ਆਪਣੀ ਕ੍ਰੈਡਿਟ ਰੇਟਿੰਗ ਦੀ ਅਹਿਮੀਅਤ ਨੂੰ ਸਮਝਣਾ

ਹੁਣ ਜਦੋਂ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ, ਤਾਂ ਤੁਹਾਨੂੰ ਆਪਣੀ ਜ਼ਿੰਦਗੀ ਨੂੰ ਜ਼ਿਆਦਾ ਅਰਾਮਦੇਹ ਬਣਾਉਣ ਲਈ ਸ਼ਾਇਦ ਕੁਝ ਚੀਜ਼ਾਂ ਖਰੀਦਣ ਦੀ ਲੋੜ ਪਏਗੀ। ਤੁਹਾਨੂੰ ਆਪਣੇ ਬੱਚਿਆਂ ਲਈ ਸਰਦੀਆਂ ਦੇ ਕੱਪੜੇ, ਜਾਂ ਸਕੂਲੀ ਸਮੱਗਰੀਆਂ, ਨਵਾਂ ਫਰਨੀਚਰ, ਜਾਂ ਇੱਥੋਂ ਤੱਕ ਕਿ ਨਵੀਂ ਕਾਰ ਜਾਂ ਇੱਕ ਘਰ ਦੀ ਲੋੜ ਪੈ ਸਕਦੀ ਹੈ। ਜੇ ਤੁਹਾਡੇ ਕੋਲ ਇਹਨਾਂ ਚੀਜ਼ਾਂ ਨੂੰ ਖਰੀਦਣ ਲਈ ਲੋੜੀਂਦਾ ਪੈਸਾ ਨਹੀਂ ਹੈ ਤਾਂ ਤੁਹਾਨੂੰ ਪੈਸਾ ਉਧਾਰ ਲੈਣ ਦੀ ਲੋੜ ਹੋਵੇਗੀ। ਤੁਸੀਂ ਜੋ ਪੈਸੇ ਉਧਾਰ ਲੈਂਦੇ ਹੋ ਉਸ ਨੂੰ ਕ੍ਰੈਡਿਟ ਕਹਿੰਦੇ ਹਨ।

