ਆਪਣੇ ਪੈਸੇ ਨੂੰ ਸੰਭਾਲਣ ਦਾ ਸੁਖਾਲਾ ਤਰੀਕਾ

ਭਾਵੇਂ ਤੁਸੀਂ ਆਪਣੇ ਪੈਸੇ ਦਾ ਪ੍ਰਬੰਧਨ ਚੰਗੀ ਤਰ੍ਹਾਂ ਕਰਦੇ ਹੋ, ਤਾਂ ਵੀ ਜਿੰਨਾ ਤੁਸੀਂ ਸੋਚਦੇ ਹੋ ਕਿ ਤੁਸੀਂ ਖਰਚ ਕਰੋਗੇ ਉਸ ਨਾਲੋਂ ਵੱਧ ਖਰਚ ਕਰਨਾ ਅਸਾਨ ਹੁੰਦਾ ਹੈ। CIBC Smart ਪ੍ਰੀਪੇਡ Visa ਕਾਰਡ ਤੁਹਾਡੇ ਖਰਚ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ। ਕ੍ਰੈਡਿਟ ਕਾਰਡ ਦੀ ਤਰ੍ਹਾਂ ਨਾ ਹੋ ਕੇ, ਜਿੱਥੇ ਤੁਸੀਂ ਥੋੜ੍ਹੇ ਸਮੇਂ ਲਈ ਪੈਸੇ ਉਧਾਰ ਲੈਂਦੇ ਹੋ ਅਤੇ ਜਿਸ ਦਾ ਤੁਸੀਂ ਵਾਪਸ ਭੁਗਤਾਨ ਕਰੋਗੇ, ਪ੍ਰੀਪੇਡ ਕਾਰਡ ਉਸ ਪੈਸੇ ਦੀ ਵਰਤੋਂ ਕਰਦੇ ਹਨ ਜੋ ਤੁਹਾਡੇ ਕੋਲ ਪਹਿਲਾਂ ਤੋਂ ਹੈ। ਅਤੇ ਡੈਬਿਟ ਕਾਰਡ ਦੀ ਤਰ੍ਹਾਂ ਨਾ ਹੋ ਕੇ, ਹਰੇਕ ਵਾਰ ਕਾਰਡ ਦੀ ਵਰਤੋਂ ਕਰਦੇ ਸਮੇਂ ਤੁਸੀਂ ਆਪਣੇ ਬੈਂਕ ਖਾਤੇ ਤੋਂ ਸਿੱਧਾ ਪੈਸੇ ਨਹੀਂ ਕੱਢਦੇ, ਇਸ ਲਈ ਤੁਸੀਂ ਜਿੰਨਾ ਚਾਹੁੰਦੇ ਹੋ ਉਸ ਤੋਂ ਵੱਧ ਖਰਚ ਕਰ ਸਕਦੇ ਹੋ।

