਾਲ ਗੱਲ ਕਰੋ, ਜਾਂ 1-800-465-2422 'ਤੇ ਕਾਲ ਕਰੋ।