ਕ੍ਰੈਡਿਟ ਕਈ ਕਿਸਮਾਂ ਵਿੱਚ ਆਉਂਦਾ ਹੈ, ਜਿਵੇਂ ਕਿ ਕ੍ਰੈਡਿਟ ਕਾਰਡ ਅਕਾਉਂਟ, ਪਰਸਨਲ ਲੋਨ, ਜਾਂ ਮੌਰਗਿਜ। ਜਦੋਂ ਤੁਸੀਂ ਪੈਸਾ ਉਧਾਰ ਲੈਂਦੇ ਹੋ, ਤਾਂ ਤੁਹਾਡੇ ਅਤੇ ਰਿਣਦਾਤਾ ਦਰਮਿਆਨ ਇਹ ਸਹਿਮਤੀ ਹੁੰਦੀ ਹੈ ਕਿ ਤੁਸੀਂ ਪੈਸੇ ਦਾ ਮੁੜ-ਭੁਗਤਾਨ ਕਦੋਂ ਕਰੋਗੇ। ਜੇ ਤੁਸੀਂ ਪੈਸੇ ਨੂੰ ਸਮੇਂ ਸਿਰ ਚੁਕਤਾ ਕਰ ਦਿੰਦੇ ਹੋ, ਤਾਂ ਤੁਸੀਂ ਵਧੀਆ ਕ੍ਰੈਡਿਟ ਰੇਟਿੰਗ ਬਣਾਉਂਦੇ ਹੋ - ਜਿਸ ਨੂੰ ਕ੍ਰੈਡਿਟ ਸਕੋਰ ਕਿਹਾ ਜਾਂਦਾ ਹੈ। ਜੇ ਤੁਸੀਂ ਸਮੇਂ ਸਿਰ ਪੈਸਾ ਚੁਕਤਾ ਨਹੀਂ ਕਰਦੇ, ਤਾਂ ਤੁਸੀਂ ਆਪਣੀ ਕ੍ਰੈਡਿਟ ਰੇਟਿੰਗ ਨੂੰ ਨੁਕਸਾਨ ਪਹੁੰਚਾਉਂਦੇ ਹੋ। ਇੱਕ ਵਧੀਆ ਕ੍ਰੈਡਿਟ ਰੇਟਿੰਗ ਅਹਿਮ ਹੈ ਕਿਉਂਕਿ ਇਹ ਰਿਣਦਾਤਾ ਨੂੰ ਦੱਸਦੀ ਹੈ ਕਿ ਉਹ ਤੁਹਾਡੇ ਬਿੱਲਾਂ ਦਾ ਭੁਗਤਾਨ ਕਰਨ ਅਤੇ ਕਰਜ਼ਿਆਂ ਨੂੰ ਮੁੜ ਤੋਂ ਚੁਕਤਾ ਕਰਨ ਲਈ ਤੁਹਾਡੇ ਉੱਤੇ ਭਰੋਸਾ ਕਰ ਸਕਦੇ ਹਨ। ਇਸ ਨਾਲ ਜੇ ਭਵਿੱਖ ਵਿੱਚ ਤੁਹਾਨੂੰ ਜ਼ਿਆਦਾ ਕ੍ਰੈਡਿਟ ਦੀ ਲੋੜ ਪੈਂਦੀ ਹੈ ਤਾਂ ਇਸ ਵੱਚ, ਅਤੇ ਬਿਹਤਰ ਵਿਆਜ ਦਰਾਂ ਲੈਣ ਵਿੱਚ ਮਦਦ ਮਿਲੇਗੀ।

ਕ੍ਰੈਡਿਟ ਰੇਟਿੰਗ ਕੌਣ ਦਿੰਦਾ ਹੈ?

ਕੈਨੇਡਾ ਵਿੱਚ ਦੋ ਵੱਡੀਆਂ ਏਜੰਸੀਆਂ - ਇਕੂਈਫੈਕਸ ਕੈਨੇਡਾ ਅਤੇ ਟ੍ਰਾਂਸਯੂਨੀਅਨ ਕੈਨੇਡਾ - ਤੁਹਾਨੂੰ ਕ੍ਰੈਡਿਟ ਨੰਬਰ, ਜਿਸ ਨੂੰ ਕ੍ਰੈਡਿਟ ਸਕੋਰ ਵੀ ਕਿਹਾ ਜਾਂਦਾ ਹੈ, ਦੇਣ ਲਈ ਤੁਹਾਡੇ ਵਿੱਤੀ ਇਤਿਹਾਸ ਬਾਰੇ ਪੜਤਾਲ ਕਰਦੀਆਂ ਹਨ। ਤੁਸੀਂ ਜਿੰਨੇ ਜ਼ਿਆਦਾ ਅੰਕ ਪ੍ਰਾਪਤ ਕਰਦੇ ਹੋ ਓਨਾ ਹੀ ਬਿਹਤਰ ਹੋਵੇਗਾ।

ਤੁਸੀਂ ਕੈਨੇਡਾ ਵਿੱਚ ਕ੍ਰੈਡਿਟ ਰੇਟਿੰਗ ਕਿਵੇਂ ਸਥਾਪਿਤ ਕਰਦੇ ਹੋ?