CIBC Smart ਪ੍ਰੀਪੇਡ Visa ਕਾਰਡ ਕਿਵੇਂ ਕੰਮ ਕਰਦਾ ਹੈ

CIBC Smart ਪ੍ਰੀਪੇਡ Visa ਕਾਰਡ ਕਿਸੇ ਵੀ CIBC ਬੈਂਕਿੰਗ ਸੈਂਟਰ ਤੋਂ ਜਾਂ CIBC ਔਨਲਾਈਨ ਬੈਂਕਿੰਗ ਜ਼ਰੀਏ ਉਪਲਬਧ ਹੁੰਦੇ ਹਨ। ਇੱਕ ਵਾਰੀ ਜਦੋਂ ਤੁਹਾਡੇ ਕੋਲ ਕਾਰਡ ਹੁੰਦਾ ਹੈ, ਤਾਂ ਤੁਸੀਂ ਬਸ ਇਹ ਫੈਸਲਾ ਕਰਦੇ ਹੋ ਕਿ ਤੁਸੀਂ ਇਸ ਵਿੱਚ ਕਿੰਨਾ ਪੈਸਾ ਪਾਉਣਾ ਚਾਹੁੰਦੇ ਹੋ ਅਤੇ ਫੇਰ ਇੱਕ ਕਾਰਜਸ਼ੀਲ CIBC ਪਰਸਨਲ ਬੈਂਕ ਅਕਾਉਂਟ ਤੋਂ ਆਪਣਾ ਖੁਦ ਦਾ ਪੈਸਾ ਪਾਉਂਦੇ ਹੋ ਜਿਸ ਵਿੱਚ US$ ਪਰਸਨਲ ਅਕਾਉਂਟ ਜਾਂ ਨਿੱਜੀ ਲਾਈਨ ਆਫ ਕ੍ਰੈਡਿਟ ਸ਼ਾਮਲ ਹੈ। ਤੁਸੀਂ ਫੇਰ ਉਸ ਕਿਸੇ ਵੀ ਜਗ੍ਹਾ 'ਤੇ ਕਾਰਡ ਨੂੰ ਖਰੀਦਦਾਰੀ ਕਰਨ ਲਈ ਵਰਤ ਸਕਦੇ ਹੋ ਜਿੱਥੇ Visa ਸਵੀਕਾਰ ਕੀਤਾ ਜਾਂਦਾ ਹੈ।

ਤੁਸੀਂ ਆਪਣੇ ਕਾਰਡ ਦੀ ਬਕਾਇਆ ਰਾਸ਼ੀ ਬਾਰੇ ਔਨਲਾਈਨ ਪਤਾ ਲਗਾ ਸਕਦੇ ਹੋ। ਜਦੋਂ ਤੁਹਾਡਾ ਬਕਾਇਆ ਘੱਟ ਜਾਵੇ ਤਾਂ ਤੁਸੀਂ ਕਾਰਡ 'ਤੇ ਜ਼ਿਆਦਾ ਪੈਸੇ ਪਾ ਸਕਦੇ ਹੋ। ਕਾਰਡ ਉੱਤੇ ਫੰਡਾਂ ਦੀ ਮਿਆਦ ਕਦੇ ਵੀ ਪੂਰੀ ਹੁੰਦੀ।

CIBC ਵੱਖ-ਵੱਖ ਤਰ੍ਹਾਂ ਦੇ ਪ੍ਰੀਪੇਡ ਕਾਰਡ ਪੇਸ਼ ਕਰਦਾ ਹੈ। ਇਹਨਾਂ ਵਿੱਚੋਂ ਕੁਝ ਹਨ:

 • ਕੈਨੇਡੀਅਨ ਡਾਲਰਾਂ ਵਿੱਚ ਹਰ ਰੋਜ਼ ਦੇ ਖਰਚ ਲਈ CIBC Smart™ ਪ੍ਰੀਪੇਡ Visa ਕਾਰਡ
 • ਤੁਹਾਡੇ ਸਫ਼ਰ ਕਰਨ ਸਮੇਂ ਵਿਦੇਸ਼ੀ ਕਰੰਸੀਆਂ ਵਿੱਚ ਖਰਚ ਕਰਨ ਲਈ CIBC Smart™ ਪ੍ਰੀਪੇਡ ਟ੍ਰੈਵਲ Visa ਕਾਰਡ

CIBC Smart ਪ੍ਰੀਪੇਡ Visa ਕਾਰਡ ਬਾਰੇ

CIBC Smart ਪ੍ਰੀਪੇਡ Visa ਕਾਰਡ ਨਾਲ ਤੁਸੀਂ ਕੈਨੇਡੀਅਨ ਡਾਲਰਾਂ ਦੀ ਵਰਤੋਂ ਕਰਦੇ ਹੋਏ ਅਸਾਨੀ ਨਾਲ ਅਤੇ ਸੁਰੱਖਿਅਤ ਤਰੀਕੇ ਨਾਲ ਖਰੀਦਦਾਰੀ ਕਰ ਸਕਦੇ ਹੋ। ਤੁਸੀਂ ਇਹ ਕਰ ਸਕਦੇ ਹੋ:

 • ਸਟੋਰਾਂ 'ਤੇ, ਔਨਲਾਈਨ, ਜਾਂ ਫ਼ੋਨ ਰਾਹੀਂ, ਜਿੱਥੇ ਵੀ Visa ਸਵੀਕਾਰ ਕੀਤਾ ਜਾਂਦਾ ਹੈ, ਖਰੀਦਦਾਰੀ ਕਰ ਸਕਦੇ ਹੋ
 • ਆਪਣੀਆਂ ਸ਼ਰਤਾਂ 'ਤੇ ਖਰਚ ਕਰ ਸਕਦੇ ਹੋ - ਸਿਰਫ ਉਹੀ ਪਾਓ ਜਿਸ ਦੀ ਤੁਹਾਨੂੰ ਲੋੜ ਹੈ, ਅਤੇ ਜਦੋਂ ਵੀ ਤੁਹਾਨੂੰ ਇਸ ਦੀ ਲੋੜ ਹੁੰਦੀ ਹੈ
 • ਦੁਨੀਆਂ ਵਿੱਚ ਕਿਸੇ ਵੀ ਥਾਂ ਤੋਂ, ਉਹਨਾਂ ATMs ਤੋਂ ਨਕਦੀ ਕਢਵਾ ਸਕਦੇ ਹੋ ਜਿਨ੍ਹਾਂ ਉੱਪਰ Visa ਜਾਂ Plus ਦਾ ਚਿੰਨ੍ਹ ਬਣਿਆ ਹੁੰਦਾ ਹੈ
 • Visa payWave® - ਇੱਕ ਅਜਿਹੀ ਵਿਸ਼ੇਸ਼ਤਾ ਹੈ ਜੋ ਤੁਹਾਨੂੰ ਵਪਾਰੀ ਦੇ ਪੇਮੈਂਟ ਟਰਮੀਨਲ ਉੱਪਰ ਕਾਰਡ ਨੂੰ ਹਿਲਾ ਕੇ ਤੁਹਾਨੂੰ ਭੁਗਤਾਨ ਕਰਨ ਦੀ ਸੁਵਿਧਾ ਦਿੰਦੀ ਹੈ - ਨਾਲ ਹੀ ਛੋਟੀਆਂ ਖਰੀਦਦਾਰੀਆਂ ਲਈ ਅਸਾਨੀ ਨਾਲ ਭੁਗਤਾਨ ਕਰ ਸਕਦ ਹੋ

CIBC Smart ਪ੍ਰੀਪੇਡ ਟ੍ਰੈਵਲ Visa ਕਾਰਡ ਬਾਰੇ

CIBC Smart ਪ੍ਰੀਪੇਡ ਟ੍ਰੈਵਲ Visa ਕਾਰਡ ਸਫ਼ਰ ਕਰਨ ਲਈ ਆਦਰਸ਼ਕ ਹੈ। ਇਸ ਕਾਰਡ ਉੱਤੇ ਕੈਨੇਡੀਅਨ ਡਾਲਰ ਪਾਉਣ ਦੀ ਬਜਾਏ, ਤੁਸੀਂ ਇਸ 'ਤੇ ਚਾਰ ਵਿਦੇਸ਼ੀ ਕਰੰਸੀਆਂ ਵਿੱਚੋਂ ਕਿਸੇ ਇੱਕ ਨੂੰ ਲੋਡ ਕਰ ਸਕਦੇ ਹੋ। ਆਪਣਾ ਪ੍ਰੀਪੇਡ ਕਾਰਡ ਲੈਣ ਸਮੇਂ, ਤੁਸੀਂ ਸਿਰਫ ਇੱਕ ਵਾਰੀ ਵਿਦੇਸ਼ੀ ਵਟਾਂਦਰਾ ਦਰ ਦਾ ਭੁਗਤਾਨ ਕਰਦੇ ਹੋ। ਇਸ ਕਾਰਡ ਦੇ ਨਾਲ ਤੁਸੀਂ:

 • ਸਫਰ ਕਰਨ ਸਮੇਂ ਆਪਣੀ ਵਿਦੇਸ਼ੀ ਕਰੰਸੀ ਦਾ ਪ੍ਰਬੰਧਨ ਕਰ ਸਕਦੇ ਹੋ
 • ਆਪਣਾ ਕਾਰਡ ਲੋਡ ਕਰਨ ਸਮੇਂ ਆਪਣਾ ਰੇਟ1 ਨਿਯਤ ਕਰੋ ਅਤੇ ਵਿਦੇਸ਼ੀ ਵਟਾਂਦਰੇ ਦੇ ਹੈਰਾਨ ਕਰਨ ਵਾਲੇ ਖਰਚਿਆਂ ਤੋਂ ਬਚੋ
 • ਜਿੱਥੇ ਵੀ Visa ਸਵੀਕਾਰ ਕੀਤਾ ਜਾਂਦਾ ਹੈ ਉੱਥੇ ਖਰੀਦੀਆਂ ਚੀਜ਼ਾਂ ਲਈ ਭੁਗਤਾਨ ਕਰੋ2
 • 4 ਵਿਦੇਸ਼ੀ ਕਰੰਸੀਆਂ ਵਿੱਚੋਂ 1 ਵਿੱਚ ਖਰੀਦਦਾਰੀ ਕਰੋ: ਅਮਰੀਕੀ ਡਾਲਰ, ਯੂਰੋ, ਬਰਤਾਨਵੀ ਪੌਂਡ ਜਾਂ ਮੈਕਸੀਕਨ ਪੇਸੋ

Smart ਪ੍ਰੀਪੇਡ Visa ਕਾਰਡ ਸੁਰੱਖਿਅਤ ਚੋਣ ਹਨ

 • ਚਿਪ ਟੈਕਨਾਲੋਜੀ ਤੁਹਾਡੇ ਪੈਸੇ ਨੂੰ ਸੁਰੱਖਿਅਤ ਅਤੇ ਮਹਿਫੂਜ਼ ਰੱਖਦੀ ਹੈ
 • Verified by Visa ਜਦੋਂ ਤੁਸੀਂ ਔਨਲਾਈਨ ਖਰੀਦਦਾਰੀ ਕਰਦੇ ਹੋ ਤਾਂ ਤੁਹਾਡੇ ਪੈਸੇ ਨੂੰ ਹੋਰ ਵੀ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ
 • Visa ਦੀ ਜ਼ੀਰੋ ਲਾਇਬਿਲਟੀ ਪਾਲਿਸੀ (ਕੋਈ ਵੀ ਜਵਾਬਦੇਹੀ ਨਾ ਹੋਣ ਦੀ ਨੀਤੀ) ਦਾ ਅਰਥ ਹੈ ਕਿ ਜੇ ਕੋਈ ਵਿਅਕਤੀ ਤੁਹਾਡਾ ਕਾਰਡ ਜਾਂ ਕਾਰਡ ਦੇ ਵੇਰਵੇ ਚੋਰੀ ਕਰ ਲੈਂਦਾ ਹੈ ਅਤੇ ਧੋਖਾਧੜੀ ਨਾਲ ਖਰੀਦ ਕਰਦਾ ਹੈ, ਤਾਂ ਜਦੋਂ ਤੱਕ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਦਾ ਨਿਭਾਅ ਕਰਦੇ ਹੋ ਤੁਸੀਂ ਇਹਨਾਂ ਖਰੀਦਦਾਰੀਆਂ ਲਈ ਜ਼ਿੰਮੇਵਾਰ ਨਹੀਂ ਹੋਵੋਗੇ
 • ਐਕਟਿਵ ਫਰੌਡ ਮਾਨੀਟਰਿੰਗ (ਧੋਖਾਧੜੀ ਦੀ ਸਰਗਰਮ ਨਿਗਰਾਨੀ) ਧੋਖਾਧੜੀ ਵਾਲੀਆਂ ਖਰੀਦਦਾਰੀਆਂ ਕਰਨ 'ਤੇ ਨਜ਼ਰ ਰੱਖ ਕੇ ਤੁਹਾਡੇ ਪੈਸੇ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰਦੀ ਹੈ

CIBC ਵਿਖੇ ਪ੍ਰੀਪੇਡ ਕਾਰਡਾਂ ਬਾਰੇ ਜ਼ਿਆਦਾ ਜਾਣਕਾਰੀ ਲਵੋ।