ਤੁਹਾਡੇ ਜੱਦੀ ਦੇਸ਼ ਤੋਂ ਕ੍ਰੈਡਿਟ ਹਿਸਟਰੀ ਤੁਹਾਡੇ ਨਾਲ ਨਹੀਂ ਆਉਂਦੀ। ਤੁਹਾਨੂੰ ਕੈਨੇਡਾ ਵਿੱਚ ਨਵੀਂ ਕ੍ਰੈਡਿਟ ਰੇਟਿੰਗ ਬਣਾਉਣ ਦੀ ਸ਼ੁਰੂਆਤ ਕਰਨੀ ਪਏਗੀ। ਅਜਿਹਾ ਕਰਨ ਦੇ ਸਭ ਤੋਂ ਆਸਾਨ ਤਰੀਕਿਆਂ ਵਿੱਚੋਂ ਇੱਕ ਹੈ ਕਿਸੇ ਕੈਨੇਡਿਅਨ ਕ੍ਰੈਡਿਟ ਕਾਰਡ ਦੇ ਨਾਲ ਹੈ।

ਜਦੋਂ ਤੁਹਾਡੇ ਬੈਂਕ ਖਾਤੇ ਵਿੱਚ ਤੁਹਾਡੇ ਕੋਲ ਲੋੜੀਂਦੇ ਪੈਸੇ ਨਹੀਂ ਹੁੰਦੇ, ਜਾਂ ਜੇ ਤੁਸੀਂ ਨਕਦੀ ਭੁਗਤਾਨ ਨਹੀਂ ਕਰ ਸਕਦੇ, ਤਾਂ ਕ੍ਰੈਡਿਟ ਕਾਰਡ ਤੁਹਾਡੇ ਲਈ ਚੀਜ਼ਾਂ ਦਾ ਭੁਗਤਾਨ ਕਰਨਾ ਅਸਾਨ ਬਣਾਉਂਦੇ ਹਨ। ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਅਤੇ ਉਧਾਰ ਲਏ ਪੈਸੇ ਦਾ ਸਮੇਂ ਸਿਰ ਮੁੜ-ਭੁਗਤਾਨ ਕਰਕੇ, ਤੁਸੀਂ ਵਧੀਆ ਕ੍ਰੈਡਿਟ ਹਿਸਟਰੀ ਬਣਾਓਗੇ। ਇਸ ਨਾਲ ਤੁਹਾਨੂੰ ਵਧੀਆ ਕ੍ਰੈਡਿਟ ਰੇਟਿੰਗ ਮਿਲਣ ਵਿੱਚ ਮਦਦ ਮਿਲੇਗੀ। ਕੈਨੇਡੀਅਨ ਕ੍ਰੈਡਿਟ ਕਾਰਡ ਲਈ ਇੱਥੇ ਕੁਝ ਹੋਰ ਕਾਰਨ ਦਿੱਤੇ ਹਨ:

  • ਜਦੋਂ ਕੋਈ ਵਿਅਕਤੀ ਤੁਹਾਡੀ ਪਛਾਣ ਬਾਰੇ ਪੁੱਛਦਾ ਹੈ ਤਾਂ ਤੁਸੀਂ ਉਹਨਾਂ ਨੂੰ ਆਪਣਾ ਕ੍ਰੈਡਿਟ ਕਾਰਡ ਦਿਖਾ ਸਕਦੇ ਹੋ
  • ਜੇ ਤੁਸੀਂ ਹਰੇਕ ਮਹੀਨੇ ਉਧਾਰ ਲਏ ਸਾਰੇ ਪੈਸੇ ਨੂੰ ਚੁਕਾ ਦਿੰਦੇ ਹੋ, ਤਾਂ ਤੁਹਾਨੂੰ ਵਿਆਜ ਨਹੀਂ ਦੇਣਾ ਪਏਗਾ
  • ਕ੍ਰੈਡਿਟ ਕਾਰਡ ਨਾਲ ਰੱਖਣਾ ਨਕਦੀ ਰੱਖਣ ਤੋਂ ਸੁਰੱਖਿਅਤ ਹੁੰਦਾ ਹੈ
  • ਤੁਸੀਂ ਇਸ ਦੀ ਵਰਤੋਂ ਉਹਨਾਂ ਚੀਜ਼ਾਂ ਦੇ ਭੁਗਤਾਨ ਲਈ ਕਰ ਸਕਦੇ ਹੋ ਜੋ ਤੁਸੀਂ ਔਨਲਾਈਨ ਖਰੀਦਦੇ ਹੋ
  • ਕੈਨੇਡਾ ਵਿੱਚ ਲੋਕ ਹੋਟਲ ਬੁਕਿੰਗਾਂ, ਕਾਰ ਦੇ ਕਿਰਾਇਆਂ, ਅਤੇ ਏਅਰਲਾਇਨ ਟਿਕਟਾਂ ਦਾ ਭੁਗਤਾਨ ਕਰਨ ਲਈ ਕ੍ਰੈਡਿਟ ਕਾਰਡ ਵਰਤਦੇ ਹਨ
  • ਕ੍ਰੈਡਿਟ ਕਾਰਡ ਤੁਹਾਡੇ ਖਰਚੇ ਦਾ ਪ੍ਰਬੰਧਨ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ
ਕ੍ਰੈਡਿਟ ਰੇਟਿੰਗ ਦਾ ਦਸਤਾਵੇਜ਼।

ਆਪਣੇ ਕ੍ਰੈਡਿਟ ਸਕੋਰ ਨੂੰ ਸਮਝਣਾ

ਇੱਕ ਵਾਰੀ ਜਦੋਂ ਤੁਸੀਂ ਕੈਨੇਡਾ ਵਿੱਚ ਕ੍ਰੈਡਿਟ ਰੇਟਿੰਗ ਨੂੰ ਬਣਾਉਣ ਦੀ ਸ਼ੁਰੂਆਤ ਕਰਦੇ ਹੋ, ਤਾਂ ਤੁਸੀਂ ਆਪਣੀ ਕ੍ਰੈਡਿਟ ਰਿਪੋਰਟ ਦੀ ਇੱਕ ਕਾਪੀ ਲੈ ਸਕਦੇ ਹੋ। ਇਹ ਰਿਪੋਰਟ ਤੁਹਾਨੂੰ ਦੱਸੇਗੀ ਕਿ ਤੁਹਾਡਾ ਕ੍ਰੈਡਿਟ ਸਕੋਰ ਕੀ ਹੈ। ਤੁਹਾਡਾ ਸਕੋਰ 300 ਤੋਂ 900 ਦਰਮਿਆਨ ਹੋਵੇਗਾ। ਤੁਸੀਂ ਜਿੰਨੇ ਜ਼ਿਆਦਾ ਅੰਕ ਪ੍ਰਾਪਤ ਕਰਦੇ ਹੋ ਤੁਹਾਡੀ ਰੇਟਿੰਗ ਓਨਾ ਹੀ ਬਿਹਤਰ ਹੋਵੇਗੀ।

ਤੁਸੀਂ ਟ੍ਰਾਂਸਯੂਨੀਅਨ ਕੈਨੇਡਾ ਜਾਂ ਇਕੂਈਫੈਕਸ ਕੈਨੇਡਾ ਤੋਂ ਆਪਣੇ ਕ੍ਰੈਡਿਟ ਕਾਰਡ ਦੀ ਕਾਪੀ ਲੈ ਸਕਦੇ ਹੋ।

ਹੁਣੇ ਤੋਂ ਹੀ ਆਪਣੀ ਕ੍ਰੈਡਿਟ ਰੇਟਿੰਗ ਨੂੰ ਬਣਾਉਣਾ ਸ਼ੁਰੂ ਕਰੋ

CIBC ਮਦਦ ਕਰ ਸਕਦਾ ਹੈ। ਆਪਣੀ ਸਥਾਨਕ ਬ੍ਰਾਂਚ ਵਿੱਚ ਜਾਓ ਜਾਂ 1-800-465-2422ਤੇ ਕਾਲ ਕਰੋ।